ਆਪਣੇ ਪਿਤਾ ਜੀ ਨੂੰ ਚਿੱਠੀ ਲਿਖੋ ਜਿਸ ਵਿਚ ਦਸਿਆਂ ਹੋਵੇ ਕਿ ਤੁਸੀਂ ਆਪਣੇ ਵੱਡੇ ਭਰਾ ਦੇ ਵਿਆਹ ਤੇ ਕੀ-ਕੀ ਸੁਧਾਰ ਕਰਨਾ ਚਾਹੁੰਦੇ ਹੋ ।
ਪ੍ਰੀਖਿਆ ਭਵਨ,
... ਸ਼ਹਿਰ,
ਮਿਤੀ ..........
ਮਾਨਯੋਗ ਪਿਤਾ ਜੀਓ,
ਅੱਜ ਹੀ ਵੀਰ ਜੀ ਦੇ ਵਿਆਹ ਬਾਰੇ ਲਿਖੀ ਹੋਈ ਚਿੱਠੀ ਮਿਲੀ । ਪੜ੍ਹ ਕੇ ਬਹੁਤ ਖੁਸ਼ੀ ਹੋਈ । ਪਿਤਾ ਜੀ ਤੁਹਾਨੂੰ ਤਾਂ ਇਹ ਪਤਾ ਹੀ ਹੈ ਕਿ ਵੀਰ ਜੀ ਅਗਾਂਹ ਵਧੂ ਵਿਚਾਰਾਂ ਦੇ ਹਨ। ਉਹਨਾਂ ਦੇ ਖ਼ਿਆਲਾਂ ਅਨੁਸਾਰ ਤੇ ਕੁਝ ਮੇਰੇ ਖਿਆਲ ਅਨੁਸਾਰ ਇਸ ਤਰ੍ਹਾਂ ਦਾ ਵਿਆਹ ਹੋਣਾ ਚਾਹੀਦਾ ਹੈ।
20 ਮਿਤੀ, ਜੋ ਵਿਆਹਾਂ ਲਈ ਨੀਅਤ ਹੋਈ ਹੈ ਉਸ ਦਿਨ ਕੇਵਲ ਪੰਜ ਆਦਮੀ ਆਪਣੀ ਕਾਰ ਵਿਚ ਬੈਠ ਕੇ ਬਟਾਲਾ ਜਾਈਏ। ਆਪਣੇ ਨਾਲ ਬੈਂਡ ਵਾਜੇ ਦੀ ਕੋਈ ਲੋੜ ਨਹੀਂ। ਨਾ ਸਾਨੂੰ ਬੱਸ ਲਿਜਾਣ ਦੀ ਲੋੜ ਹੈ। ਇਹ ਤਾਂ ਐਵੇਂ ਵਾਧੂ ਖ਼ਰਚ ਹਨ। ਤੁਸੀਂ ਪਿੰਡ ਵਿੱਚ ਜੋ ਵਿਆਹ ਤੋਂ ਪਹਿਲਾਂ ਭਾਜੀ ਵੰਡਦੇ ਹੋ, ਉਹ ਤਾਂ ਬਿਲਕੁਲ ਬੰਦ ਕਰ ਦੇਣਾ । ਜਾਂਜੀਆਂ ਨੂੰ ਚਾਹ ਪਿਆ ਕੇ ਲਾਵਾਂ ਕੁੜੀ ਦੇ ਸਾਦੇ ਕਪੜਿਆਂ ਵਿਚ ਹੀ ਦੇਣੀਆਂ ਹਨ। ਕੁੜੀ ਵਾਲਿਆਂ ਪਾਸੋਂ ਕਈ ਦਾਜ ਨਾ ਲਿਆ ਜਾਵੇ । ਉਹਨਾਂ ਨੂੰ ਆਖ ਦਿੱਤਾ ਜਾਵੇ ਕਿ ਬਿਨਾਂ ਕੁੜੀ ਤੋਂ ਅਸਾਂ ਕੁਝ ਨਹੀਂ ਲੈਣਾ ਕੁੜੀ ਆਪਣੇ ਘਰ ਆ ਜਾਵੇ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਜੋ ਕੁਝ ਮਰਜ਼ੀ ਹੋਵੇ ਗਹਿਣਾ ਆਦਿ ਪਾਵੋ । ਗਹਿਣਿਆਂ ਦਾ ਤਾਂ ਉੱਕਾ ਹੀ ਫਸਤਾ ਵੱਢਣਾ ਚਾਹੀਦਾ ਹੈ। ਤੁਸੀਂ ਕੁੜੀ ਵਾਲਿਆਂ ਨੂੰ ਇਹ ਸਾਬਤ ਕਰ ਦਿਓ ਕਿ ਕੁੜੀਆਂ ਸਿਰ ਉਤੇ ਭਾਰ ਨਹੀਂ ਹਨ, ਸਗੋਂ ਇਹਨਾਂ ਦਾ ਵਿਆਹ ਸੌਖਿਆਂ ਹੀ ਕੀਤਾ ਜਾ ਸਕਦਾ ਹੈ।
ਪਿਤਾ ਜੀ ! ਮੈਨੂੰ ਪੂਰੀ ਆਸ ਹੈ ਕਿ ਤੁਹਾਡੇ ਵਰਗੇ ਪਿੰਡ ਦੇ ਸਰਪੰਚ ਆਪਣੇ ਪੜੇ-ਲਿਖੇ ਪੱਤਰ ਦਾ ਵਿਆਹ ਮੇਰੇ ਖਿਆਲ ਅਨੁਸਾਰ ਕਰਨਗੇ ਤਾਂ ਠੀਕ ਕਈਆਂ ਪਿੰਡਾਂ ਦੇ ਵਿਚਾਰਿਆਂ ਗ਼ਰੀਬਾਂ ਦਾ ਵੀ ਭਲਾ ਹੋ ਜਾਵੇਗਾ । ਨਾਲੇ ਤੁਹਾਨੂੰ ਪਤਾ ਤਾਂ ਹੈ ਹੀ ਅਮਰ ਜੀਤ ਦਾ ਵਿਆਹ ਵੀ ਤਾਂ ਲਾਗੂ ਹੀ ਹੈ। ਉਸ ਦੇ ਵਿਆਹ ਦੇ ਖਰਚ ਤੋਂ ਬਚ ਜਾਵਗੇ । ਮੈਨੂੰ ਪੂਰੀ ਆਸ ਹੈ . ਕਿ ਤੁਸੀਂ ਮੇਰੀ ਦਿਲੀ ਚਾਹ । ਪੂਰੀ ਕਰੋਗੇ ।
ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ! ਅਮਰਜੀਤ ਤੇ ਟਿੱਕ ਨੂੰ ਪਿਆਰ ।
ਆਪ ਦਾ ਸਪੁੱਤਰ,
ਜਸਵੰਤ ਸਿੰਘ,
ਰੋਲ ਨੂੰ......)।
0 Comments