Gurmukhi Da Nikas "ਗੁਰਮੁਖੀ ਦਾ ਨਿਕਾਸ " Learn Punjabi Language and Grammar for Class 8, 9, 10, 12, BA and MA Students.

ਗੁਰਮੁਖੀ ਦਾ ਨਿਕਾਸ 

Gurmukhi Da Nikas



ਗੁਰਮੁਖੀ ਦੇ ਨਿਕਾਸ ਜਾਂ ਉਤਪਤੀ ਬਾਰੇ ਤਿੰਨ ਤਰ੍ਹਾਂ ਦੇ ਮਤ-ਸਿਧਾਂਤ ਵੇਖੇ ਜਾਂਦੇ ਹਨ। ਪਹਿਲਾ ਮੱਤ ਇਹ ਹੈ ਕਿ ਗੁਰਮੁਖੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ। ਗੁਰਮੁਖੀ ਪਦ ਬਾਰੇ ਹਵਾਲਾ ਬਾਬਾ ਮੋਹਨ ਵਾਲੀਆਂ ਪੰਥੀਆਂ ਵਿੱਚ ਇਉਂ ਮਿਲਦਾ ਹੈ :

“ਗੁਰੂ ਅੰਗਦੁ ਗੁਰਮੁਖੀ ਅੱਖਰੁ ਬਾਨਾਏ ਬਾਬੇ ਦੇ ਅਗੈ ਸਬਦੁ ਭੇਟ ਕੀਤਾ ਸਿੱਖ ਸਾਹਿਤ ਵਿੱਚ ਇਸ ਮਤ ਦੀ ਪੜ੍ਹਤਾ ਵਿੱਚ ਕਈ ਹਵਾਲੇ ਮਿਲਦੇ ਹਨ। ਸਹਿਬ ਸਿੰਘ ਮਿਗਿੰਦ ਅਤੇ ਗਿਆਨੀ ਗਿਆਨ ਸਿੰਘ ਵੀ ਇਸੇ ਮਤ ਦੇ ਧਾਰਨੀ ਹਨ। ਇਹਨਾਂ ਨੂੰ ਆਧਾਰ ਬਣਾ ਕੇ ਅਰਸਨ ਵਰਗੇ ਪੱਛਮੀ ਵਿਦਵਾਨਾਂ ਨੂੰ ਵੀ ਗੁਰੂ ਅੰਗਦ ਦੇਵ ਜੀ ਨੂੰ ਹੀ ਗੁਰਮੁਖੀ ਲਿਪੀ ਦੇ ਕਰਤਾ ਮੰਨਿਆ ਹੈ। 

ਦੂਜੇ ਮਤ ਦੇ ਅਨੁਸਾਰ ਗੁਰਮੁਖੀ ਦੇ ਰਚੈਤਾ ਗੁਰੂ ਨਾਨਕ ਦੇਵ ਜੀ ਸਨ। ਪ, ਪੀਤਮ ਸਿੰਘ ਨੇ ਕਿਸੇ ਕੰਕਨ ਨਾਂ ਵਾਲੇ ਕਵੀ ਦੀ ਅਣਛਪੀ ਰਚਨਾ “ਦਸ ਗੁਰੂ ਕਥਾ ਵਿੱਚੋਂ ਇਹ ਟੂਕ ਲਿਖੀ ਹੈ। ਕੰਕਨ ਗੁਰੂ ਨਾਨਕ ਦੀ ਉਸਤਤ ਵਿੱਚ ਲਿਖਦਾ ਹੈ-


“ਇਹ ਕੀਆ ਉਪਕਾਰ ਬਡਾ, ਗੁਰੂ ਅੱਛਰ ਬੇਦਨ ਕੇ ਪਲਟਾਏ ॥ 

ਗੁਰਮੁਖਿ ਅਖਾਯਰ ਕੀਨੇ ਤਥੈ ਜਬ ਕੈ ਸਿਉਂ ਕੇ ਨਰ ਕਸਟ ਨ ਪਾਏ ।


ਤੀਜਾ ਮਰ ਕੇਸਰ ਸਿੰਘ ਛਿੱਬਰ ਦੇ ਗੀਥ “ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਵਿੱਚ ਉਪਲਬਧ ਹੈ। ਇਸ ਵਿੱਚ ਬਾਬਾ ਸ੍ਰੀ ਚੰਦ ਜੀ ਨੂੰ ਗੁਰਮੁਖੀ ਦਾ ਰਚੇਤਾ ਮੰਨਿਆ ਹੈ। ਤੁਕਾਂ ਇਹ ਹਨ-


