Punjabi Letter "ਨਗਰ ਨਿਗਮ ਦੇ ਅਰੋਗਤਾ ਅਫ਼ਸਰ ਨੂੰ ਜਮਾਂਦਾਰ ਦੀ ਸ਼ਿਕਾਇਤ ਕਰਦੇ ਹੋਏ ਪੱਤਰ " for Class 7, 8, 9, 10 and 12 Students.

ਤੁਹਾਡੇ ਮੁਹੱਲੇ ਦਾ ਜਮਾਂਦਾਰ ਠੀਕ ਢੰਗ ਨਾਲ ਸਫ਼ਾਈ ਕਰਨ ਨਹੀਂ ਆਉਂਦਾ। ਨਗਰ ਨਿਗਮ ਦੇ ਅਰੋਗਤਾ ਅਫ਼ਸਰ ਨੂੰ ਇਕ ਸ਼ਿਕਾਇਤ ਚਿੱਠੀ ਲਿਖੋ।


ਸੇਵਾ ਵਿਖੇ,

ਅਰੋਗਤਾ ਅਫਸਰ ਸਾਹਿਬ,

ਨਗਰ ਨਿਗਮ,

ਜਲੰਧਰ ਸ਼ਹਿਰ।


ਸ੍ਰੀਮਾਨ ਜੀ,

ਸਤਿਕਾਰ ਸਹਿਤ ਬੇਨਤੀ ਹੈ ਕਿ ਅਸੀਂ ਮੁਹੱਲਾ ਸ਼ਿਵ ਨਗਰ, ਜਲੰਧਰ ਦੇ ਨਿਵਾਸੀ ਹਾਂ। ਮੈਂ ਇਸ ਪੱਤਰ ਰਾਹੀਂ ਆਪ ਜੀ ਦੀ ਸੇਵਾ ਵਿਚ ਬੇਨਤੀ ਕਰਦਾ ਹਾਂ ਕਿ ਸਾਡੇ ਮੁਹੱਲੇ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੰਦਾ। ਇੱਥੇ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਜਮਾਂਦਾਰ ਵੀ ਘਰਾਂ ਵਿਚੋਂ ਗੰਦ ਕੱਢ ਕੇ ਬਾਹਰ ਗਲੀਆਂ ਵਿਚ ਢੇਰ ਲਗਾ ਦਿੰਦੇ ਹਨ, ਜਿਸ ਕਾਰਨ ਮੱਖੀਆਂ ਤੇ ਮੱਛਰ ਬਹੁਤ ਆ ਜਾਂਦੇ ਹਨ। ਇਸ ਨਾਲ ਮਲੇਰੀਆ ਫੈਲਣ ਦਾ ਬਹੁਤ ਡਰ ਹੈ।

ਇਸ ਦੇ ਨਾਲ ਇਸ ਮੁਹੱਲੇ ਵਿਚ ਨਾਲੀਆਂ ਆਦਿ ਦਾ ਠੀਕ ਪ੍ਰਬੰਧ ਨਹੀਂ, ਜਿਸ ਕਾਰਨ ਸਾਰਾ ਪਾਣੀ ਨਾਲੀਆਂ ਵਿਚੋਂ ਨਿਕਲ ਕੇ ਗਲੀਆਂ ਵਿਚ ਇਕੱਠਾ ਹੋਇਆ ਰਹਿੰਦਾ ਹੈ। ਇਹ ਬਿਮਾਰੀ ਦਾ ਘਰ ਹੈ। ਗਲੀਆਂ ਵਿਚੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ।

ਇਸ ਮੁਹੱਲੇ ਦੇ ਜਮਾਂਦਾਰ ਵੀ ਸਫ਼ਾਈ ਵੱਲ ਖ਼ਾਸ ਧਿਆਨ ਨਹੀਂ ਦਿੰਦੇ। ਗੰਦਗੀ ਦੇ ਕਾਰਨ ਗਲੀਆਂ ਵਿਚ ਮੱਖੀਆਂ, ਮੱਛਰ ਬਹੁਤ ਹੁੰਦੇ ਹਨ ਤੇ ਗਲੀ ਵਿਚੋਂ ਲੰਘਣਾ ਵੀ ਮੁਸ਼ਕਲ ਹੁੰਦਾ ਹੈ। ਬਰਸਾਤ ਦੇ ਦਿਨਾਂ ਵਿਚ ਤਾਂ ਇਹ ਗੰਦ ਹੋਰ ਫੈਲ ਜਾਂਦਾ ਹੈ। ਇਸ ਲਈ ਆਪ ਅੱਗੇ ਬੇਨਤੀ ਹੈ ਕਿ ਤੁਸੀਂ ਮੁਹੱਲੇ ਦੀ ਸਫ਼ਾਈ ਵੱਲ ਉਚੇਰਾ ਧਿਆਨ ਦੇ ਕੇ ਸਾਨੂੰ ਬੀਮਾਰੀਆਂ ਤੋਂ ਛੁਟਕਾਰਾ ਦਿਵਾਉ।

ਆਸ ਹੈ ਕਿ ਆਪ ਸਾਡੀ ਬੇਨਤੀ ਪ੍ਰਵਾਨ ਕਰ ਕੇ ਸਫ਼ਾਈ ਕਰਾਉਣ ਵੱਲ ਧਿਆਨ ਦੇਵੇਗੇ। 

ਧੰਨਵਾਦ ਸਾਹਿਤ।

ਅਸੀਂ ਹਾਂ ਆਪ ਜੀ ਦੇ ਵਿਸ਼ਵਾਸ ਪਾਤਰ,

ਸੇਵਾ ਸਿੰਘ ਐਮ. ਏ. 

ਮਹਿੰਦਰ ਸਿੰਘ, ਅਮਰ ਸਿੰਘ,

ਸੰਤਾ ਸਿੰਘ, ਗੁਰਬਚਨ ਸਿੰਘ।

ਮਿਤੀ 16 ਫਰਵਰੀ, 200... 

Post a Comment

0 Comments