Punjabi Essay, Lekh on "Mahila Sikhiya", "ਮਹਿਲਾ ਸਿੱਖਿਆ" Punjabi Paragraph, Speech for Class 8, 9, 10, 11, 12 Students in Punjabi Language.

ਮਹਿਲਾ ਸਿੱਖਿਆ 

Mahila Sikhiya



ਵਿਦਿਆ ਇਕ ਚਾਨਣ ਹੈ ਤੇ ਜਹਾਲਤ ਹਨੇਰਾ । ਹਨੇਰੇ ਵਿਚ ਕੋਈ ਵੀ ਉੱਨਤੀ ਨਹੀਂ ਕਰ ਸਕਦਾ ਭਾਵੇਂ ਉਹ ਇਸਤਰੀ ਹੈ ਅਤੇ ਭਾਵੇਂ ਮਰਦ| ਸਾਡੇ ਦੇਸ਼ ਵਿਚ ਵਿੱਦਿਆ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ । ਪਰ ਇਸਤਰੀ ਵਿਦਿਆ ਵੱਲ ਕੋਈ ਉਚੇ ਯਤਨ ਨਹੀਂ ਕੀਤੇ ਗਏ । ਇਹੋ ਕਾਰਨ ਹੈ ਕਿ ਸਾਡਾ ਦੇਸ਼ ਉੱਨਤੀ ਦੀ ਦੌੜ ਵਿਚ ਕਾਫ਼ੀ ਪਿੱਛੇ ਰਹਿ ਗਿਆ ਹੈ | ਨਾਰੀ ਜਾਤੀ ਸਮਾਜ ਦਾ ਅੱਧਾ ਭਾਗ ਹੈ । ਜੇ ਅੱਧੀ ਵਸੋਂ ਅਨਪੜ੍ਹ ਹੀ ਰਹਿ ਗਈ ਤਾਂ ਦੇਸ਼ ਉੱਨਤੀ ਦੀਆਂ ਸਿੱਖਰਾਂ ਨੂੰ ਛੁਹ ਹੀ ਕਿਵੇਂ ਸਕਦਾ ਹੈ ? ਜੇ ਅਸੀ ਇਕ ਪੁਰਸ਼ ਨੂੰ ਸਿੱਖਿਅਤ ਕਰਦੇ ਹਾਂ ਤਾ ਇਕ ਪੁਰਸ਼ ਹੀ ਸਿੱਖਿਅਤ ਹੁੰਦਾ ਹੈ ਪਰ ਜੇ ਇਕ ਨਾਰੀ • ਨੂੰ ਸਿੱਖਿਆ ਦਿਤੀ ਜਾਵੇ ਤਾਂ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ । ਨਾਰੀ ਇਸ ਪ੍ਰੇਰਨਾ ਦਾ ਸਾਧਨ ਹੈ, ਜੋ ਭੈਣ ਬਣ ਕੇ ਵੀਰ ਨੂੰ, ਪਤਨੀ ਬਣ ਕੇ ਪਤੀ ਨੂੰ, ਮਾਂ ਬਣ ਕੇ ਧੀਆਂ ਤੇ ਪੁੱਤਰਾਂ ਨੂੰ ਚੰਗੇ ਜਾਂ ਮੰਦੇ ਰਾਹ ਤੇ ਪਾਉਂਦੀ ਹੈ ।

ਸਹਜ ਪਿਆਰ, ਮਿਲਾਪ, ਕੋਮਲਤਾ, ਸਹਿਣਸ਼ੀਲਤਾ ਅਤੇ ਮਿੱਠੇ ਬੋਲ ਆਦਿ ਦੈਵੀ ਗੁਣਾਂ ਦੀ ਦਾਤ ਕੁਦਰਤ ਨੇ ਮਰਦਾਂ ਨਾਲੋਂ ਇਸਤਰੀਆਂ ਨੂੰ ਵਧੇਰੇ ਬਖਸ਼ੀ ਹੈ । ਆਪਣੇ ਇਨ੍ਹਾਂ ਗੁਣਾਂ ਕਾਰਨ ਕਈ ਕੰਮ ਅਜਿਹੇ ਹਨ ਜੋ ਇਸਤਰੀ ਮਰਦ ਨਾਲੋਂ ਸੁਹਣੇ ਨਿਭਾ ਲੈਂਦੀ ਹੈ ਜਿਵੇਂ-ਅਧਿਆਪਕ, ਏਅਰ- ਹੋਸਟੈਸ, ਸੇਲਜ ਗਰਲ, ਨਰਸ ਆਦਿ ਦਾ ਕੰਮ ।

