ਕਾਰਕ ਕੀ ਹੁੰਦਾ ਹੈ ?
ਇਹ ਕਿੰਨੀ ਪ੍ਰਕਾਰ ਹੁੰਦੇ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਕਿਸੇ ਵਾਕ ਵਿਚ ਨਾਂਵ ਜਾਂ ਪੜਨਾਂਵ ਵੀ ਹੋਰਨਾਂ ਸ਼ਬਦਾਂ (ਕਿਰਿਆ ਆਦਿ) ਨਾਲ ਸੰਬੰਧ ਪ੍ਰਗਟ ਕਰਨ ਵਾਲੇ ਭਿੰਨ-ਭਿੰਨ ਰੂਪਾਂ ਨੂੰ ਕਾਰਕਾ ਆਖਿਆ ਜਾਂਦਾ ਹੈ । ਜਿਨ੍ਹਾਂ ਸੰਬੰਧਾਂ ਨਾਲ ਇਹ ਸੰਬੰਧ ਪ੍ਰਗਟ ਹੁੰਦਾ ਹੈ, ਉਨ੍ਹਾਂ ਨੂੰ ਕਾਰਕ ਚਿੰਨ੍ਹ' ਆਖਦੇ ਹਨ ।
ਪੰਜਾਬੀ ਵਿਚ ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ, ਜੋ ਕਿ ਹੇਠ ਲਿਖੇ ਹਨ :
(1) ਕਰਤਾ ਕਾਰਕ
(2) ਕਰਮ ਕਾਰਕ
(3) ਕਰਨ ਕਾਰਕ
(4) ਸੰਪਰਦਾਨ ਕਾਰਕ
(5) ਅਪਾਦਾਨ ਕਾਰਕ
(6) ਸੰਬੰਧ ਕਾਰਕ
(7) ਅਧਿਕਰਨ ਕਾਰਕ
(8) ਸੰਬੋਧਨ ਕਾਰਕ ॥
1.ਕਰਤਾ ਕਾਰਕ :- ਵਾਕ ਵਿਚ ਕੰਮ ਕਰਨ ਵਾਲੇ ਨਾਂਵ ਜਾਂ ਪੜਨਾਂਵਾ ਨੂੰ ਕਰਤਾ ਕਾਰਕ' ਆਖਿਆ ਜਾਂਦਾ ਹੈ , ਜਿਵੇਂ
(ਉ) ਰਾਮ ਰੋਟੀ ਖਾਂਦਾ ਹੈ ।
(ਅ) ਸ਼ਾਮ ਨੇ ਪਾਣੀ ਪੀਤਾ ।
ਉੱਪਰ ਲਿਖੇ ਵਾਕਾਂ ਵਿਚ 'ਰਾਮ' ਅਤੇ 'ਸ਼ਾਮ' ਕੰਮ ਕਰਨ ਵਾਲੇ ਹਨ, ਇਸ ਕਰਕੇ ਇਹ ਕਰਤਾ ਕਾਰਕ ਵਿਚ ਹਨ , ਕਰਤਾ ਕਾਰਕ ਲੱਭਣ ਦਾ ਤਰੀਕਾ ਇਹ ਹੈ ਕਿ ਵਾਕ ਦੀ ਕਿਰਿਆ ਨਾਲ ਕੌਣ ਜਾਂ ਕਿਸ ਨੇ ਲਾ ਕੇ ਪ੍ਰਸ਼ਨ ਕਰੋ, ਜੋ ਉੱਤਰ ਮਿਲੇ ਉਹ ਕਰਤਾ ਕਾਰਕ ਹੋਵੇਗਾ : ਜਿਵੇਂ ਪਹਿਲੇ ਵਾਕ ਵਿਚਲੀ ਕਿਰਿਆ ਉੱਤੇ ਪ੍ਰਸ਼ਨ ਕਰੋ:
