40 + Important Questions, Answers for "Punjabi Grammar" "ਪੰਜਾਬੀ-ਵਿਆਕਰਣ" in Punjabi Language for Class 7, 8, 9, 10 and 12 Examination.

40 Most important Questions and Answers for Punjabi Grammar.

40 ਜਰੂਰੀ ਪ੍ਰਸ਼ਨ ਪੰਜਾਬੀ-ਵਿਆਕਰਣ ਦੇ। 


ਪ੍ਰਸ਼ਨ 1. ਕਿਸੇ ਭਾਸ਼ਾ ਵਿੱਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਵਾਲੀ ਵਿੱਦਿਆ ਨੂੰ ਕੀ ਆਖਦੇ ਹਨ? 

ਉੱਤਰ - ਵਿਆਕਰਨ।


ਪ੍ਰਸ਼ਨ 2. ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ?

ਉੱਤਰ - ਚਾਰ : ਧੁਨੀ-ਬੋਧ, ਸ਼ਬਦ-ਬੋਧ, ਵਾਕ-ਬੋਧ ਅਤੇ ਅਰਥ-ਬੋਧ। 


ਪ੍ਰਸ਼ਨ 3. ਵਿਆਕਰਨ ਦੇ ਜਿਸ ਭਾਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ? 

ਉੱਤਰ - ਧੁਨੀ-ਬੋਧ। 


ਪ੍ਰਸ਼ਨ 4. ਵਿਆਕਰਨ ਦੇ ਜਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ? 

ਉੱਤਰ - ਸ਼ਬਦ-ਬੋਧ। 


ਪਸ਼ਨ 5. ਵਿਆਕਰਨ ਦੇ ਜਿਸ ਭਾਗ ਅਧੀਨ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ? 

ਉੱਤਰ - ਵਾਕ-ਬੋਧ। 


ਪਸ਼ਨ 6. ਵਿਆਕਰਨ ਦੇ ਜਿਸ ਭਾਗ ਅਧੀਨ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ? 

ਉੱਤਰ - ਅਰਥ-ਬੋਧ।


ਪ੍ਰਸ਼ਨ 7:- ਭਾਸ਼ਾ / ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ । ਕਿਸਮਾਂ ਦੇ ਨਾਂ ਵੀ ਲਿਖੋ ?

ਉੱਤਰ:- ਭਾਸ਼ਾ ਜਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ।

1. ਆਮ ਬੋਲਚਾਲ ਦੀ ਭਾਸ਼ਾ

2. ਲਿਖਤੀ ਭਾਸ਼ਾ 


ਪ੍ਰਸ਼ਨ 8:- ਗੁਪਤ ਜਾਂ ਸੰਕੇਤਕ ਭਾਸ਼ਾ ਦਾ ਕੋਈ ਇੱਕ ਨਾਂ ਦੱਸੋ ? 

ਉੱਤਰ: ਲੰਡੇ


ਪ੍ਰਸ਼ਨ 9:- ਮਾਤ-ਭਾਸ਼ਾ ਕੀ ਹੁੰਦੀ ਹੈ ?

ਉੱਤਰ :- ਜਿਹੜੀ ਭਾਸ਼ਾ ਬੱਚਾ ਆਪਣੇ ਘਰ-ਪਰਿਵਾਰ ਤੇ ਆਲੇ-ਦੁਆਲੇ ਤੋਂ ਸਹਿਜ ਰੂਪ ਵਿੱਚ ਸਿੱਖਦਾ ਹੈ ।


ਪ੍ਰਸ਼ਨ 10:- ਰਾਜ ਭਾਸ਼ਾ ਕੀ ਹੁੰਦੀ ਹੈ ?

ਉੱਤਰ:- ਸਰਕਾਰ ਦੁਆਰਾ ਦਫ਼ਤਰੀ ਕੰਮਕਾਜ ਲਈ ਜਿਸ ਭਾਸ਼ਾ ਨੂੰ ਆਪਣੇ ਰਾਜ ਵਿੱਚ ਮਾਨਤਾ ਦਿੱਤੀ ਗਈ ਹੁੰਦੀ ਹੈ।


ਪ੍ਰਸ਼ਨ 11: ਰਾਸ਼ਟਰੀ - ਭਾਸ਼ਾ ਕੀ ਹੁੰਦੀ ਹੈ ?

ਉੱਤਰ:- ਜਿਸ ਭਾਸ਼ਾ ਨੂੰ ਕਿਸੇ ਦੇਸ਼ ਦੀ ਸਰਕਾਰ ਵਿੱਚ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਹੈ। 


ਪ੍ਰਸ਼ਨ 12: ਅੰਤਰਰਾਸ਼ਟਰੀ ਭਾਸ਼ਾ ਕੀ ਹੁੰਦੀ ਹੈ ?

