ਆਪਣੇ ਨਗਰ ਨਿਗਮ ਦੇ ਮੇਅਰ ਨੂੰ ਆਪਣੀ ਕਾਲੋਨੀ ਦੀ ਸਫ਼ਾਈ ਨਾ ਹੋਣ ਕਰਕੇ ਹੋ ਰਹੀ ਦੁਰਦਸ਼ਾ ਸੰਬੰਧੀ ਕਾਲੋਨੀ ਵਾਸੀਆਂ ਵੱਲੋਂ ਬਿਨ-ਪੱਤਰ ਲਿਖੋ।

ਆਪਣੇ ਨਗਰ ਨਿਗਮ ਦੇ ਮੇਅਰ ਨੂੰ ਆਪਣੀ ਕਾਲੋਨੀ ਦੀ ਸਫ਼ਾਈ ਨਾ ਹੋਣ ਕਰਕੇ ਹੋ ਰਹੀ ਦੁਰਦਸ਼ਾ ਸੰਬੰਧੀ ਕਾਲੋਨੀ ਵਾਸੀਆਂ ਵੱਲੋਂ ਬਿਨ-ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ

14.08.20.


ਸੇਵਾ ਵਿਖੇ,

ਮੇਅਰ ਸਾਹਿਬ,

ਨਗਰ ਨਿਗਮ,

ਸ਼ਹਿਰ।


ਵਿਸ਼ਾ : ਵਿਕਾਸਪੁਰੀ ਕਾਲੋਨੀ ਦੀ ਸਫ਼ਾਈ ਸੰਬੰਧੀ।


ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਅਸੀਂ ਆਪ ਜੀ ਦਾ ਧਿਆਨ ਵਿਕਾਸਪੁਰੀ ਕਾਲੋਨੀ ਦੀ ਸਫ਼ਾਈ ਨਾ ਹੋਣ ਕਰਕੇ ਹੋ ਰਹੀ ਦੁਰਦਸ਼ਾ ਵੱਲ ਦੁਆਉਣਾ ਚਾਹੁੰਦੇ ਹਾਂ। ਇਹ ਕਾਲੋਨੀ ਨਾਂ ਦੀ ਹੀ ਵਿਕਾਸਪੁਰੀ ਹੈ ਪਰ ਇੱਥੇ ਦਾ ਜੋ ਹਾਲ ਹੈ, ਉਹ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਸਾਰੀ ਕਾਲੋਨੀ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਸੀਵਰੇਜ ਦਾ ਪਾਣੀ ਗਲੀਆਂ ਵਿੱਚ ਘੁੰਮ ਰਿਹਾ ਹੈ। ਗਲੀਆਂ ਵਿਚਲੀ ਗੰਦਗੀ ਨੂੰ ਅਵਾਰਾ ਪਸ਼ੂ ਤੇ ਕੁੱਤੇ ਸਾਰਾ ਦਿਨ ਫਰੋਲਦੇ ਰਹਿੰਦੇ ਹਨ। ਗੰਦਗੀ ਕਾਰਨ ਇੱਥੇ ਮੱਛਰਾਂ ਦੀ ਭਰਮਾਰ ਹੈ। ਇੱਥੋਂ ਦੀਆਂ ਗਲੀਆਂ ਵਿੱਚੋਂ ਆਉਂਦੀ ਬਦਬੂ ਨਾਲ ਇਸ ਦੇ ਵਾਸੀਆਂ ਤੇ ਇੱਥੋਂ ਲੰਘਣ ਵਾਲਿਆਂ ਨੂੰ ਬਹੁਤ ਔਖਾ ਹੋਣਾ ਪੈ ਰਿਹਾ ਹੈ।

ਇਸ ਗੰਦਗੀ ਨਾਲ ਕਾਲੋਨੀ ਵਿੱਚ ਬਹੁਤ ਸਾਰੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਸਾਡੀ ਬੇਨਤੀ ਹੈ ਕਿ ਇੱਥੋਂ ਦੀ ਪੂਰੀ ਸਫ਼ਾਈ ਕਰਵਾਈ ਜਾਵੇ। ਸੀਵਰੇਜ ਪ੍ਰਬੰਧ ਨੂੰ ਠੀਕ ਕਰ ਕੇ ਮੱਛਰ ਮਾਰ ਦਵਾਈ ਦਾ ਸਪਰੇਅ ਕਰਵਾਇਆ ਜਾਵੇ। ਅਸੀਂ ਇਸ ਸੰਬੰਧੀ ਪਹਿਲਾਂ ਵੀ ਸੰਬੰਧਤ ਕੌਂਸਲਰ ਤੇ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰ ਚੁੱਕੇ ਹਾਂ ਪਰ ਇਸ ਦਾ ਸਿੱਟਾ ਕੋਈ ਨਹੀਂ ਨਿਕਲਿਆ। ਤੁਸੀਂ ਇੱਕ ਅਗਾਂਹਵਧੂ ਨੌਜਵਾਨ ਹੋ ਜਿਨ੍ਹਾਂ ਨੇ ਮੇਅਰ ਦਾ ਅਹੁਦਾ ਸੰਭਾਲਦਿਆਂ ਹੀ ਲੋਕਾਂ ਨਾਲ ਆਪਣੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਸੀ। ਅਸੀਂ ਕਾਲੋਨੀ ਵਾਸੀ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਹਰ ਵੇਲੇ ਤਿਆਰ ਹਾਂ।

ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਗੇ। ਅਸੀਂ ਇਸ ਲਈ ਆਪ ਜੀ ਦੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ,

ਕ ਖ ਗ

ਤੇ ਸਮੂਹ ਕਾਲੋਨੀ ਵਾਸੀ।


Post a Comment

0 Comments