ਕੌਣ ਰੋਟੀ ਖਾਂਦਾ ਹੈ ? ਉੱਤਰ ਮਿਲੇਗਾ 'ਰਾਮ' | ਬੱਸ ਇਹੋ ਕਰਤਾ ਕਾਰਕ ਹੈ | ਪਹਿਲੇ ਵਾਕ ਵਿਚ ਰਾਮ ਨਾਲ ਕੋਈ ਸੰਬੰਧ ਨਹੀਂ ਲੱਗਾ ਹੋਇਆ । ਇਸ ਦਾ ਕੋਈ ਚਿੰਨ੍ਹ ਨਹੀਂ। ਦੂਜੇ ਵਾਕ ਵਿਚ ਸ਼ਾਮ ਦੇ ਨਾਲਾਨੇ' ਸੰਬੰਧਕ ਲੱਗਾ ਹੋਇਆ ਹੈ ਜੋ ਕਿ ਕਾਰਕ ਚਿੰਨ ਹੈ ।
2 ਕਰਮ ਕਾਰਕ-ਵਾਕ ਦੀ ਕਿਰਿਆ ਦਾ ਜਿਸ ਨਾਂਵਾ ਜਾਂ ਪੜਨਾਂਵਾ ਉੱਤੇ ਪ੍ਰਭਾਵ ਪਵੇ, ਉਹ ਕਰਮ ਕਾਰਕ ਵਿਚ ਹੁੰਦਾ ਹੈ , ਜਿਵੇਂ
(ਉ ) ਸ਼ਾਮ ਨੇ ਸੱਪ ਮਾਰਿਆ ।
(ਅ) ਮੈਂ ਕਿਤਾਬ ਪੜ੍ਹ ਰਿਹਾ ਹਾਂ।
ਇਨ੍ਹਾਂ ਵਾਕਾਂ ਵਿਚ ਸੱਪ ਅਤੇ ' ਕਿਤਾਬਾ ਕਰਮ ਕਾਰਕ ਵਿਚ ਹਨ | ਕਰਮ ਕਾਰਕ ਲੱਭਣ ਦਾ ਢੰਗ ਇਹ ਹੈ ਕਿ ਕਿਰਿਆ ਨਾਲ ਕੀ ਜਾਂ ਕਿਸ ਨੂੰ ਲਾ ਕੇ ਪ੍ਰਸ਼ਨ ਕਰੋ : ਜੋ ਉੱਤਰ ਮਿਲੇ, ਉਹ ਕਰਮ ਕਾਰਕ ਹੋਵੇਗਾ । ਜਿਵੇਂ(ਉ) ਕੀ ਮਾਰਿਆ ? ( ਸੱਪ (ਅ) ਕੀ ਪੜ੍ਹ ਰਿਹਾ ਹਾਂ ? (ਕਿਤਾਬ)
3. ਕਰਨ ਕਾਰਕ -ਵਾਕ ਦਾ ਕਰਤਾ ਜਿਸ ਨਾ ਜਾਂ ਪੜਨਾਂਵ ਨੂੰ ਸਾਧਨ ਬਣਾ ਕੇ ਕੰਮ ਕਰੇ, ਉਹ
ਕਰਨ ਕਾਰਕ ਹੁੰਦਾ ਹੈ : ਜਿਵੇਂ(ਉ) ਮੈਂ ਚਾਕੂ ਨਾਲ ਅੰਬ ਚੀਰਿਆ। (ਅ) ਉਸ ਨੇ ਸੁਰਿੰਦਰ ਤੋਂ ਚਿੱਠੀ ਲਿਖਾਈ।
ਇਨ੍ਹਾਂ ਵਾਕਾਂ ਵਿਚ 'ਚਾਕੂ · ਅਤੇ ਸੁਰਿੰਦਰ ਕਰਨ ਕਾਰਕ ਵਿਚ ਹਨ । ਇਸ ਕਾਰਕ ਦੀ ਪਛਾਣ ਦਾ ਢੰਗ ਇਹ ਹੈ ਕਿ ਵਾਕ ਵਿਚ ਜਿਨ੍ਹਾਂ ਨਾਂਵਾਂ ਜਾਂ ਪੜਨਾਂਵਾਂ ਨਾਲ ਰਾਹੀਂ ਦੁਆਰਾ, ਨਾਲ, ਹੱਥੀ, ਤੋਂ ਆਦਿ ਕਾਰਕ ਚਿੰਨ ਲੱਗੇ ਹੋਣ, ਉਹ ਕਰਨ ਕਾਰਕ ਹੁੰਦੇ ਹਨ।
