ਟਕਸਾਲੀ ਬੋਲੀ ਦਾ ਅਧਾਰ ਕਿਹੜੀ ਉਪ-ਭਾਸ਼ਾ ਨੂੰ ਮੰਨਿਆ ਜਾਂਦਾ ਹੈ?
ਸਾਹਿਤਕ (ਮਿਆਰੀ ਜਾਂ ਟਕਸਾਲੀ ਭਾਸ਼ਾ ਕਿਸੇ ਭਾਸ਼ਾ-ਖੇਤਰ ਦੇ ਕੇਂਦਰੀ ਇਲਾਕੇ ਦੀ ਭਾਸ਼ਾ ਹੁੰਦੀ ਹੈ, ਜਿਵੇਂ ਪੰਜਾਬ ਪ੍ਰਦੇਸ਼ ਦੀ ਸਾਹਿਤਕ ਭਾਸ਼ਾ ਕੇਂਦਰੀ ਪੰਜਾਬ ਅਰਥਾਤ ਮਾਝੇ (ਲਾਹੌਰ ਤੇ ਅੰਮ੍ਰਿਤਸਰ) ਦੀ ਬੋਲੀ ਮੰਨੀ ਗਈ ਹੈ। ਇਹ ਮਾਂਜੀ-ਸੁਆਰੀ ਤੇ ਨੇਮ-ਬੱਧ ਹੁੰਦੀ ਹੈ। ਇਹ ਦੇਸ਼ ਦੇ ਲੇਖਕਾਂ ਅਤੇ ਸਰਕਾਰੀ ਦਫ਼ਤਰਾਂ ਦੀ ਬੋਲੀ ਹੁੰਦੀ ਹੈ। ਇਸ ਵਿੱਚ ਹੀ ਅਖ਼ਬਾਰਾਂ ਛਪਦੀਆਂ ਹਨ ਤੇ ਇਹੈ ਸਿੱਖਿਆ ਦਾ ਮਾਧਿਅਮ ਹੁੰਦੀ ਹੈ।
0 Comments