Punjabi Letter "ਮੁੱਖ ਅਧਿਆਪਕ ਜੀ ਨੂੰ ਆਪਣੀ ਗਰੀਬੀ ਦੀ ਹਾਲਤ ਦੱਸ ਕੇ ਫ਼ੀਸ ਮਾਫ ਕਰਾਉਣ ਲਈ ਬਿਨੈ-ਪੱਤਰ" for Class 7, 8, 9, 10 and 12 Students.

ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਆਪਣੀ ਗਰੀਬੀ ਦੀ ਹਾਲਤ ਦੱਸ ਕੇ ਫ਼ੀਸ ਮਾਫ ਕਰਾਉਣ ਲਈ ਬਿਨੈ-ਪੱਤਰ ਲਿਖੋ।


ਸੇਵਾ ਵਿਖੇ

ਮੁੱਖ ਅਧਿਆਪਕ ਜੀ,

……………………….ਸਕੂਲ,

……………………..ਸ਼ਹਿਰ।

ਸ੍ਰੀਮਾਨ ਜੀ,

ਸਤਿਕਾਰ ਸਹਿਤ ਬੇਨਤੀ ਹੈ ਕਿ ਮੇਰੇ ਪਿਤਾ ਜੀ ਇਕ ਸਧਾਰਨ ਜ਼ਿਮੀਂਦਾਰ ਹਨ। ਸਾਡੀ ਜ਼ਮੀਨ ਬਹੁਤ ਥੋੜ੍ਹੀ ਹੈ। ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ। ਜ਼ਮੀਨ ਤੋਂ ਕੇਵਲ 200 ਰੁਪਏ ਮਹੀਨਾ ਆਮਦਨ ਹੈ। ਹੋਰ ਆਮਦਨ ਦਾ ਕੋਈ ਸਾਧਨ ਨਹੀਂ। ਇਨ੍ਹਾਂ ਕਾਰਨਾਂ ਕਰਕੇ ਮੇਰੇ ਪਿਤਾ ਜੀ ਫ਼ੀਸ ਨਹੀਂ ਦੇ ਸਕਦੇ।

ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ। ਜਿਸ ਦੀ ਪੁਸ਼ਟੀ ਮੇਰੀ ਹਰ ਪ੍ਰੀਖਿਆ ਦਾ ਨਤੀਜਾ ਕਰਦਾ ਹੈ। ਮੈਂ ਹਰ ਵਿਸ਼ੇ ਵਿਚ ਆਪਣੀ ਸ਼੍ਰੇਣੀ ਦੇ ਵਿਚੋਂ ਪਹਿਲੇ ਦਰਜੇ ਤੇ ਰਹਿੰਦਾ ਹਾਂ। ਮੇਰਾ ਆਚਰਨ ਵੀ ਸ਼ਲਾਘਾਯੋਗ ਹੈ। ਮੈਂ ਖੇਡਾਂ ਵਿਚ ਵੀ ਉਚੇਚਾ ਭਾਗ ਲੈਂਦਾ ਹਾਂ। ਮੇਰਾ ਸਾਰੇ ਅਧਿਆਪਕਾਂ ਨਾਲ ਸਤਿਕਾਰ ਭਰਿਆ ਵਤੀਰਾ ਹੈ ਅਤੇ ਕਿਸੇ ਨੂੰ ਵੀ ਕਦੇ ਮੇਰੇ ਵਿਰੁੱਧ ਕੋਈ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲਿਆ।

ਆਸ ਹੈ ਕਿ ਆਪ ਦਾਸ ਦੀ ਪੂਰੀ ਫੀਸ ਮਾਫ਼ ਕਰ ਦਿਓਗੇ ਅਤੇ ਦਾਸ ਨੂੰ ਆਪਣੀ ਵਿਦਿਆ ਪ੍ਰਾਪਤ ਕਰਨ ਦੇ ਯੋਗ ਬਣਾਓਗੇ। ਦਾਸ ਆਪ ਦਾ ਅਤੀ ਧੰਨਵਾਦੀ ਹੋਵੇਗਾ।

ਆਪ ਦਾ ਆਗਿਆਕਾਰੀ,

ਬਲਰਾਜ।

ਰੋਲ ਨੰਬਰ... 

ਮਿਤੀ 15 ਅਪ੍ਰੈਲ, 20... 




Post a Comment

0 Comments