4. ਸੰਪਰਦਾਨ ਕਾਰਕ- ਵਾਕ ਦਾ ਕਰਤਾ ਜਿਸ ਨਾਂਵ ਜਾਂ ਪੜਨਾਂਵ ਲਈ ਕੰਮ ਕਰੇ, ਉਹ ਸੰਪਰਦਾਨ ਕਾਰਕ' ਵਿਚ ਹੁੰਦਾ ਹੈ , ਜਿਵੇਂ:
(ਅ) ਸੁਰਿੰਦਰ ਨੇ ਮੇਰੀ ਖ਼ਾਤਰ ਕਈ ਔਕੜਾਂ ਦਾ ਸਾਹਮਣਾ ਕੀਤਾ । ਇਨ੍ਹਾਂ ਵਾਕਾਂ ਵਿਚ 'ਦੇਸ਼ ਅਤੇ ਮੇਰੀ ਖ਼ਾਤਰ, ਸੰਪਰਦਾਨ ਕਾਰਕ ਵਿਚ ਹਨ । ਇਸ ਕਾਰਕ ਦੀ ਪਛਾਣ ਲਈ ਇਸ ਦੇ ਇਹ ਕਾਰਕ ਚਿੰਨ੍ਹ ਹਨ-ਲਈ, ਖ਼ਾਤਰ, ਵਾਸਤੇ ਆਦਿ ।
5. ਅਪਾਦਾਨ ਕਾਰਕ - ਵਾਕ ਵਿਚ ਜਿਸ ਨਾਂਵ ਜਾਂ ਪੜਨਾਂਵ ਤੋਂ ਕਿਰਿਆ ਦਾ ਕੰਮ ਆਰੰਭ ਹੋਣ ਜਾਂ ਵੱਖ ਹੋਣ ਦਾ ਪਤਾ ਲੱਗੇ, ਉਹ ਅਪਾਦਾਨ ਕਾਰਕਾ ਵਿਚ ਹੁੰਦਾ ਹੈ , ਜਿਵੇਂ:
(ਉ) ਸੁਰਜੀਤ ਸਿੰਘ ਹੁਸ਼ਿਆਰਪੁਰੋਂ ਆਇਆ ।
(ਆ ਉਹ ਮੇਰੇ ਕੋਲੋਂ ਚਲਾ ਗਿਆ ਹੈ ।
(ਇ) ਡੱਡੂ ਛੱਪੜ ਵਿਚੋਂ ਨਿਕਲਿਆ।
ਇਨਾਂ ਵਾਕਾਂ ਵਿਚ ਹੁਸ਼ਿਆਰਪੁਰੋਂ ਮੇਰੇ ਅਤੇ ਛੱਪੜ ਅਪਾਦਾਨ ਕਾਰਕ ਵਿਚ ਹਨ । ਇਸ ਕਾਰਕ ਦੀ ਪਛਾਣ ਲਈ ਇਸ ਦੇ ਕਾਰਕ ਚਿੰਨ੍ਹ ਇਹ ਹਨ-ਤੋਂ, ਕੋਲੋਂ, ਪਾਸੋਂ,ਵਿਚੋਂ ਆਦਿ ।
6. ਸੰਬੰਧ ਕਾਰਕ-ਜਦੋਂ ਕਿਸੇ ਵਾਕ ਵਿਚ ਨਾਂਵ ਜਾਂ ਪੜਨਾਂਵ ਦਾ ਦੂਜੇ ਨਾਂਵ ਜਾਂ ਪੜਨਾਂਵ ਉੱਤੇ ਮਾਲਕੀ ਦਾ ਸੰਬੰਧ ਪ੍ਰਗਟ ਕੀਤਾ ਜਾਵੇ ਤਾਂ ਉਹ ਸੰਬੰਧ ਕਾਰਕਾ ਵਿਚ ਹੁੰਦਾ ਹੈ , ਜਿਵੇਂ:
(ਉ) ਇਹ ਪਿੰਸੀਪਲ ਸਾਹਿਬ ਦੀ ਕੋਠੀ ਹੈ ।
(ਅ) ਉਸ ਦੀ ਘੜੀ ਗੁਆਚ ਗਈ ਹੈ।
