Punjabi Essay, Lekh on "Sada School", "ਸਾਡਾ ਸਕੂਲ" Paragraph, Speech for Class 8, 9, 10, 11, 12 Students in Punjabi Language.

ਸਾਡਾ ਸਕੂਲ 
Sada School



ਸਕੂਲ ਇਹੋ ਜਿਹੀ ਥਾਂ ਹੈ ਜਿਥੇ ਜਾ ਕੇ ਵਿਦਿਆਰਥੀ ਕੁੱਝ ਸਿੱਖਦੇ ਹਨ ਅਤੇ ਫਿਰ ਉਸ ਨੂੰ ਜੀਵਨ ਵਿੱਚ ਅਮਲੀ ਰੂਪ ਦਿੰਦੇ ਹਨ।ਵਿਦਿਆਰਥੀ ਜਦੋਂ ਸਕੂਲ ਆਉਂਦਾ ਹੈ ਤਾਂ ਕੋਰੀ ਸਲੇਟ ਵਾਂਗ ਹੁੰਦਾ ਹੈ ਲੇਕਿਨ ਸਕਲ ਆਉਣ ਤੋਂ ਬਾਅਦ ਸਲੇਟ ਰੂਪੀ ਦਿਮਾਗ ਤੇ ਇਹੋ ਜਿਹੇ ਅੱਖਰ ਛੱਪ ਜਾਂਦੇ ਹਨ ਜਿਹੜੇ ਕਿ ਕਦੇ ਵੀ ਮਿਟਾਏ ਨਹੀਂ ਜਾ ਸਕਦੇ


ਮੇਰੇ ਸਕੂਲ ਦਾ ਨਾਂ ਆਦਰਸ਼ ਵਿਦ੍ਯਾਲਾਯਾ ਹੈ ਇਹ ਸਕੂਲ ਐਨ ਸ਼ਹਿਰ ਦੇ ਵਿਚਕਾਰ ਸਥਿਤ ਹੈ ਸਕੂਲ ਦੇ ਹਰ ਕਮਰੇ ਵਿੱਚ ਪੱਖੇ ਲੱਗੇ ਹੋਏ ਹਨ, ਸਾਰੇ ਹੀ ਕਮਰੇ ਖੁੱਲੇ ਤੇ ਹਵਾਦਾਰ ਹਨ। ਸਾਡਾ ਸਕੂਲ ਨਰਸਰੀ ਤੋਂ ਸ਼ੁਰੂ ਹੋ ਕੇ ਬਾਰਵੀਂ ਜਮਾਤ ਤੱਕ ਹੈ | ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 4 ਹਜ਼ਾਰ ਦੇ ਕਰੀਬ ਹੈ ਹਰ ਜਮਾਤ ਦੇ 6, 6. ਸੈਕਸ਼ਨ ਹਨ। 


ਮੇਰੇ ਸਕੂਲ ਦਾ ਸਟਾਫ਼ (ਅਧਿਆਪਕ ਸਾਹਿਬਾਨ) ਬਹੁਤ ਹੀ ਮਿਹਨਤੀ ਹਨ ਸਾਰੇ ਅਧਿਆਪਕ ਉੱਚ ਸਿੱਖਿਆ ਪ੍ਰਾਪਤ ਹਨ ਉਹ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਮੇਂ ਸਮੇਂ ਤੇ ਸਾਂਝੇ ਕਰਦੇ ਰਹਿੰਦੇ ਹਨ  


