Punjabi Letter on "Chote Bhra nu Vidiya de Mahatata dasde hoye Patra", "ਛੋਟੇ ਭਰਾ ਨੂੰ ਵਿੱਦਿਆ ਦੀ ਮਹੱਤਤਾ ਦਸਦੇ ਹੋਏ ਪੜਨ ਲਈ ਮੁੜ ਪ੍ਰੇਰਨਾ ਪੱਤਰ" for Class 7, 8, 9, 10 and 12 Punjab Borad, CBSE Exam.

ਇਕ ਪੱਤਰ ਲਿਖ ਕੇ ਛੋਟੇ ਭਰਾ ਨੂੰ ਵਿੱਦਿਆ ਦੀ ਮਹੱਤਤਾ ਦਸਦੇ ਹੋਏ ਪੜਨ ਲਈ ਮੁੜ ਪ੍ਰੇਰਨਾ ਕਰੋ ।


ਐਸ. ਡੀ. ਹਾਈ ਸਕੂਲ, 

ਕਣਕ ਮੰਡੀ, ਹੁਸ਼ਿਆਰਪੁਰ।

ਮਿਤੀ....


ਪਿਆਰੇ ਵੀਰ ਕੰਵਲ,

ਅੱਜ ਹੀ ਪਿਤਾ ਜੀ ਦਾ ਪੱਤਰ ਆਇਆ ਹੈ। ਉਹਨਾਂ ਲਿਖਿਆ ਹੈ ਕਿ ਤੂੰ ਸਕੂਲ ਦੀ ਛਿਮਾਹੀ ਪ੍ਰੀਖਿਆ ਵਿਚੋਂ ਫੇਲ ਹੋ ਗਿਆ ਹੈ। ਅੰਗਰੇਜ਼ੀ ਵਿਚੋਂ ਤੇਰੇ ਬਹੁਤ ਘੱਟ ਅੰਕ ਹਨ। ਉਹਨਾਂ ਲਿਖਿਆ ਹੈ ਕਿ ਤੂੰ ਸਾਰਾ ਦਿਨ ਅਵਾਰਾ ਮੁੰਡਿਆਂ ਨਾਲ ਫਿਰਦਾ ਰਹਿੰਦਾ ਹੈ ਤੇ ਕਦੀ ਪੁਸਤਕਾਂ ਨੂੰ ਦੇਖਿਆ ਤਕ ਨਹੀਂ। ਉਹ ਮੁੰਡੇ ਤਾਂ ਪੜ੍ਹਨਾ ਛੱਡ ਕੇ ਹਨ ਪਰ ਕਾਕਾ ਤੂੰ ਤਾਂ ਜਾਣਦਾ ਹੈ ਕਿ ਸਾਡੇ ਪਿਤਾ ਜੀ ਬਹੁਤ ਬਿਰਧ ਹਨ। ਉਹਨਾਂ ਦੀ , ਕਮਜ਼ੋਰੀ ਦਾ ਤੈਨੂੰ ਨਜਾਇਜ਼ ਲਾਭ ਨਹੀਂ ਉਠਾਉਣਾ ਚਾਹੀਦਾ । ਮੈਂ ਤੈਨੂੰ ਪਿਛਲੀਆਂ ਛੁੱਟੀਆਂ ਵਿਚ ਆਪ ਵੀ ਦੇਖਿਆ ਸੀ ਕਿ ਤੂੰ ਅਵਾਰਾ ਮੁੰਡਿਆਂ ਵਿਚ ਜਾਣ ਆਉਣ ਲੱਗ ਪਿਆ ਸੀ । ਇਸ ਤਰ੍ਹਾਂ ਫੇਲ ਤਾਂ ਤੂੰ ਅੱਗੇ ਕਦੀ ਨਹੀਂ ਹੋਇਆ ਸੀ ਤੇ ਨਾ ਹੀ ਐਨੇ ਘੱਟ ਅੰਕ ਤੇਰੇ ਕਦੀ ਆਏ ਸਨ । ਇਹ ਸਾਰਾ ਤੇਰੀ ਬੁਰੀ ਸੰਗਤ ਦਾ ਅਸਰ ਹੈ। ਇਸ ਲਈ ਚੰਗਾ ਪੁੱਤਰ ਬਣ ਕੇ ਤਾਸ਼ਾਂ ਖੇਡਣੀਆਂ ਛੱਡ ਕੇ ਪੜਾਈ ਵਾਲੇ ਪਾਸੇ ਲੱਗ ਜਾਂ।

ਦੇ ਵਿੱਦਿਆ ਨੂੰ ਸਿਆਣਿਆਂ ਨੇ ਤੀਜੀ ਅੱਖ ਆਖਿਆ ਹੈ। ਵਿੱਦਿਆ ਬਿਨਾਂ ਤਾਂ ਆਦਮੀ ਕਿਸੇ ਕੰਮ ਦਾ ਨਹੀਂ। ਤੂੰ ਤਾਂ ਪਿਛੇ ਬਹੁਤ ਹੁਸ਼ਿਆਰ ਸੀ। ਤਰੇ ਪਾਸ ਤੀਖਣ ਬੁੱਧੀ ਵੀ ਹੈ। ਹੁਣ ਵੀ ਜੇ ਬੁਰਿਆਂ ਮੁੰਡਿਆਂ ਦੀ ਸੰਗਤ ਛੱਡ ਦੇਵੇਂ ਤੇ ਪੜਾਈ ਕਰਨੀ ਸ਼ੁਰੂ ਕਰ ਦੇਵੇਂ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ +1 ਦੀ ਪ੍ਰੀਖਿਆ ਵਿਚੋਂ ਪਹਿਲਾ ਦਰਜਾ ਪ੍ਰਾਪਤ ਕਰ ਸਕਦਾ ਹੈਂ । ਜੋ ਤੇਰੀਆਂ ਘਾਟਾਂ ਹਨ ਉਹ, ਮੈਂ ਆਪ ਛੁੱਟੀਆਂ ਵਿਚ ਆ ਕੇ ਆਂ ਕਰ ਦੇਵਾਂਗਾ । ਵਾਪਸੀ ਡਾਕ ਪਤਾ ਦੇਣਾ ਕਿ ਕੀ ਫ਼ੈਸਲਾ ਕੀਤਾ ਹੈ ?

ਬਹੁਤ ਪਿਆਰ ਨਾਲ,


ਤੇਰਾ ਵੱਡਾ ਵੀਰ,

ਹਰਦੇਵ ਸਿੰਘ, 



Post a Comment

1 Comments