ਇਨ੍ਹਾਂ ਵਾਕਾਂ ਵਿਚ ਪ੍ਰਿੰਸੀਪਲ ਸਾਹਿਬਾ ਅਤੇ ਉਸ ਸੰਬੰਧ ਕਾਰਕ ਵਿਚ ਹਨ। ਇਸ ਦੀ ਪਛਾਣ ਲਈ ਇਸ ਦੇ ਕਾਰਕ ਚਿੰਨ੍ਹ ਇਹ ਹਨ-ਦਾ, ਦੇ, ਦੀ, ਦੀਆਂ, ਰਾ (ਮੇਰਾ, ਤੇਰਾ), ਰੇ (ਮੇਰੇ, ਤੇਰੇ), ਰੀ (ਮੇਰੀ, ਤੇਰੀ), ਡਾ (ਸਾਡਾ, ਤੁਹਾਡਾ), ਡੇ (ਸਾਡੇ, ਤੁਹਾਡੇ), ਡੀ (ਸਾਡੀ, ਤੁਹਾਡੀ) ।
7. ਅਧਿਕਰਨ ਕਾਰਕ-ਵਾਕ ਵਿਚ ਕਿਰਿਆ ਦਾ ਕਾਰਜ ਜਿਸ ਆਸਰੇ ਜਾਂ ਜਿਸ ਥਾਂ ਹੋਵੇ : ਉਹ ਅਧਿਕਰਨ ਕਾਰਕ ਹੁੰਦਾ ਹੈ। ਜਿਵੇਂ:
(ਉ) ਕੋਠੇ ਉੱਤੇ ਚੜ੍ਹ ਜਾਵੋ ।
(ਅ) ਕਮਰੇ ਅੰਦਰ ਅਰਾਮ ਨਾਲ ਬੈਠੋ ।
ਇਨ੍ਹਾਂ ਵਾਕਾਂ ਵਿਚ ਕੋਠੇ ਅਤੇ ਕਮਰੇ ਅਧਿਕਰਨ ਕਾਰਕ ਵਿਚ ਹਨ । ਇਸ ਦੀ ਪਛਾਣ ਲਈ ਇਸ ਦੇ ਇਹ ਕਾਰਕ ਚਿੰਨ੍ਹ ਹਨ-ਉੱਤੇ, ਵਿਚ, ਪਰ, ਅੰਦਰ ਆਦਿ ।
8. ਸੰਬੋਧਨ ਕਾਰਕ-ਨਾਂਵ ਜਾਂ ਪੜਨਾਂਵਦਾ ਜਿਹੜਾ ਰੂਪ ਕਿਸੇ ਨੂੰ ਸੰਬੋਧਨ ਕਰ ਲਈ ਵਰਤਿਆ ਜਾਂਦਾ ਹੈ, ਉਹ ਸੰਬੋਧਨ ਕਾਰਕ' ਵਿਚ ਹੁੰਦਾ ਹੈ; ਜਿਵੇਂ
ਉਏ ਮੁੰਡਿਆ! ਨੀ ਕੁੜੀਏ ।
ਇਸ ਦੇ ਕਾਰਕ ਚਿੰਨ੍ਹ ਦੋ ਪ੍ਰਕਾਰ ਦੇ ਹੁੰਦੇ ਹਨ।
ਇਕ ਵਿਸਮਿਕ ਤੇ ਦੂਜੇ ਸੰਬੰਧਕੀ । ਵਿਸਮਿਕ ਚਿੰਨ ਹਨ-ਉਏ, ਵੇ,, ਨੀ, ਹੇ ਆਦਿ । ਸੰਬੰਧਕੀ ਪਿਛੇਤਰ ਇਹ ਹਨ- ਕੰਨਾ,ਆ, ਓ, ਏ ਆਦਿ ।
ਕਾਰਕ-ਸਾਧਨਾ
ਕਾਰਕ ਚਿੰਨ ਲੱਗਣ ਕਰਕੇ ਕੋਈ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਵੱਧ ਤੋਂ ਵੱਧ ਜਾਂ ਘੱਟ ਤੋਂ ਘੱਟ ਜਿੰਨੇ ਰੂਪਾਂ ਵਿਚ ਬਦਲਦਾ ਹੈ, ਉਨਾਂ ਨੂੰ ਕਾਰਕ ਰੂਪ ਆਖਦੇ ਹਨ । ਇਸ ਦੇ ਚਾਰ ਰੂਪ ਹਨ
