Punjabi Letter "ਆਪਣੇ ਪਿਤਾ ਜੀ ਤੋਂ ਰੁਪਏ ਮੰਗਵਾਉਣ ਲਈ ਇਕ ਪੱਤਰ ਲਿਖੋ " for Class 7, 8, 9, 10 and 12 Students.

ਆਪਣੇ ਪਿਤਾ ਜੀ ਤੋਂ ਰੁਪਏ ਮੰਗਵਾਉਣ ਲਈ ਇਕ ਪੱਤਰ ਲਿਖੋ ।


ਪ੍ਰੀਖਿਆ ਭਵਨ,

18 H, 20....

ਪੂਜਨੀਕ ਪਿਤਾ ਜੀ,


ਪੈਰੀਂ ਪੈਣਾ !

ਆਪ ਜੀ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਅਠਵੀਂ ਜਮਾਤ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਹਾਂ। ਉਮੀਦ ਹੈ ਕਿ ਮੇਰਾ ਵਜੀਫਾ ਵੀ ਆ ਜਾਵੇਗਾ।

ਹੁਣ ਮੈਂ ਨੌਵੀ ਜਮਾਤ ਦਾ ਨਵੇਂ ਸਕੂਲ ਵਿਚ ਦਾਖਲਾ ਲੈਣਾ ਹੈ।ਮੈਂ ਕਿਤਾਬਾਂ ਤੇ ਸਕੂਲ ਦੀ ਵਰਦੀ ਵੀ ਖਰੀਦਣੀ ਹੈ। ਕਿਰਪਾ ਕਰਕੇ ਮੈਨੂੰ 4000 ਰੁਪਏ ਮਨੀਆਰਡਰ ਰਾਹੀਂ ਭੇਜ ਦੇਣੇ। ਮਾਤਾ ਜੀ ਨੂੰ ਪੈਰੀਂ ਪੈਣਾ। ਲਾਲੀ ਨੂੰ ਬਹੁਤ ਪਿਆਰ।

ਆਪ ਜੀ ਦਾ ਪਿਆਰਾ ਪੁੱਤਰ,

ਪਰਮਜੀਤ ਸਿੰਘ।

Post a Comment

0 Comments