Difference between "Pothehari, “ਪੋਠੇਹਾਰੀ” Multani “ਮੁਲਤਾਨੀ”, Majhi “ਮਾਝੀ”, Malwai "“ਮਲਵਈਂ”, Duabi “ਦੁਆਬੀ” Puadhi “ਪੁਆਧੀ”, Punjabi Dialect
“ਪੋਠੇਹਾਰੀ”
ਹੁਧਰ ਰਾਣੀ ਇੱਛਰਾਂ ਦੇ ਵੀ ਕੰਨਾਂ ਵਿੱਚ ਭਿਣਕ ਪੈ ਗਈ। ਲੁੱਡੇ ਖਾਣੀ ਆ ਗਈ, ਹੋ ਜਹੀ ਕਰਨੀ ਆਲੇ ਸਾਧ ਕਲੋਂ ਮੈਂ ਵੀ ਲੈ ਆਵਾਂ ਅੱਖੀਆਂ ਨਾ ਦਾਰੂ। ਪੂਰਨ ਪੁੱਛਿਅਸ : ਹੈ ਮਾਂ ਤੁਹਾਡੇ ਨਾਲ ਕੀ ਭਾਣਾ ਵਰਤਿਆ ? ਇੱਛਰਾਂ ਨੇ ਸਾਰਾ ਕੁਝ ਦੱਸੀ ਛੋੜਿਆ। ਗੱਲਾਂ-ਗੱਲਾਂ ਚ ਵਾਜ਼ ਪਛਾਣ ਜੈਸੁ ਆਖਿਆ ਸੁ : ਹੋਵੇ ਨਾ ਹੋਵੇ ਤੂੰ ਤਾਂ ਮਾੜਾ ਪੁੱਤਰ ਏ। ਗੁੱਟੀ ਕੇ ਜੱਫੀ ਪਾ ਜਾਇ ਸੂ। ਹੁਸੀਂ ਲੇ ਹੁਸਨੂੰ ਦਿਸਣ ਲੱਗ ਪਿਆ। ਰਾਜੇ-ਰਾਣੀਆਂ ਨੇ ਬਥੇਰਾ ਆਖਿਆ : ਤੂੰ ਫ਼ਕੀਰੀ ਛੱੜੀ ਦੇ। ਰਾਜ ਭਾਗ ਸੰਭਾਲ ਪਰ ਪੁਨ ਕੁਸਨੀ ਮੰਨੇ। ਅਸਾਂ ਤਾਂ ਜੰਮਣੇ ਹੀ ਸਾਧ ਆਂ ਹਿਸੇ ਤਰਾਂ ਕਿਧਰੇ ਹੋਰ ਮਿਲ ਜਾਸਾਂ, ਹੁਣ ਚੱਲਣੇ ਆਂ।
“ਮੁਲਤਾਨੀ”
ਸਾਵਣ ਦੇ ਮਹੀਨੇ ਵਿੱਚ ਸਾਡੇ ਲੋਕੀਂ ਆਲਿਆਂ ਦੇ ਵਾਰ ਪੂਰਬ ਸ਼ੁਰੂ ੴ ਵੰਦੇ ਹਨ। ਸਾਵਣ ਦੀ ਉਮਸਾ ਕਨੂੰ ਜੋੜਾ ਐਤਵਾਰ ਪਹਿਲੇ ਆਂਦੇ ਹੈ ਉਸੇ ਐਤਵਾਰ ਤੂੰ ਸਾਡੇ ਲੋਕ ਸਾਵੇ ਮਨੰਦੇ ਹਨ ਤੇ ਪੂਜਾ ਵੀ ਕਰੇਂਦੇ ਹਨ ਤੇ ਆਪਣੇ ਘਰ ਕਈ ਸੀਵਿਆਂ ਬਣਦੇ ਹਨ ਤੇ ਚਾਵਲ ਬਣਦੇ ਹਨ। ਭੂਜੇ ਡੀ ਸੁਮਵਾਰ ਕੂ ਕਿਰਾਵਾਂ ਦਾ ਵਰਤ ਹੁੰਦਾ ਹੈ।ਡਰਿਮਤੀ ਭਰਾਵਾਂ ਦਾ ਵਰਤ ਰਖੱਦੇ ਤੇ ਪਰੂਥੀ ਰੋਟੀ ਮਾਵਾਂ ਦੇ ਘਰ ਵੱਜ ਕੇ ਖਾਂਦੀਆਂ ਹਨ। ਉਂਦੇ ਬਾਦ ਵੀ ਸਾਵਣ ਵਿੱਚ ਬਊ ਵਰਤ ਆਂਦੇ ਹਨ।
