Punjabi Moral Story 'Sone Da Anda Den Wali Murgi' 'ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ' for Kids and Students.

 ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ

ਇਕ ਵਾਰ ਇਕ ਕਿਸਾਨ ਨੂੰ ਜੰਗਲ ਵਿਚੋਂ ਇਕ ਜ਼ਖ਼ਮੀ ਮੁਰਗੀ ਲੱਭੀ। ਉਹ ਉਹਨੂੰ ਘਰ ਲੈ ਆਇਆ ਤੇ ਉਹਦੀ ਸੇਵਾ ਕੀਤੀ। ਠੀਕ ਹੋਣ ਤੋਂ ਬਾਅਦ ਮੁਰਗੀ ਨੇ ਆਖਿਆ–‘ਮੈਂ ਤੈਨੂੰ ਇਸ ਉਪਕਾਰ ਬਦਲੇ ਰੋਜ਼ ਸੋਨੇ ਦਾ ਇਕ ਆਂਡਾ ਦਿਆ ਕਰਾਂਗੀ।”

ਕਿਸਾਨ ਖ਼ੁਸ਼ ਹੋ ਗਿਆ। ਮੁਰਗੀ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ। ਕਿਸਾਨ ਉਸ ਨੂੰ ਬਾਜ਼ਾਰ ਵਿਚ ਵੇਚ ਦਿੰਦਾ ਸੀ। ਥੋੜ੍ਹੇ ਦਿਨਾਂ ਵਿਚ ਕਿਸਾਨ ਅਮੀਰ ਹੋ ਗਿਆ। ਉਹਨੇ ਇਕ ਆਲੀਸ਼ਾਨ ਮਕਾਨ ਬਣਵਾਇਆ ਤੇ ਉਹ ਆਪਣੀ ਘਰਵਾਲੀ ਤੇ ਬੱਚਿਆਂ ਨਾਲ ਮਜ਼ੇ ਨਾਲ ਰਹਿਣ ਲੱਗਾ।

ਬਹੁਤ ਦਿਨਾਂ ਤਕ ਇਸੇ ਤਰ੍ਹਾਂ ਚੱਲਦਾ ਰਿਹਾ। ਇਕ ਦਿਨ ਕਿਸਾਨ ਦੇ ਮਨ ਵਿਚ ਲਾਲਚ ਆ ਗਿਆ। ਉਹਨੇ ਸੋਚਿਆ—“ਜੇਕਰ ਮੈਂ ਇਸ ਮੁਰਗੀ ਦੇ ਸਰੀਰ ਵਿਚੋਂ ਸਾਰੇ ਆਂਡੇ ਇਕੋ ਵੇਲੇ ਕੱਢ ਲਵਾਂ ਤਾਂ ਮਾਲਾਮਾਲ ਹੋ ਜਾਵਾਂਗਾ।”

ਉਸੇ ਦਿਨ ਕਿਸਾਨ ਨੇ ਵੱਡਾ ਚਾਕੂ ਫੜਿਆ ਤੇ ਮੁਰਗੀ ਦਾ ਢਿੱਡ ਚੀਰ ਦਿੱਤਾ। ਪਰ ਉਹਦੇ ਢਿੱਡ ਵਿਚੋਂ ਉਹਨੂੰ ਇਕ ਵੀ ਆਂਡਾ ਨਾ ਲੱਭਾ।

ਕਿਸਾਨ ਨੂੰ ਆਪਣੀ ਗ਼ਲਤੀ 'ਤੇ ਬੜਾ ਦੁੱਖ ਹੋਇਆ। ਉਹ ਪਛਤਾਉਣ ਲੱਗਾ। ਉਹਦੀ ਹਾਲਤ ਪਾਗਲਾਂ ਵਰਗੀ ਹੋ ਗਈ। ਮੁਰਗੀ ਮਰ ਗਈ। ਲਾਲਚ ਕਾਰਨ ਉਹ ਰੋਜ਼ ਮਿਲਣ ਵਾਲੇ ਆਂਡੇ ਤੋਂ ਵੀ ਹੱਥ ਧੋ ਬੈਠਾ।




Post a Comment

0 Comments