Punjabi Essay, Paragraph on "Jawahar Lal Nehru", "ਜਵਾਹਰ ਲਾਲ ਨਹਿਰੂ " for Class 8, 9, 10, 11, 12 of PSEB, CBSE Students.

ਜਵਾਹਰ ਲਾਲ ਨਹਿਰੂ 
Jawahar Lal Nehru



ਪੰਡਤ ਜਵਾਹਰ ਲਾਲ ਨਹਿਰੂ - ਚਾਚਾ ਨਹਿਰੂ ਦੇ ਨਾਂ ਨਾਲ ਪ੍ਰਸਿੱਧ ਹਨ । ਪੰਡਤ ਨਹਿਰੂ ਆਜ਼ਾਦ ਭਾਰਤ ਦੇ ਪਹਿਲ ਪ੍ਰਧਾਨ ਮੰਤਰੀ ਸਨ। ਆਪ ਨੇ ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ । ਦੇਸ਼-ਭਗਤੀ ਦਾ ਜਜ਼ਬਾ ਆ, ਵਿਰਸੇ ਵਿਚ ਹੀ ਮਿਲਿਆ !

ਪੰਡਤ ਨਹਿਰੂ ਦਾ ਜਨਮ 14 ਨਵੰਬਰ 1889 ਈ: ਨੂੰ ਉੱਤਰ ਪ੍ਰਦੇਸ਼ ਦੇ ਉੱਘੇ ਸ਼ਹਿਰ ਅਲਾਹਾਬਾਦ ਵਿਖੇ ਸ੍ਰੀਮਤੀ ਸਰੂਪ ਰਾਣੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਪੰਡਤ ਮੋਤੀ ਲਾਲ ਨਹਿਰੂ ਜੀ ਇਕ ਮੰਨੇ-ਪ੍ਰਮੰਨੇ ਵਕੀਲ ਸਨ । ਆਪ ਦੀ ਪਾਲਣਾ ਸ਼ਹਿਜਾਦਿਆਂ ਵਾਂਗ ਹੋਈ । ਆਪ ਨੇ ਮੁੱਢਲੀ ਵਿਦਿਆ ਘਰੇ ਪਾਪਤ ਕੀਤੀ । 1905 ਈ: ਵਿਚ ਆਪ ਨੂੰ ਲੰਦਨ ਦੇ ਹੋਰ ਪਬਲਿਕ ਸਕੂਲ ਵਿਚ ਦਾਖ਼ਲ ਕਰਾ ਦਿੱਤਾ | 1909 ਈ: ਵਿਚ ਆਪ ਕੈਂਬ੍ਰਿਜ ਯੂਨੀਵਰਸਿਟੀ ਤੋਂ ਬੀ. ਏ. ਦੀ ਪ੍ਰੀਖਿਆ ਪਾਸ ਕੀਤੀ ।

1912 ਵਿਚ ਆਪ ਸੁਦੇਸ਼ ਪਰਤ ਆਏ । ਇਥੇ ਆ ਕੇ ਆਪ ਨੇ ਅਲਾਹਾ ਬਾਦ ਵਿਚ ਵਕਾਲਤ ਕਰਨੀ ਅਰੰਭ ਕਰ ਦਿੱਤੀ । ਉਹ ਇਕ ਸਫਲ ਵਕੀਲ ਸਿੱਧ ਹੋਏ ਪਰ ਆਪ ਦੇ ਦਿਲ ਵਿਚ ਦੇਸ਼ ਸੇਵਾ ਦੀ ਤੜਪ ਸੀ। ਇਸ ਕਾਰਨ ਬੈਰਿਸਟਰੀ ਨੂੰ ਲੱਤ ਮਾਰ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ । 1916 ਵਿਚ ਆ ਦਾ ਵਿਆਹ ਦਿੱਲੀ ਦੀ ਸ਼ੀਮਤੀ ਕਮਲਾ ਨਾਲ ਹੋਇਆ ਜਿਸ ਦੀ ਕੁਖੋਂ 1917 ਈ: ਵਿਚ ਇੰਦਰਾ ਜੀ ਨੇ ਜਨਮ ਲਿਆ ।