“ਮਾਝੀ”
ਓਧਰ ਰਾਣੀ ਇੱਛਰਾਂ ਦੇ ਵੀ ਕੰਨੀਂ ਭਿਣਕ ਪਈ। ਠੇਡੇ ਖਾਂਦੀ ਆ ਗਈ। ਇਏ ਜਿਏ ਕਰਨੀ ਆਲੇ ਸਾਧ ਤੋਂ ਮੈਂ ਵੀ ਲੈ ਆਵਾਂ ਅੱਖਾਂ ਦਾ ਦਾਰੂ। ਪੂਰਨ ਪੁੱਛਦਾ : ਮਾਤਾ ਦੱਸ ਤੇਰੇ ਨਾਲ ਭਾਣਾ ਕੀ ਵਰਤਿਆ ? ਇੱਛਰਾਂ ਨੇ ਸਭ ਕੁਝ ਦੱਸ ਡਾ। ਗੱਲਾਂ-ਗੱਲਾਂ ਚ ਵਾਜ ਪਹਿਚਾਣ ਲਈ ਆਖਦੀ : ਹੋਵੇ ਨਾ ਤਾਂ ਤੂੰ ਮੇਰਾ ਪੂਰਨ ਏਂ।ਜੱਫੀ ਪਾ ਲਈ ਘੁੱਟ ਕੇ, ਨਾਲ ਈ ਓਹਨੂੰ ਦਿਸਣ ਲੱਗ ਪਿਆ। ਰਾਜੇ ਰਾਣੀਆਂ ਨੇ ਬਹੂਥੇਰਾ ਕਿਆ : ਤੂੰ ਫ਼ਕੀਰੀ ਛੱਡ ਰਾਜ ਭਾਗ ਸੰਭਾਲ । ਪਰ ਪੂਰਨ ਭੀਦੀ ਮੰਨੇ : ਅਸੀਂ ਤਾਂ ਸਾਧ ਆਂ, ਐਵੇਂ ਈ ਕਿਤੇ ਹੋਰ ਮਿਲ ਜਾਂਗੇ । ਹੁਣ ਚਲਦੇ ਆਂ।
“ਮਲਵਈਂ”
ਓਧਰ ਰਾਣੀ ਇੱਛਰਾਂ ਦੇ ਵੀ ਕੰਨੀਂ ਭਿਣਕ ਪਈ।ਠੇਡੇ ਖਾਂਦੀ ਆ ਗਈ। ਇਹੋ ਜਿਹੇ ਕਰਨੀ ਵਾਲੇ ਸਾਧ ਤੋਂ ਮੈਂ ਵੀ ਲੈ ਆਵਾਂ ਅੱਖਾਂ ਦਾ ਦਾਰੂ। ਪੂਰਨ ਪੁੱਛਦਾ : ਮਾਤਾ ਦੱਸ ਤੇਰੇ ਨਾਲ ਭਾਣਾ ਕੀ ਵਰਤਿਆ। ਇੱਛਰਾਂ ਨੇ ਸਭ ਕੁਝ ਦੱਸ ਦਿੱਤਾ। ਗੱਲਾਂ-ਗੱਲਾਂ 'ਚ ਵਾਜ ਪਛਾਣ ਲਈ। ਆਖਦੀ : ਹੋਵੇ ਨਾ ਤਾਂ ਤੂੰ ਮੇਰਾ ਪੂਰਨ ਏਂ। ਜੱਫੀ ਪਾ ਲਈ ਘੁੱਟ ਕੇ, ਨਾਲ ਈ ਉਹਨੂੰ ਦਿਸਣ ਲੱਗ ਪਿਆ। ਰਾਜੇ ਰਾਣੀਆਂ ਨੇ ਬਥੇਰਾ ਕਿਹਾ : ਤੂੰ ਫ਼ਕੀਰੀ ਛੱਡ, ਰਾਜ-ਭਾਗ ਸੰਭਾਲ। ਪਰ ਪੂਰਨ ਕੀਹਦੀ ਮੰਨੇ, ਅਸੀਂ ਤਾਂ ਜਨਮ ਦੇ ਸਾਧ ਆਂ ਏਵੇਂ ਈ ਕਿਤੇ ਹੋਰ ਮਿਲ ਜਾਂਗੇ। ਹੁਣ ਚਲਦੇ ਆਂ।
