ਸਹੇਲੀ ਨੂੰ ਗਰਮੀ ਦੀਆਂ ਛੁੱਟੀਆਂ ਇਕੱਠੇ ਗੁਜਾਰਨ ਲਈ ਪੱਤਰ।

ਸਹੇਲੀ ਨੂੰ ਗਰਮੀ ਦੀਆਂ ਛੁੱਟੀਆਂ ਇਕੱਠੇ ਗੁਜਾਰਨ ਲਈ ਪੱਤਰ।

ਪਰੀਖਿਆ ਭਵਨ

ਉ.ਅ. ਕੇਂਦਰ

30 ਅਪ੍ਰੈਲ, 200X


ਪਿਆਰੀ ਸਹੇਲੀ ਸੁਰਜੀਤ, 

ਮਿੱਠੀ ਯਾਦ।

ਸਾਨੂੰ ਇਸ ਸਾਲ ਛੁੱਟੀਆਂ 15 ਮਈ ਨੂੰ ਹੋ ਰਹੀਆਂ ਹਨ। ਆਸ ਹੈ ਕਿ ਤੇਰੀਆਂ ਛੁੱਟੀਆਂ ਵੀ ਇਸ ਦਿਨ ਤੋਂ ਹੀ ਹੋਣਗੀਆਂ। ਮੈਂ ਆਪਣੀਆਂ ਦੋ ਸਹੇਲੀਆਂ ਮਨਦੀਪ ਤੇ ਸੁਖਵਿੰਦਰ ਨਾਲ ਗਰਮੀ ਦੀਆਂ ਛੁੱਟੀਆਂ ਵਿਚ ਸ਼ਿਮਲਾ ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਮੈਂ ਤੈਨੂੰ ਆਪਣੇ ਨਾਲ ਸ਼ਿਮਲਾ ਲੈ ਕੇ ਜਾਣਾ ਚਾਹੁੰਦੀ ਹਾਂ। ਅਸੀਂ ਸਾਰੇ ਰਲ ਕੇ ਸ਼ਿਮਲਾ ਚੱਲਾਂਗੇ।

ਮੇਰੇ ਚਾਚਾ ਜੀ ਸ਼ਿਮਲਾ ਰਹਿੰਦੇ ਹਨ, ਉਹ ਸਾਨੂੰ ਸਾਰਿਆਂ ਨੂੰ ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿਚ ਸਹਾਇਤਾ ਕਰਨਗੇ। ਇਸ ਲਈ ਤੂੰ ਆਪਣੀਆਂ ਕਿਤਾਬਾਂ ਨਾਲ ਲੈ ਆਵੀਂ। ਅਸੀਂ ਸਾਰੇ ਮਿਲ ਕੇ ਪੜ੍ਹਾਈ ਵੀ ਕਰਾਂਗੇ ਅਤੇ ਸ਼ਿਮਲਾ ਵਿਚ ਸੈਰ-ਸਪਾਟਾ ਵੀ ਕਰਾਂਗੇ।

ਮੈਨੂੰ ਆਸ ਹੈ ਕਿ ਤੂੰ ਮੇਰੀ ਇਸ ਗੱਲ ਨੂੰ ਮੰਨ ਲਵੇਂਗੀ ਤੇ ਜਲਦੀ ਹੀ ਆਉਣ ਬਾਰੇ ਪੱਤਰ ਰਾਹੀਂ ਦੱਸ ਦੇਵੇਂਗੀ। ਆਂਟੀ ਜੀ ਅਤੇ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ। ਰੂਚੀ ਨੂੰ

ਪਿਆਰ।

ਤੇਰੀ ਪਿਆਰੀ ਸਹੇਲੀ

ਕ. ਖ. ਗPost a Comment

0 Comments