ਉੱਤਰ : ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦੀ ਹੈ ।


ਪ੍ਰਸ਼ਨ 13: ਟਕਸਾਲੀ ਭਾਸ਼ਾ ਕੀ ਹੁੰਦੀ ਹੈ ?

ਉੱਤਰ:- ਜਿਸ ਦੀ ਵਰਤੋਂ ਸਰਕਾਰੀ ਦਫ਼ਤਰਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ,ਰੇਡੀਓ , ਅਖ਼ਬਾਰਾਂ, ਟੀ.ਵੀ. ਆਦਿ ਵਿੱਚ ਕੀਤੀ ਜਾਂਦੀ ਹੋਵੇ ।


ਪ੍ਰਸ਼ਨ 14:- ਸਾਹਿਤਕ ਭਾਸ਼ਾ ਕੀ ਹੁੰਦੀ ਹੈ ?

ਉੱਤਰ:- ਸਾਹਿਤਕ ਭਾਸ਼ਾ ਵਿੱਚ ਟਕਸਾਲੀ ( ਲਿਖਤੀ) ਅਤੇ ਆਮ ਬੋਲਚਾਲ ਦੀ ਸ਼ਬਦਾਵਲੀ ਦੇ ਦੋਵੇਂ ਰੂਪ ਰਲਵੇਂ ਰੂਪ ਵਿੱਚ ਵਰਤੇ ਜਾਣ | 


ਪ੍ਰਸ਼ਨ 15:- ਉਪ - ਭਾਸ਼ਾ / ਉਪ - ਬੋਲੀ ਕੀ ਹੁੰਦੀ ਹੈ ? 

ਉੱਤਰ :- ਉਪ - ਭਾਸ਼ਾ ਕਿਸੇ ਇੱਕ ਵਿਸ਼ਾਲ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਖੇਤਰੀ ਜਾਂ ਇਲਾਕਾਈ ਰੂਪ ਹੁੰਦਾ ਹੈ । 


ਪ੍ਰਸ਼ਨ 16: " ਕਿੱਥੇ ਜਾਣ ਡਿਆ ਏ , ਕੁਣਾ , ਪੈਹਾ ਕਿਸ ਉਪ - ਭਾਸ਼ਾ ਦੇ ਸ਼ਬਦ ਅਤੇ ਵਾਕੰਸ਼ ਹਨ ?

ਉੱਤਰ :- ਮਾਝੀ


ਪ੍ਰਸ਼ਨ 17: - ਤੀਮੀ , ਆਮਾਂਗਾ , ਮੁਹਰੇ , ਝੁਹਾਨੂੰ , ਆਪਾਂ , ਸਦੇਹਾਂ ਕਿਸ ਉਪ - ਭਾਸ਼ਾ ਦੇ ਸ਼ਬਦ ਹਨ ?

ਉੱਤਰ :- ਮਲਵਈ 


ਪ੍ਰਸ਼ਨ 18:- ਬਿੱਚ ਮਾ , ਕਾਸ ਮਾ , ਬਾਰੇ , ਬੀਹ , ਇਬਕੇ , ਈਹਾਂ , ਊਹਾਂ ਕਿਸ ਉਪ-ਭਾਸ਼ਾ ਦੇ ਹਨ ?

ਉੱਤਰ :- ਪੁਆਧੀ


ਪ੍ਰਸ਼ਨ 19:- ਜੰਮੂ ਅਤੇ ਕਾਂਗੜੇ ਵਿੱਚ ਬੋਲੀ ਜਾਂਦੀ ਪੰਜਾਬੀ ਉਪ - ਭਾਸ਼ਾ ਦੀ ਵੰਨਗੀ ਨੂੰ ਕੀ ਕਿਹਾ ਜਾਂਦਾ ਹੈ ?

ਉੱਤਰ :- ਡੋਗਰੀ :


ਪ੍ਰਸ਼ਨ 20:- ਰਾਵਲਪਿੰਡੀ ਅਤੇ ਜਿਹਲਮ ਦੇ ਪਹਾੜੀ ਖੇਤਰ ਵਿੱਚ ਬੋਲੀ ਜਾਂਦੀ ਪੰਜਾਬੀ ਉਪ - ਭਾਸ਼ਾ ਦੀ ਵੰਨਗੀ ਨੂੰ ਕੀ ਕਿਹਾ ਜਾਂਦਾ ਹੈ ? 

ਉੱਤਰ :- ਪੋਠੋਹਾਰੀ


ਪ੍ਰਸ਼ਨ 21:- ਭਾਸ਼ਾ ਦੇ ਅਧਾਰ ਉੱਤੇ ਪੰਜਾਬ ਦੀ ਵੰਡ ਕਦੋਂ ਹੋਈ ?

ਉੱਤਰ :- 1 ਨਵੰਬਰ , 1966 


ਪ੍ਰਸ਼ਨ 22: ਪੰਜਾਬੀ ਕਿਸ ਰਾਜ ਦੀ ਰਾਜ ਭਾਸ਼ਾ ਹੈ ?