“ਦੁਆਬੀ”
ਓਧਰ ਰਾਣੀ ਇੱਛਰਾਂ ਦੇ ਵੀ ਕੰਨੀਂ ਭਿਣਕ ਪਈ। ਠੇਡੇ ਖਾਂਦੀ ਆ ਗਈ। ਇਏ ਜਿਏ ਕਰਨੀ ਵਾਲੇ ਸਾਧ ਤੋਂ ਮੈਂ ਬੀ ਲੈ ਆਮਾਂ ਅੱਖਾਂ ਦਾ ਦਾਰੂ ਪੂਰਨ ਪੁੱਛਦਾ ਮਾਤਾ ਦੱਸ ਤੇਰੇ ਨਾਲ ਕੀ ਭਾਣਾ ਵਰਤਿਆ ? ਇੱਛਰਾਂ ਨੇ ਸਭ ਕੁਸ਼ ਦੱਸ ਦਿੱਤਾ। ਗੱਲਾਂ-ਗੱਲਾਂ 'ਚ ਵਾਜ ਪਹਿਚਾਣ ਲਈ। ਕਹਿੰਦੀ ਹੱਥੇ ਨਾ ਤਾਂ ਤੂੰ ਮੇਰਾ ਪੁੱਤ ਪੂਰਨ ਏਂ। ਜੱਫੀ ਪਾ ਲਈ ਘੁੱਟ ਕੇ । ਨਾਲ ਈ ਓਹਨੂੰ ਦਿਸਣ ਲੱਗ ਪਿਆ ਰਾਜੇਰਾਣੀਆਂ ਬਥੁਰਾ ਕਿਆ : ਤੂੰ ਫ਼ਕੀਰੀ ਛੱਡ । ਰਾਜ-ਭਾਗ ਸੰਭਾਲ ਪਰ ਪੂਰਨ ਕੇਹਦੀ ਮੰਨੇ। ਅਸੀਂ ਤਾਂ ਜਨਮ ਦੇ ਸਾਧੂਆਂ : ਏਦਾਂ ਈ ਕਿਤੇ ਹੋਰ ਮਿਲ ਜਾਮਾਂਗੇ : ਹੁਣ ਚਲਦੇ ਆਂ।
“ਪੁਆਧੀ”
ਉਧਰ ਰਾਣੀ ਇੱਛਰਾ ਕੇ ਕੰਨ ਮਾਂ ਬਾਤ ਪਈ। ਠੋਕਰਾਂ ਖਾਂਦੀ ਆ ਗੀ। ਅਹੀ ਜੀ ਕਰਾਮਾਤ ਆਲੇ ਸਾਧ ਤੇ ਮੈਂ ਬੀ ਲਿਆਮਾਂ ਅੱਖਾਂ ਕੀ ਦਵਾ। ਪੂਰਨ ਪੁੱਛਾ, ਮਾਈ ਬਤਾ ਤੇਰੇ ਗੋਲ ਕੀ ਭਾਣਾ ਬੀਤਾ। ਇੱਛਰਾਂ ਨੇ ਸਾਰਾ ਕੁਸ਼ ਬਤਾ ਦਿਆ । ਬਾਤਾਂ ਬਾਤਾਂ ਮਾ ਬਲ ਪਛਾਣ ਲੀਆ। ਕਹਾ ਹੁਆ ਚਾਹੇ ਨਾ, ਤੂੰ ਮੇਰਾ ਪੁਨ ਐਂ । ਜੱਫੀ ਪਾ ਲੀ ਘੁੱਟ ਕੇ। ਗੈਲੋਂ ਉਨੂੰ ਦਿਖਣ ਲੱਗ ਗਿਆ। ਰਾਜੇ ਰਾਣੀਆਂ ਨੇ ਬਹੁਤ ਕਿਆ ਤੂੰ ਫ਼ਕੀਰੀ ਛੱੜ ਰਾਜ ਗੱਦੀ ਸਾਂਭ । ਪਰ ਪੂਰਨ ਕਿਸਕੀ ਮੰਨੇ। ਹਮੀਂ ਤੋਂ ਜੰਮਣਿਊ ਸਾਧ ਇਸੀ ਤਰ੍ਹਾਂ ਕਿਤੇ ਹੋਰ ਮਿਲ ਜਾਏਗੀ: ਇਬ ਚਲਾਂ।
0 Comments