ਜਦ 1920 ਵਿਚ ਗਾਂਧੀ ਜੀ ਨੇ ਨਾ-ਮਿਲਵਰਤਨ' ਦੀ ਲਹਿਰ ਚਲਾਈ ਤਾਂ ਆਪ ਨੂੰ ਆਪਣੇ ਪਿਤਾ ਮੋਤੀ ਲਾਲ ਨਾਲ ਹੀ ਛਿਆਂ ਮਹੀਨਿਆਂ ਲਈ ਕੈਦ ਹੋ ਗਈ। ਜੇਲ ਤੋਂ ਰਿਹਾਈ ਪਾ ਕੇ ਆਪ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਹੋਏ ਜੈਤੋਂ (ਨਾਭਾ) ਦੇ ਮੋਰਚੇ ਤੋਂ ਪੁਜੇ । ਉਥੇ ਪੁੱਜਦੇ ਹੀ ਆਪ ਨੂੰ ਕੈਦ ਕਰ ਲਿਆ ਅਤੇ ਆਪ ਨੂੰ ਦੋ ਸਾਲ ਦੀ ਕੈਦ ਹੋਈ । ਪਰ ਛੇਤੀ ਹੀ : ਛੱਡ ਦਿੱਤਾ ਗਿਆ ।

ਗਾਂਧੀ ਜੀ ਨੇ ਸ਼ਾਂਤਮਈ ਸਤਿਆਗ੍ਰਹਿ ਤੇ ਨਾ-ਮਿਲਵਰਤਨ ਦੀ ਲਹਿਰ ਸ਼ੁਰੂ ਕਰ ਕੇ ਦੇਸ਼ ਦੇ ਸਾਰੇ ਦੇਸ਼ ਭਗਤਾਂ ਤੇ ਸਰਕਾਰ ਵਿਚ ਟੱਕਰ ਕਰਵਾ ਦਿੱਤੀ । ਦੇਸ਼ ਭਗਤਾਂ ਨੇ ਜੇਲਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ | ਜਵਾਹਰ ਲਾਲ ਨਹਿਰੂ ਵੀ ਇਸ ਵਿਚ ਕੁੱਦ ਪਏ ਤੇ ਦੋ ਸਾਲ ਦੀ ਕੈਦ ਹੋਈ । ਹੁਣ ਪੰਡਤ ਜਵਾਹਰ ਲਾਲ ਨੇ ਐਸ਼ਾਂ ਭਰਿਆ ਜੀਵਨ ਛੱਡ ਕੇ ਦੁਖਾਂ ਵਾਲਾ ਜੀਵਨ ਹੜ ਲਿਆ ।

