ਗੁਰਮੁਖੀ ਲਿਪੀ ਦੀ ਜਾਣ -ਪਛਾਣ
An Introduction of Gurmukhi Lipi
ਜਿਸ ਲਿਪੀ ਦੇ ਅੱਖਰਾਂ ਵਿੱਚ ਅਸੀਂ ਪੰਜਾਬੀ ਲਿਖਦੇ ਹਾਂ, ਉਸ ਨੂੰ “ਗੁਰਮੁਖੀ ਲਿਪੀ' ਕਿਹਾ ਜਾਂਦਾ ਹੈ। ਗੁਰਮੁਖੀ ਇੱਕ ਭਾਰਤੀ ਲਿਪੀ ਹੈ ਜੋ ਭਾਰਤ ਦੇਸ ਦੀਆਂ ਹੋਰਨਾਂ ਲਿਪੀਆਂ ਵਾਂਗ ਵਿਕਾਸ ਦੇ ਪੜਾਅ ਪਾਰ ਕਰਦੀ ਹੋਈ ਅੱਜ ਵਾਲੇ ਰੂਪ ਤੇ ਪਹੁੰਚੀ ਹੈ। ਗੁਰਮੁਖੀ ਦਾ ਜੋ ਰੂਪ ਹੁਣ ਹੈ ਉਹ ਇਸ ਦੇ ਵੱਖ ਵੱਖ ਪੜਾਵਾਂ ਵਿੱਚੋਂ ਲੰਘ ਕੇ, ਉੱਤਰਿਆ ਹੈ। ਪੰਜਾਬੀ ਨੂੰ ਲਿਖਣ ਵਾਸਤੇ ਗੁਰਮੁਖੀ ਹੀ ਢੁਕਵੀਂ ਤੇ ਸੁਸ਼ਟ ਲਿਪੀ ਹੈ। ਇਸ ਲਈ 1966 ਈ. ਵਿੱਚ ਪੰਜਾਬ ਸਰਕਾਰ ਨੇ ਜਦੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਇਆ ਤਾਂ ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਹੀ ਸਵੀਕਾਰ ਕੀਤੀ ਸੀ। ਹੁਣ ਗੁਰਮੁਖੀ ਵਿੱਚ ਲਿਖੀ ਹੋਈ ਪੰਜਾਬੀ ਹੀ ਕਨੂੰਨੀ ਤੌਰ 'ਤੇ ਪ੍ਰਵਾਨ ਹੁੰਦੀ ਹੈ। ਇਸ ਤੋਂ ਜ਼ਾਹਰ ਹੈ ਕਿ ਗੁਰਮੁਖੀ ਲਿਪੀ ਦਾ ਪੰਜਾਬੀ ਭਾਸ਼ਾ ਨਾਲ ਚਿਰਕਣਾ ਤੇ ਅਟੁੱਟ ਰਿਸ਼ਤਾ ਹੈ। ਇਸ ਲਈ ਗੁਰਮੁੱਖੀ ਬਾਰੇ ਵੱਧ ਤੋਂ ਵੱਧ ਹੋਰ ਜਾਣਨ ਦੀ ਲੋੜ ਹੈ। ਲਿਪੀ ਕੀ ਹੈ ?
0 Comments