ਮੇਰੇ ਸਕੂਲ ਵਿੱਚ ਇਕ ਬਹੁਤ ਵੱਡੀ ਲਾਇਬਰੇਰੀ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬਾਂ ਪਈਆਂ ਹੋਈਆਂ ਹਨ ਇਹ ਕਿਤਾਬਾਂ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਤ ਹਨ ਇਥੇ ਬੈਠ ਕੇ ਵਿਦਿਆਰਥੀ ਆਪਣਾ ਮਨ ਗਿਆਨ ਵਿਗਿਆਨ ਦੀ ਕਿਤਾਬਾਂ ਵਿੱਚ ਲਗਾਉਂਦੇ ਹਨ। ਇਸ ਸਭ ਦੇ ਨਾਲ ਨਾਲ ਵਿਗਿਆਨ ਦੇ ਵਿਸ਼ਿਆਂ ਨਾਲ ਸੰਬੰਧਤ ਵਿਦਿਆਰਥੀਆਂ ਲਈ ਵੱਖ ਵੱਖ ਪ੍ਰਯੋਗਸ਼ਾਲਾਵਾਂ ਵੀ . ਬਣੀਆਂ ਹੋਈਆਂ ਹਨ। ਇਹਨਾਂ ਪ੍ਰਯੋਗਸ਼ਾਲਾਵਾਂ ਵਿੱਚ ਵਿਦਿਆਰਥੀ ਆਪਣੇ ਪੈਕਟੀਕਲ ਕਰਦੇ ਹਨ ਤੇ ਨਵੀਆਂ ਖੋਜਾਂ ਵੀ ਕਰਦੇ ਹਨ


ਸਾਡੇ ਸਕੂਲ ਅੰਦਰ ਇਕ ਬਹੁਤ ਵੱਡਾ ਸਟੇਡੀਅਮ ਬਣਿਆ ਹੋਇਆ ਹੈ ਇਸ ਸਟੇਡੀਅਮ ਵਿੱਚ ਵਿਦਿਆਰਥੀ ਵੱਖ ਵੱਖ ਤਰਾਂ ਦੀਆਂ ਖੇਡਾਂ ਖੇਡਦੇ ਹਨ) ਇਹ ਸਟੇਡੀਅਮ ਸਾਡੇ ਸਕੂਲ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ। ਇਹ ਹਿੱਸਾ ਪਾਇਮਰੀ ਵਿੰਗ ਦਾ ਹੈ ਅਤੇ ਦੂਜਾ ਹਿੱਸਾ ਸੀਨੀਅਰ ਵਿੰਗ ਦਾ ਹੈ  


ਮੇਰੇ ਸਕੂਲ ਵਿੱਚ ਇਕ ਬਹੁਤ ਵੱਡਾ ਪਾਰਕ ਬਣਿਆ ਹੋਇਆ ਹੈ ਜਿਸ ਵਿੱਚ ਵੱਖ ਵੱਖ ਤਰਾਂ ਦੇ ਫੁੱਲ ਪੌਧੇ ਲੱਗੇ ਹੋਏ ਹਨ ਇਸ ਦੇ ਨਾਲ ਹੀ ਸਾਡੇ ਇਥੇ ਇਕ ਕੰਪਿਉਟਰ ਰੂਮ ਵੀ ਹੈ ਜਿਥੇ ਵਿਦਿਆਰਥੀ, ਨਵੀ ਤਕਨੀਕ ਤੋਂ ਜਾਣੂ ਹੋ ਰਹੇ ਹਨ ਇਹਨਾਂ ਸਭ ਦੇ ਨਾਲ ਨਾਲ ਇਕ ਮਿਊਜ਼ਿਕ ਰੂਮ ਵੀ ਹੈ ਜਿਥੇ ਵਿਦਿਆਰਥੀ ਡਾਂਸ ਅਤੇ ਸੰਗੀਤ ਦੀ ਟਰੇਨਿੰਗ ਲੈਂਦੇ ਹਨ 


ਵਿਦਿਆਰਥੀਆਂ ਦੇ ਖਾਣ ਪੀਣ ਲਈ ਇਕ ਕੰਨਟੀਨ ਵੀ ਹੈ ਜਿਥੇ ! ਜਾ ਕੋ ਵਿਦਿਆਰਥੀ ਅੱਧੀ ਛੁੱਟੀ ਵਿੱਚ ਕੁੱਝ ਨਾ ਕੁੱਝ ਜ਼ਰੂਰ ਖਾਂਦੇ ਹਨ ਇਹੋ ਜਿਹਾ ਹੈ ਮੇਰਾ ਸਕੂਲ। ਮੈਂ ਆਪਣੇ ਸਕੂਲ ਤੇ ਬਹੁਤ ਹੀ ਫਕਰ ਕਰ ਸਕਦਾ ਹਾਂ


Post a Comment

0 Comments