Punjabi Moral Story 'Sundarta vadi ja upyogita' 'ਸੁੰਦਰਤਾ ਵੱਡੀ ਜਾਂ ਉਪਯੋਗਤਾ' for Kids and Students.

ਸੁੰਦਰਤਾ ਵੱਡੀ ਜਾਂ ਉਪਯੋਗਤਾ

ਇਕ ਸੀ ਮੋਰ। ਬੜਾ ਹੀ ਘਮੰਡੀ ਸੀ।

ਉਸ ਨੂੰ ਆਪਣੀ ਸੁੰਦਰਤਾ ’ਤੇ ਬੜਾ ਘਮੰਡ ਸੀ।

ਉਹ ਹਰ ਵੇਲੇ ਆਪਣੀ ਸੁੰਦਰਤਾ ਦੇ ਗੁਣ-ਗਾਣ ਕਰਦਾ ਰਹਿੰਦਾ ਸੀ। ਰੋਜ਼ ਨਹਿਰ ਦੇ ਕੰਢੇ ਜਾਂਦਾ ਤੇ ਪਾਣੀ ਵਿਚ ਆਪਣਾ ਪਰਛਾਵਾਂ ਤੱਕ ਕੇ ਬਹੁਤ ਖ਼ੁਸ਼ ਹੁੰਦਾ।

ਉਹ ਕਹਿੰਦਾ—‘ਜ਼ਰਾ ਮੇਰੀ ਪੂਛ ਤਾਂ ਵੇਖੋ...ਮੇਰੇ ਖੰਭ ਤਾਂ ਵੇਖੋ ਕਿੰਨੇ ਸੋਹਣੇ ਹਨ। ਮੈਂ ਦੁਨੀਆ ਦੇ ਸਾਰੇ ਪੰਛੀਆਂ ਨਾਲੋਂ ਸੋਹਣਾ ਹਾਂ।”

ਇਕ ਦਿਨ ਮੋਰ ਨੂੰ ਨਹਿਰ ਕੰਢੇ ਇਕ ਸਾਰਸ ਦਿਖਾਈ ਦਿੱਤਾ। ਉਸਨੇ ਸਾਰਸ ਨੂੰ ਵੇਖ ਕੇ ਮੂੰਹ ਪਰ੍ਹਾਂ ਕਰ ਲਿਆ ਤੇ ਸਾਰਸ ਦਾ ਅਪਮਾਨ ਕਰਦਿਆਂ ਆਖਿਆ–“ਕਿੰਨੇ ਰੰਗ-ਹੀਣ ਪੰਛੀ ਹੋ ਤੁਸੀਂ। ਤੁਹਾਡੇ ਖੰਭ ਬਿਲਕੁਲ ਸਾਦੇ ਤੇ ਫਿੱਕੇ ਹਨ। ਸਰੀਰ ਦਾ ਰੰਗ ਵੀ ਆਕਰਸ਼ਕ ਨਹੀਂ ਹੈ। ਬਿਲਕੁਲ ਧੋਤੇ ਹੋਏ ਕੱਪੜੇ ਵਾਂਗ ਲੱਗਦੇ ਹੋ।”

ਸਾਰਸ ਨੇ ਆਖਿਆ‘ਮੇਰੇ ਦੋਸਤ ! ਤੁਹਾਡੇ ਖੰਭ ਸੱਚਮੁੱਚ ਬਹੁਤ ਸੋਹਣੇ ਹਨ। ਪਰ ਸੁੰਦਰਤਾ ਹੀ ਸਾਰਾ ਕੁਝ ਨਹੀਂ ਹੁੰਦੀ। ਗੱਲ ਤਾਂ ਉਪਯੋਗਤਾ ਦੀ ਹੈ। ਤੁਸੀਂ ਆਪਣੇ ਖੰਭਾਂ ਨਾਲ ਉੱਚਾ ਨਹੀਂ ਉੱਡ ਸਕਦੇ ਜਦ ਕਿ ਮੈਂ ਆਪਣੇ ਖੰਭਾਂ ਨਾਲ ਅਸਮਾਨ ਵਿਚ ਬਹੁਤ ਉੱਚਾ ਉੱਡ ਸਕਦਾ ਹਾਂ। ਵੇਖੋ..।”

ਕਹਿ ਕੇ ਸਾਰਸ ਉੱਡ ਗਿਆ। ਅਸਮਾਨ ਵਿਚ ਬਹੁਤ ਦੂਰ ਚਲਾ ਗਿਆ। ਮੋਰ ਧਰਤੀ ’ਤੇ ਖੜ੍ਹਾ ਬਿਟਰ-ਬਿਟਰ ਉਸ ਨੂੰ ਤੱਕਦਾ ਰਿਹਾ। ਉਹ ਸਮਝ ਗਿਆ ਕਿ ਕਿਸੇ ਚੀਜ਼ ਦਾ ਸੁੰਦਰ ਹੋਣਾ ਜ਼ਿਆਦਾ ਮਹੱਤਵਪੂਰਨ ਨਹੀਂ ਹੈ, ਉਪਯੋਗੀ ਹੋਣਾ ਵਧੇਰੇ ਮਹੱਤਵਪੂਰਨ ਹੈ।



Post a Comment

0 Comments