ਪੰਜਾਬੀ ਦੀਆ ਉਪ ਬੋਲੀਆਂ (ਉਪ-ਭਾਸ਼ਾਵਾਂ) ਕਿਨ੍ਹਾਂ-ਕਿਨ੍ਹਾਂ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ?
ਪੰਜਾਬੀ ਦੀਆਂ ਉਪ-ਬੋਲੀਆਂ (ਉਪਭਾਸ਼ਾਵਾਂ ) ਹੇਠ ਲਿਖੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ
ਮਾਝੀ :- ਮਾਝੇ (ਲਾਹੌਰ, ਸਿਆਲਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਜ਼ਿਲਿਆਂ) ਵਿੱਚ।
ਮਲਵਈ:-ਮਾਲਵੇ (ਲੁਧਿਆਣਾ, ਫ਼ਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮਾਨਸਾ, ਮੁਕਤਸਰ, ਬਰਨਾਲਾ, ਸੰਗਰੂਰ ਤੇ ਫ਼ਤਹਿਗੜ੍ਹ ਸਾਹਿਬ ਦਾ ਕੁਝ ਹਿੰਸਾ, ਬਠਿੰਡਾ, ਫ਼ਰੀਦਕੋਟ, ਪਟਿਆਲਾ ਜ਼ਿਲ੍ਹੇ ਦੇ ਪੱਛਮੀ ਭਾਗ , ਕੁੱਝ ਖੇਤਰ ਸਿਰਸਾ (ਹਰਿਆਣਾ) ਵਿੱਚ।
ਦੁਆਬੀ:- ਦੁਆਬੇ (ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਵਿੱਚ।
ਡੋਗਰੀ:- ਕਾਂਗੜੇ ਅਤੇ ਜੰਮੂ ਦੇ ਖੇਤਰ ਵਿੱਚ।
ਪੁਆਧੀ:-ਰੋਪੜ ਰੂਪਨਗਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੁਰਬੀ ਭਾਗ, ਸੰਗਰੂਰ ਦਾ ਮਲੇਰਕੋਟਲੇ ਵੱਲ ਦਾ ਖੇਤਰ, ਫ਼ਤਹਿਗੜ੍ਹ ਸਾਹਿਬ ਦਾ ਪੂਰਬੀ ਹਿੱਸਾ, ਅੰਬਾਲੇ ਦਾ ਪੱਛਮੀ ਹਿੱਸਾ।
ਪੋਠੋਹਾਰੀ :-ਪਾਕਿਸਤਾਨ ਦੇ ਜਿਹਲਮ ਦਰਿਆ ਦੇ ਪਾਰ ਪੋਠੋਹਾਰ ਦੇ ਇਲਾਕਿਆਂ ( ਜ਼ਿਲ੍ਹਾ ਰਾਵਲਪਿੰਡੀ, ਜ਼ਿਲ੍ਹਾ ਜਿਹਲਮ, ਕੈਮਲਪੁਰ) ਵਿੱਚ।
ਮੁਲਤਾਨੀ (ਹਿੰਦੀ):- ਮੁਲਤਾਨ, ਡੇਰਾ ਗਾਜ਼ੀ ਖਾਂ ਤੇ ਬਹਾਵਲਪੁਰ ਦੇ ਖੇਤਰ ਵਿੱਚ
ਡੋਗਰੀ:- ਜੰਮੂ (ਜੰਮੂ ਤੇ ਕਸ਼ਮੀਰ) ਤੇ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਕੁਝ ਹਿੱਸਿਆਂ ਵਿੱਚ।
0 Comments