“ਜੈਸੇ ਸਹਿਬ ਸ਼੍ਰੀ ਚੰਦ ਜੀ ਅਖਰ ਗੁਰਮੁਖੀ ਬਣਾਏ। 

ਅਰੀ ਸਾਸਤ੍ਰੀ, ਪਾਰਸੀ, ਟਾਕਰੋ ਆਹੇ ।


ਇਹਨਾਂ ਸਾਰੀਆਂ ਧਾਰਨਾਵਾਂ ਦੀ ਭਰਮ-ਨਵਿਰਤੀ ਇਸ ਇਤਿਹਾਸਿਕ ਪ੍ਰਮਾਣ ਤੋਂ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪ ਜਿਹੜੀ “ਪਟੀ ਨਾਮਕ ਬਾਣੀ ਰਚੀ, ਜੋ ਹੁਣ “ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸ ਵਿੱਚ ਗੁਰਮੁਖੀ ਲਿਪੀ ਦੇ ਸਾਰੇ ਅੱਖਰ ਅਤੇ ਉਹਨਾਂ ਅੱਖਰਾਂ ਦੇ ਸੱਸਾ, ਕੱਕਾ, ਆਦਿ ਉਚਾਰਨ ਵੀ ਦਿੱਤੇ ਹੋਏ ਹਨ। ਪਟੀ ਦਾ ਅਰਥ ਵਰਨਮਾਲਾ, ਪੁੱਡੀ, ਹਰਫ਼ਾਂ ਦੀ ਲੜੀ ਹੈ ਪਰ ਪਤੀ ਦਾ ਅਰਥ ਲੱਕੜੀ ਦੀ ਫੱਟੀ ਵੀ ਹੈ ਜਿਸ ਉੱਤੇ ਅੱਖਰ ਲਿਖੇ ਜਾਂਦੇ ਸਨ। ਪੰਜਾਬੀ ਦੇ ਮੁਹਾਵਰਿਆਂ ਜਿਵੇਂ ਕਿ ਪੱਟੀ ਪੜ੍ਹਾਉਣਾ, ਪੱਟੀ ਮੇਸ ਕਰਨਾ, ਵਿੱਚ ਵਰਨ-ਮਾਲਾ ਅਤੇ ਛੁੱਟੀ ਦੇ ਮੁਲ ਸ਼ਬਦਾਰਥ ਪ੍ਰਾਪਤ ਹਨ, ਭਾਵੇਂ ਪ੍ਰਯੋਗ ਵਿੱਚ ਲੱਖਣਾਰਥ ਵੀ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਪਹਿਲ ਦੇ ਆਮ ਲੋਕਾਂ ਵਿੱਚ ਪ੍ਰਚਲਿਤ ਅੱਖਰ ਲੈ ਕੇ ਅੱਖਰ ਕੁਮ ਨਾਲ ਬਾਣੀ ਦਾ ਉਚਾਰਨ ਕੀਤਾ ਸੀ। ਇਸ ਤੋਂ ਜ਼ਾਹਰ ਹੈ ਕਿ ਗੁਰਮੁਖੀ, ਬਾਬਾ ਸ੍ਰੀ ਚੰਦ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਬਣਾਈ, ਇਹ ਤਾਂ ਪੁਰਾਤਨ ਪੰਜਾਬ ਵਿੱਚ ਆਮ ਵਰਤੀ ਜਾਂਦੀ ਸੀ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਮੁਖੀ ਦਾ ਆਖ਼ਰਕਾਰ ਸਰੋਤ ਕੀ ਹੈ ? ਇਸ ਦਾ ਕਿੱਥੋਂ ਨਿਕਾਸ ਹੋਇਆ? ਇਹ ਤਾਂ ਅਸੀਂ ਵੇਖ ਆਏ ਹਾਂ ਕਿ ਭਾਰਤ ਦੀਆਂ ਸਾਰੀਆਂ ਲਿਪੀਆਂ ਦਾ ਸਮਾ “ਬਾਹਮੀ ਲਿਪੀ ਹੈ। ਬ੍ਰਾਹਮੀ ਦੀ ਉੱਤਰ ਸ਼ੈਲੀ ਤੇ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਅਤੇ ਕੁਟਿਲ ਲਿਪੀ ਤੋਂ ਹੀ ਸ਼ਾਰਦਾ ਅਤੇ ਸ਼ਾਰਦਾ ਤੋਂ ਅਰਧਨਾਗਰੀ, ਸਿਧ-ਮਾਤਰਿਕਾ, ਲੰਡੇ ਮਹਾਜਨੀ, ਭੱਟਅੱਛਰੀ, ਉੱਚੀ, ਗੁਰਮੁਖੀ ਆਦਿ ਲਿਪੀਆਂ ਨਿਕਲੀਆਂ ਹਨ। ਸ਼ਾਰਦਾ ਦੇ ਪ੍ਰਾਚੀਨ ਸ਼ਾਰਦਾ ਅਤੇ ਨਵੀਨ ਸ਼ਾਰਦਾ ਦੇ ਰੂਪ ਹੈ। ਸ਼ਾਰਦਾ ਅਤੇ ਗੁਰਮੁਖੀ ਦੇ ਸੰਬੰਧਾਂ ਬਾਰੇ ਵਿਦਵਾਨਾਂ ਦੀਆਂ ਰਾਵਾਂ ਵੇਖਣਯੋਗ ਹਨ। ਜੇ ਬੀ ਸਿੰਘ ਨੇ ਗੁਰਮੁਖੀ ਦਾ ਨਿਕਾਸ ਅਰਧਨਾਗਰੀ ਤੋਂ ਮੰਨਿਆ ਹੈ ਪਰ ਇਹ ਮੱਤ ਵਜ਼ਨਦਾਰ ਨਹੀਂ ਦੂਜੇ ਪਾਸੇ ਗੌਰੀ ਸ਼ੰਕਰ ਓਝਾ ਨੇ ਗੁਰਮੁਖੀ ਦੀ ਉਤਪਤੀ ਸ਼ਾਰਦਾ ਤੋਂ ਮੰਨੀ ਹੈ। ਡਚ (ਹਾਲੈਂਡ) ਵਿਦਵਾਨ ਵੱਗਲ (vogel) ਨੇ ਲਿਖਿਆ ਹੈ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਮੁਖੀ ਜੋ ਕਿ ਅਜੋਕੇ ਪੰਜਾਬ ਦੀ ਲੋਕ ਭਾਸ਼ਾ ਦੀ ਲਿਪੀ ਹੈ, ਪ੍ਰਾਚੀਨ ਸ਼ਾਰਦਾ ਦੀ ਹੀ ਸੰਤਾਨ ਹੈ। ਜਯ ਚੰਦ ਵਿਦਿਆਲੰਕਾਰ ਅਤੇ ਡਾ. ਤਰਲੋਚਨ ਸਿੰਘ ਬੇਦੀ ਨੇ ਵੀ ਗੁਰਮਖੀ ਦਾ ਜਨਮ ਸ਼ਾਰਦਾ ਤੋਂ ਹੀ ਹੋਇਆ ਮੰਨਿਆ ਹੈ। ਪੰਜਾਬ ਦੇ ਸਾਹਿਤ ਵਿੱਚ ਵੀ ਸ਼ਾਰਦਾ ਦੇ ਪ੍ਰਚਲਨ ਦੇ ਹਵਾਲੇ ਮਿਲਦੇ ਹਨ।“ਗਿਆਨ ਰਤਨਾਵਲੀ” (1730 ਈ.) ਵਿੱਚ ਪਾਂਧੇ ਪੜ੍ਹਨ ਵਾਲੀ ਸਾਖੀ ਵਿੱਚ ਇਹ ਸਤਰਾਂ ਅੰਕਿਤ ਹਨ