ਜੇ ਮਰਦ ਪੜ੍ਹਿਆ ਹੋਵੇ ਅਤੇ ਔਰਤ ਅਨਪੜ ਹੋਵੇ ਤਾਂ ਉਨ੍ਹਾਂ ਦੇ ਵਿਚਾਰ ਕਦੇ ਨਹੀਂ ਮਿਲਦੇ । ਜਿਸ ਨਾਲ ਘਰ ਵਿਚ ਖੁਸ਼ੀ ਨਹੀਂ ਰਹਿੰਦੀ ਅਤੇ ਦੋ ਪਹੀਆਂ ਵਾਲੀ ਗੱਡੀ ਡਗਮਗਾਉਣ ਲੱਗਦੀ ਹੈ। ਅਨਪੜ ਹੋਣ ਕਰਕੇ ਉਹ ਪਤੀ ਦੀ ਕਮਾਈ ਨੂੰ ਸੁਚੱਜੇ ਢੰਗ ਨਾਲ ਖਰਚ ਵੀ ਨਹੀਂ ਕਰ ਸਕਦੀ । ਬੱਜਟ ਅਨੁਸਾਰ ਘਰ ਨੂੰ ਹੀਂ ਚਲਾ ਸਕਦੀ । ਜੇ ਇਸਤਰੀ ਪੜੀ ਲਿਖੀ ਹੋਵੇਗੀ ਤਾਂ ਉਹ ਜ਼ਰੂਰੀ ਖਰਚੇ ਕਰ ਕੇ ਬੇਲੋੜੇ ਖਰਚੇ ਪਿੱਛੇ ਕਰ ਦੇਵੇਗੀ ।

ਪਤੀ ਘਰ ਦਾ ਮੁੱਖੀਆ ਹੁੰਦਾ ਹੈ ਤੇ ਪਤਨੀ ਸਲਾਹਕਾਰ । ਜਿਵੇਂ ਰਾਜੇ ਦਾ ਵਜ਼ੀਰ | ਇਕ ਸਿੱਖਿਅਤ ਨਾਰੀ ਹੀ ਪਤੀ ਨੂੰ ਸਮੇਂ ਅਨੁਸਾਰ ਯੋਗ ਸਲਾਹ ਦੇ ਸਕਦੀ ਹੈ । ਦੁਨੀਆਂ ਦੇ ਵੱਡੇ ਅਤੇ ਪ੍ਰਸਿੱਧ ਆਦਮੀਆਂ ਵਿਚੋਂ ਬਹੁਤਿਆਂ ਦੀ ਉੱਨਤੀ ਦਾ ਕਾਰਨ ਉਨ੍ਹਾਂ ਦੀਆਂ ਸੁਘੜ ਮਾਵਾਂ ਹੀ ਹੋਈਆਂ ਹਨ । ਇਕ ਸਿਆਣੀ ਮਾਂ ਬੱਚੇ ਵਿਚ ਮੁੱਢ ਤੋਂ ਹੀ ਅਜਿਹੇ .. ਨੈਤਿਕ ਗੁਣਾਂ ਦੀ ਨੀਂਹ ਧਰਦੀ ਹੈ ਕਿ ਉਹ ਮਹਾਨ ਵਿਅਕਤੀ ਦੇ ਰੂਪ . ਵਿਚ ਸਮਾਜ ਦੇ ਸਾਹਮਣੇ ਆਵੇ | ਕਈ ਲੋਕ ਔਰਤ ਨੂੰ ਚਾਰ ਦੀਵਾਰੀ ' ਵਿਚ : ਬੰਦ ਰੱਖ ਕੇ ਘਰੇਲੂ ਕੰਮਾਂ ਤੱਕ ਸੀਮਿਤ ਰੱਖਣਾ ਚਾਹੁੰਦੇ ਹਨ । ਉਹ ਇਸ ਦੇ ਵਿਰੋਧ ਵਿਚ ਕੁੱਝ ਦਲੀਲਾਂ ਦਿੰਦੇ ਹਨ ।

ਇੰਦਰਾ ਗਾਂਧੀ, ਸਰੋਜਨੀ ਨਾਇਡੂ , ਰਾਣੀ ਝਾਂਸੀ ਅਤੇ ਮੈਡਮ ਕਿਊਰੀ ਜਿਹੀਆਂ ਨਾਰੀਆਂ ਦੀ ਉਦਾਹਰਣਾਂ ਸਾਡੇ ਸਾਹਮਣੇ ਹੈ ਜਿਨ੍ਹਾਂ ਨੇ ਯੋਗ . ਸਿੱਖਿਆ ਪ੍ਰਾਪਤ ਕੀਤੀ ਤੇ ਮਰਦਾਂ ਨੂੰ ਵੀ ਪਛਾਣ ਕੇ ਰੱਖ ਦਿਤਾ । ਸਪੱਸ਼ਟ ਹੈ ਕਿ ਨਾਰੀ ਦੇ ਗੁਣਾਂ ਨੂੰ ਇਸਤਰੀ ਵਿੱਦਿਆ ਨਾਲ ਹੀ ਨਿਖਾਰਿਆਂ ਜਾ ਸਕਦਾ ਹੈ ।


Post a Comment

0 Comments