1. ਸਧਾਰਨ ਰੂਪ:- ਨਾਂਵ ਜਾਂ ਪੜਨਾਂਵ ਦਾ ਉਹ ਰੂਪ, ਜਿਸ ਵਿਚ ਕੋਈ ਕਾਰਕ ਚਿੰਨ੍ਹ ਨਾ ਲੱਗਾ ਹੋਵੇ, ਉਹ ਸਧਾਰਨ ਰੂਪ ਹੁੰਦਾ ਹੈ, ਜਿਵੇਂ
ਮੁੰਡੇ ਪਾਠ ਯਾਦ ਕਰ ਰਹੇ ਹਨ ।
ਇਸ ਵਾਕ ਵਿੱਚ 'ਮੁੰਡੇ ਅਤੇ ਪਾਠ ਨਾਂਵ ਦੇ ਸਧਾਰਨ ਰੂਪ ਹਨ, ਕਿਉਂਕਿ ਇਨ੍ਹਾਂ ਨਾਲ ਕੋਈ ਕਾਰਕ ਚਿੰਨ ਨਹੀਂ ਲੱਗਾ ਹੋਇਆ ।
2. ਸੰਬੰਧਕੀ ਰੂਪ:- ਨਾਂਵ ਜਾਂ ਪੜਨਾਂਵ ਦਾ ਉਹ ਰੂਪ, ਜਿਸ ਨਾਲ ਕੋਈ ਕਾਰਕ ਚਿੰਨ ਲੱਗਾ ਹੋਵੇ, ਜਿਵੇਂ:
ਸੁਰਿੰਦਰ ਨੇ ਸੋਟੇ ਨਾਲ ਸੱਪ ਨੂੰ ਮਾਰਿਆ।
ਇਸ ਵਾਕ ਵਿੱਚ 'ਸੁਰਿੰਦਰ ਸੋਟੇ ਤੇ 'ਸੱਪਸੰਬੰਧਕੀ ਰੂਪ ਹਨ ਕਿਉਂਕਿ ਇਨ੍ਹਾਂ ਨਾਲ ਨੇ' ਅਤੇ 'ਨੂੰ ਤਿੰਨ ਕਾਰਕ ਚਿੰਨ ਲੱਗੇ ਹੋਏ ਹਨ ।
3. ਸੰਮਿਲਤ ਸੰਬੰਧਕੀ ਰੂਪ:- ਨਾਂਵ ਜਾਂ ਪੜਨਾਂਵ ਦਾ ਉਹ ਰੂਪ ਸੰਮਿਲਤ ਸੰਬੰਧਕੀ ਰੂਪ ਹੁੰਦਾ ਹੈ, ਜਿਸ ਵਿਚ ਸੰਬੰਧਕ ਸਮੋਇਆ ਹੋਇਆ ਹੋਵੇ, ਜਿਵੇਂ
ਹਰਜਿੰਦਰ ਘਰੋਂ ਤੁਰ ਕੇ ਸਕੂਲੇ ਗਿਆ | ਇਸ ਵਿਚ "ਘਰੋਂ, (ਘਰ ਤੋਂ) ਅਤੇ 'ਸਭਲੇ' (ਸਕੂਲ ਨੂੰ) ਦੇ ਸੰਮਿਲਤ ਸੰਬੰਧਕੀ ਰੂਪ ਹਨ ।
4. ਸੰਬੋਧਨ ਰੂਪ :- ਇਹ ਨਾਂਵ ਜਾਂ ਪੜਨਾਂਵ ਦਾ ਰੂਪ ਹੁੰਦਾ ਹੈ, ਜਿਸ ਨਾਲ ਸੰਬੋਧਨ ਕੀਤਾ ਗਿਆ ਹੋਵੇ । ਇਸ ਵਿਚ ਵਿਸਮਿਕ ਸ਼ਬਦ ਜ਼ਰੂਰ ਹੁੰਦਾ ਹੈ , ਜਿਵੇਂ
(ਉ) ਨੀ ਕੁੜੀਏ ! ਗੱਲ ਸੁਣ !
(ਅ) ਹੇ ਰੱਬਾ ! ਬਖ਼ਸ਼ ਲੈ !
ਇਨ੍ਹਾਂ ਵਾਕਾਂ ਵਿਚ ਨੀ ਕੁੜੀਏ' ਤੇ 'ਹੇ ਰੱਬਾ' ਸੰਬੋਧਨੀ ਰੂਪ ਹਨ ।
0 Comments