Punjabi Essay, Lekh on "Mehengai Di Samasiya", "ਮਹਿੰਗਾਈ ਦੀ ਸਮੱਸਿਆ " Punjabi Paragraph, Speech for Class 8, 9, 10, 11, 12 Students in Punjabi Language.

ਮਹਿੰਗਾਈ ਦੀ ਸਮੱਸਿਆ 
Mehengai Di Samasiya



ਮਨੁੱਖ ਦੀ ਮੁੱਖ ਲੋੜ ਰੋਟੀ, ਕਪੜਾ ਅਤੇ ਮਕਾਨ ਹੈ | ਪਾਉਣ ਲਈ ਕਪੱੜਾ, ਖਾਣ ਲਈ ਰੋਟੀ ਅਤੇ ਰਹਿਣ ਲਈ ਮਕਾਨ ਮਿਲ ਜਾਵੇ ਤਾਂ ਮਨੁੱਖ ਦੇ ਸਾਰੇ ਝਗੜੇ ਮੁੱਕ ਜਾਂਦੇ ਹਨ । ਇਹਨਾਂ ਚੀਜ਼ਾਂ ਲਈ ਮੁੱਖ ਲੋੜ ਰੁਜ਼ਗਾਰ ਹੈ | ਇਹ ਬਿਲਕੁਲ ਠੀਕ ਹੈ ਕਿ ਮਹਿੰਗਾਈ ਵਿਸ਼ਵਵਿਆਪੀ ਸਮੱਸਿਆ ਹੈ । ਪਰ ਇਸ ਨੇ ਜੋ ਵਿਕਰਾਲ ਰੂਪ ਉੱਨਤ ਹੋ ਰਹੇ ਦੇਸ਼ਾਂ ਵਿਚ ਖਾਸ ਤੌਰ ਤੇ ਭਾਰਤ ਵਿਚ ਧਾਰਿਆ ਹੋਇਆ ਹੈ । ਇਸ ਨੇ ਦੇਸ਼ ਦੀ ਆਰਥਿਕਤਾ ਅਸੰਭਵ ਬਣਾ ਦਿੱਤੀ ਹੈ । ਹਰੇਕ ਚੀਜ਼ ਅੱਗ ਦੇ ਭਾਅ ਵਿਕੀ ਹੈ । ਆਏ ਦਿਨ ਕੀਮਤਾਂ ਵਧਦੀਆਂ ਜਾ ਰਹੀਆਂ ਹਨ । ਕਈ ਲੋਕ ਆਖਦੇ ਹਨ ਕਿ ਉਨਤ ਹੋ ਰਹੇ ਦੇਸ਼ ਵਿਚ ਮਹਿੰਗਾਈ ਦਾ ਵਧਣਾ, ਸੁਭਾਵਿਕ ਗੱਲ ਹੈ ਪਰ ਕਿਸੇ ਹੱਦ ਵਿਚ ਰਹਿ ਕੇ ਹੀ । ਸਾਡੇ ਦੇਸ਼ ਵਿਚ ਬਹੁ-ਗਿਣਤੀ ਵਿੱਚ ਲੋਕ ਜੀਵਨ ਦੀਆਂ ਮੁੱਢਲੀਆਂ ਲੋੜਾਂ ਪ੍ਰਾਪਤ ਕਰਨ ਤੋਂ ਵੀ ਅਸਮੱਰਥ ਹਨ । ਅਜਿਹੀ ਅਵਸਥਾ ਵਿਚ ਸਾਨੂੰ ਵਧਦੀ ਮਹਿੰਗਾਈ ਅਤੇ ਇਸ ਦੇ ਕਾਰਨਾਂ ਨੂੰ ਸਮਝ ਕੇ ਇਹਨਾਂ ਨੂੰ ਦੂਰ ਕਰਨ ਦੇ ਉਪਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ ।

ਮਹਿੰਗਾਈ ਦਾ ਮੁੱਖ ਕਾਰਣ ਚੀਜ਼ਾਂ ਦੀ ਘੱਟ ਪੈਦਾਵਾਰ ਹੈ | ਘੱਟ ਪੈਦਾਵਾਰ ਚੀਜ਼ਾਂ ਦੀ ਬਹੁਤੀ ਮੰਗ ਹੋਣ ਕਾਰਨ ਉਸ ਦੇ ਭਾਅ ਵੱਧ ਜਾਂਦੇ ਹਨ । ਅਸੀਂ ਭਾਵੇਂ ਉਪਜ ਵਿਚ ਵਾਧਾ ਕਰ ਰਹੇ ਹਾਂ ਪਰ ਵਧਦੀ ਆਬਾਦੀ ਇਸ ਦੀ ਪੇਸ਼ ਨਹੀਂ ਜਾਣ ਦਿੰਦੀ । ਹਰ ਸਾਲ ਲੱਖਾਂ ਨਵੇਂ ਮੁੰਹ ਇਹਨਾਂ ਚੀਜ਼ਾਂ ਨੂੰ ਖਾਣ ਵਾਲੇ ਸਾਡੀ ਧਰਤੀ ਤੇ ਜਨਮ ਧਾਰ ਲੈਂਦੇ ਹਨ ।