“ਬਾਬੇ ਨੂੰ ਧੋ ਕਹਾ ਤੂ ਪੜ ਸਾਰਦਾ “ਉਘੇ ਸੁਆਹਾ ਸੁਅਸਤ ਇਵੇਂ ਹੀ “ਗਿਆਨ ਰਤਨਾਗਰ ਗ੍ਰੰਥ ਵਿੱਚ ਪਾਂਧੇਵਾਲੀ ਸਾਖੀ ਵਿੱਚ ਪਾਂਧਾ ਗੁਰੂ ਜੀ ਨੂੰ ਪੜਾਉਣ ਲੱਗਿਆਂ ਪਹਿਲਾਂ ਸ਼ਾਰਦਾ ਦਾ ਮੰਤ, ਪੜ੍ਹਾਉਂਦਾ ਹੈ। “ਤਬ ਲਿਆਯ ਪਟੀ ਬੁਧਕਾ ਲਿਖਤਾਂ ਪੁਬ ਸ਼ਾਰਦਾ ਮੰਤ੍ਰ ਪਠਾਵਤ ਭੇ”

ਇਸ ਸਮੱਸਿਆ ਨੂੰ ਇੱਕ ਹਰ ਦਿਸ਼ਟੀ ਤੋਂ ਵੀ ਵੇਖਿਆ ਜਾ ਸਕਦਾ ਹੈ ਪ੍ਰਾਚੀਨ ਪੰਜਾਬੀ ਦੀਆਂ ਅਰਧਨਾਗਰੀ, ਸਿੱਧਮਾਤਰਿਕਾ, ਲੰਡੇ ਆਦਿ ਲਿਪੀਆਂ ਨਾਲ ਜਦ ਅਸੀਂ ਗੁਰਮੁਖੀ ਦਾ ਟਾਕਰਾ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਬਹੁਤ ਸਾਰੇ ਅੱਖਰ ਆਪਸ ਵਿੱਚ ਮਿਲਦੇ ਹਨ। ਗੁਰਮੁਖੀ ਲਿਪੀ ਸ਼ਾਰਦਾ ਦੇ ਹੀ ਪਿਛਲੇ ਰੁਪ ਦਾ ਇੱਕ ਇਲਾਕਾਈ ਵਿਕਸਿਤ ਰੂਪ ਹੈ। ਸਾਰੰਸ਼ ਇਹ ਹੈ ਕਿ ਗੁਰਮੁਖੀ ਅਤੇ ਹਰ ਪੰਜਾਬ ਦੀਆਂ ਪੁਰਾਣੀਆਂ ਲਿਪੀਆਂ ਦਾ ਜਨਮ ਸ਼ਾਰਦਾ ਲਿਪੀ ਤੋਂ ਹੀ ਹੋਇਆ ਹੈ। 


Post a Comment

0 Comments