1929 ਈ: ਵਿਚ ਆਪ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣ ਗਏ । ਦਸੰਬਰ 1929 ਈ: ਵਿਚ ਆਪ ਲਾਹੋਰ ਸਮਾਗਮ ਦੇ ਪ੍ਰਧਾਨ ਚੁਣੇ ਗਏ । ਕਾਂਗਰਸ ਨੇ ਇਸ ਸਮਾਗਮ ਤੇ ਆਪਣਾ ਮਤਾ ਪੂਰਨ ਅਜ਼ਾਦੀ ਤੇ ਕੀਤਾ। ਆਪ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਜੇਲਾਂ ਵਿਚ ਬਤੀਤ ਕੀਤਾ । 1942 ਵਿਚ ਭਾਰਤ ਛੱਡੋ ਅੰਦੋਲਨ ਵਿਚ ਗਾਂਧੀ ਜੀ ਦੇ ਨਾਲ ਕੈਦ ਕਰ ਲਏ ਗਏ 1945 ਵਿਚ ਦੂਜੀ ਵੱਡੀ ਜੰਗ ਮੁੱਕ ਗਈ। ਅੰਗਰੇਜ਼ ਸਰਕਾਰ ਭਾਰਤ ਨੂੰ ਹੋਰ ਵਧੇਰੇ ਚਿਰ ਅਧੀਨ ਰੱਖਣ ਦੇ ਹੱਕ ਵਿਚ ਨਹੀਂ ਸੀ । ਇਸ ਲਈ ਉਸ ਨੇ ਗਾਂਧੀ ਜੀ ਤੇ ਜਵਾਹਰ ਲਾਲ ਨਹਿਰੂ ਆਦਿ ਨੇਤਾਵਾਂ ਨੂੰ ਛੱਡ ਦਿੱਤਾ । 1946 ਵਿਚ ਨਹਿਰੂ ਜੀ ਨੂੰ ਅੰਤਿਮ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਜਿਸ ਵਿਚ ਪੰਜ ਸੀਟਾਂ ਮੁਸਲਿਮ ਲੀਗ ਨੂੰ ਦਿੱਤੀਆਂ ਗਈਆਂ । ਮੁਸਲਿਮ ਲੀਗ ਨੇ ਸਰਕਾਰ ਨਾ ਚੱਲਣ ਦਿੱਤੀ । ਸਿੱਟੇ ਵਜੋਂ ਅੰਗਰੇਜ਼ ਗਵਰਨਰ ਜਨਰਲ ਮੈਂਟਬੈਟਨ ਨੇ 15 ਅਗਸਤ, 1947 ਨੂੰ ਭਾਰਤ ਦੀ ਵੰਡ ਕਰ ਕੇ ਭਾਰਤ ਨੂੰ ਆਜ਼ਾਦ ਕਰ ਦਿੱਤਾ।

ਜਵਾਹਰ ਲਾਲ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ । ਆਪ ਦੇ ਜੀਵਨ ਵਿਚ ਚੀਨ ਦਾ ਭਾਰਤ ਉੱਤੇ 1962 ਈ: ਵਿਚ ਹਮਲਾ ਇਕ ਬੜਾ ਦੁਖਦਾ ਸਾਕਾ ਸੀ। ਚੀਨ ਦਾ ਇਹ ਕਦਮ ਮਿੱਤਰ ਧਰੋਹ ਸੀ।

ਆਪ ਨਿਡਰ, ਦਲੇਰ ਤੇ ਅਣਥਕ ਸੰਵਕ ਸਨ ਆਪ ਦਾ ਬੱਚਿਆਂ ਨਾਲ ਪਿਆਰ ਦੁਨੀਆਂ ਭਰ ਵਿਚ ਪ੍ਰਸਿੱਧ ਹੈ । ਆਪ ਨੂੰ ਬੱਚੇ ਚਾਚਾ ਨਹਿਰੂ' ਕਹਿ ਕੇ ਯਾਦ ਕਰਦੇ ਹਨ । ਆਪ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ । ਜਿਥੇ ਆਪ ਇਕ ਮੰਨੇ ੫ਮੰਨੇ ਨੇਤਾ ਸਨ, ਉਥੇ ਆਪ ਇਕ ਚੰਗੇ ਸਾਹਿਤਕਾਰ ਸਨ । ਆਪ ਜਨਤਾ ਦੇ ਹਰਮਨ ਪਿਆਰੇ ਨੇਤਾ ਸਨ |

27 ਮਈ, 1964 ਨੂੰ ਆਪ ਅਚਨਚੇਤ ਸੁਰਗਵਾਸ ਹੋ ਗਏ | ਆਪ ਦੀ ਮੌਤ ਤੇ ਸਾਰੇ ਸੰਸਾਰ ਵਿਚ ਸੋਗ ਮਨਾਇਆ ਗਿਆ ਤੇ ਦੁਨੀਆਂ ਭਰ ਦੇ ਨੇਤਾਵਾਂ ਨੇ ਆਪ ਨੂੰ ਸ਼ਰਧਾਂਜਲੀਆਂ ਅਰਪਣ ਕੀਤੀਆਂ । ਆਪ ਦੀ ਅਮਰ ਸਮਾਧੂ ਸ਼ਾਂਤੀ ਵਣ, ਦਿੱਲੀ ਵਿਖੇ ਹੈ ।


Post a Comment

0 Comments