ਚੀਜ਼ਾਂ ਦੀ ਬਲੈਕ ਤੇ ਵਧਦਾ ਹੋਇਆ ਭ੍ਰਿਸ਼ਟਾਚਾਰ ਵੀ ਮਹਿੰਗਾਈ ਦਾ ਇਕ ਮੁੱਖ ਕਾਰਨ ਹੈ । ਕਈ ਵਾਰ ਕਿਸੇ ਪ੍ਰਾਂਤ ਵਿਚ ਹੜ੍ਹ ਆ । ਜਾਂਦਾ ਹੈ । ਜਿਵੇਂ ਪਿੱਛੇ ਜਿਹੇ ਪੰਜਾਬ ਵਿਚ ਹੜ੍ਹਾਂ ਨਾਲ ਤਬਾਹੀ ਹੋਈ ਸੀ ਜਾਂ ਕਾਲ ਪੈ ਜਾਂਦਾ ਹੈ ਜਾਂ ਕੋਈ ਹੋਰ, ਕੁਦਰਤ ਵਲੋਂ ਕਰੋਪੀ ਆ ਜਾਂਦੀ ਹੈ ਜਿਸ ਕਾਰਨ ਚੀਜ਼ਾਂ ਦੀ ਥੁੜ ਹੋ ਜਾਂਦੀ ਹੈ ਅਤੇ ਭਾਅ ਵੱਧ ਜਾਂਦੇ ਹਨ । ਜਿਵੇਂ ਆਲੂਆਂ ਦਾ ਮੁੱਲ ਅੱਠ ਰੁਪਏ ਕਿਲੋ ਕਈ ਵਾਰ ਹੋ ਜਾਂਦਾ ਹੈ । ਚੀਜ਼ਾਂ ਦੀਆਂ ਕੀਮਤਾਂ ਤਾਂ ਵੱਧ ਜਾਂਦੀਆਂ ਹਨ, ਪਰ ਤਨਖ਼ਾਹ ਨਹੀਂ ਵਧਦੀ ਅਤੇ ਜੇਕਰ ਵੱਧਦੀ ਹੈ ਤਾਂ ਕੀਮਤਾਂ ਦੇ ਵਾਧੇ ਅਨੁਪਾਤ ਨਾਲ ਨਹੀਂ ਵਧਦੀ । 

ਨਿਰਸੰਦੇਹ ਮਹਿੰਗਾਈ ਦਿਨ ਪ੍ਰਤੀ ਦਿਨ ਭਿਆਨਕ ਰੂਪ ਧਾਰਦੀ ਜਾ ਰਹੀ ਹੈ । ਸੋ ਇਸ 'ਤੇ ਕਾਬੂ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਆਪਸੀ ਤਾਲ ਮੇਲ • ਪੈਦਾ ਕਰਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ । ਸਾਡੀ ਸਰਕਾਰ ਨੇ ਖੁਰਾਕ ਦੀ ਉਪਜ ਵਿਚ ਸ਼ਲਾਘਾਯੋਗ ਕੰਮ ( ਕੀਤਾ ਵੀ ਹੈ । ਇਹ ਸਭ ਕੁੱਝ ਵੱਧਦੀ ਜੰਨ-ਸੰਖਿਆ ਸਾਹਮਣੇ ਨਾਕਾਮ ਹੋ ਜਾਂਦਾ ਹੈ । ਇਸ ਲਈ ਸੰਤਾਨ ਸੰਜਮ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ । ਵਾਸਤਵ ਵਿੱਚ ਸਰਕਾਰ ਨੂੰ ਕਰਮਚਾਰੀਆਂ ਨੂੰ ਅਸਥਾਈ ਸਹਾਇਤਾ ਦੇਣ ਦੀ ਥਾਂ ਕੀਮਤਾਂ ਘਟਾਉਣ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ । ਅੰਤ ਵਿਚ ਅਸੀਂ ਆਖ ਸਕਦੇ ਹਾਂ ਕਿ ਮਹਿੰਗਾਈ ਇਕ ਭਿਆਨਕ ਸਮੱਸਿਆ ਹੈ । ਜੇਕਰ ਇਹ ਹੱਲ ਨਾ ਕੀਤੀ ਗਈ ਤਾਂ ਦੇਸ਼ ਲਈ ਬੜੀ . ਹਾਨੀਕਾਰਕ ਸਿੱਧ ਹੋ ਸਕਦੀ ਹੈ ।


Post a Comment

0 Comments