ਉੱਤਰ :- ਪੰਜਾਬ


ਪ੍ਰਸ਼ਨ 23:- ਪੰਜਾਬੀ ਕਿੱਥੇ ਕਿੱਥੇ ਦੂਜੀ ਭਾਸ਼ਾ ਵਜੋਂ ਪੜ੍ਹਾਈ ਜਾਂਦੀ ਹੈ ?

ਉੱਤਰ : ਹਰਿਆਣਾ


ਪ੍ਰਸ਼ਨ 24: ਪੰਜਾਬੀ ਭਾਸ਼ਾ ਦੀਆਂ ਕਿਹੜੀਆਂ ਧੁਨੀਆਂ ਵਿਸ਼ੇਸ਼ ਹਨ ਜੋ ਹੋਰਨਾਂ ਭਾਸ਼ਾਵਾਂ ਵਿੱਚ ਬਹੁਤ ਘੱਟ ਮਿਲਦੀਆਂ ਹਨ ? 

ਉੱਤਰ : - ਘ , ਝ , ਢ , ਭ , ਧ ਅਤੇ ੜ 


ਪ੍ਰਸ਼ਨ 25: ਵਰਨ ਜਾਂ ਅੱਖਰ ਕਿਸਨੂੰ ਕਹਿੰਦੇ ਹਨ ? 

ਉੱਤਰ :- ਭਾਸ਼ਾ ਦਾ ਉਚਾਰਨ ਕਰਨ ਸਮੇਂ ਸੰਘ ਵਿੱਚੋਂ ਨਿਕਲਣ ਵਾਲੀਆਂ ਧੁਨੀਆਂ / ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਲੇ ਚਿੰਨ੍ਹਾਂ ਨੂੰ ਵਰਨ ਜਾਂ ਅੱਖਰ ਕਿਹਾ ਜਾਂਦਾ ਹੈ । 


ਪ੍ਰਸ਼ਨ 26:- ਸਿੱਪੀ ਕਿਸ ਨੂੰ ਕਿਹਾ ਜਾਂਦਾ ਹੈ ? 

ਉੱਤਰ :- ਭਾਸ਼ਾ ਦੀਆਂ ਧੁਨੀਆਂ ਨੂੰ ਲਿਖ ਕੇ ਪ੍ਰਗਟ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿੱਪੀ ਆਖਦੇ ਹਨ।


ਪ੍ਰਸ਼ਨ 27:- ਵਰਨਮਾਲਾ ਤੋਂ ਕੀ ਭਾਵ ਹੈ ?

ਉੱਤਰ : - ਭਾਸ਼ਾ ਦੀ ਲਿੱਪੀ ਦੇ ਚਿੰਨ੍ਹਾਂ ਨੂੰ ਜਦੋਂ ਨਿਸਚਿਤ ਤਰਤੀਬਵਾਰ ਰੂਪ ਵਿੱਚ ਲਿਖਿਆ ਜਾਂਦਾ ਹੈ ਉਸਨੂੰ ਵਰਨਮਾਲਾ ਆਖਿਆ ਜਾਂਦਾ ਹੈ ।


ਪ੍ਰਸ਼ਨ 28:- ਪੰਜਾਬੀ ਵਿੱਚ ਸਵਰ ਕਿੰਨੇ ਹਨ ?

ਉੱਤਰ : - ਦਸ ( ਅ , ਆ , ਇ , ਈ , ਉ , ਉ , ਏ , ਐ , ਓ , ਔ )


ਪ੍ਰਸ਼ਨ 29:- ਪੰਜਾਬੀ ਵਿੱਚ ਸਵਰ ਵਾਹਕ ਅੱਖਰ ਕਿੰਨੇ ਅਤੇ ਕਿਹੜੇ ਹਨ ? 

ਉੱਤਰ :- ਤਿੰਨ - ਓ ਅ ਈ ਪਸ਼ਨ : - ਪੰਜਾਬੀ ਦੇ ਅਨੁਨਾਸਕੀ ਅੱਖਰ ...... ਹਨ ? ਉੱਤਰ : ਪੰਜ ( ਵਰਨਮਾਲਾ ਦੇ ਕਵਰਗ , ਚਵਰਗ , ਟਵਰਗ ਤਵਰਗ ਅਤੇ ਪਵਰਗ ਦੇ ਆਖਰੀ ਅੱਖਰ) 


ਪ੍ਰਸ਼ਨ 30: ਪੰਜਾਬੀ ਦੇ ਦੁੱਤ ਅੱਖਰ ( ਅਰਧ ਸਵਰ ) ਕਿਹੜੇ ਹਨ ?

ਉੱਤਰ : - ਹ , ਰ , ਵ


ਪਸ਼ਨ 31:- ਬਿੰਦੀ ਦੀ ਵਰਤੋਂ ਕਿਹੜੀਆਂ ਲਗਾਂ ਨਾਲ ਹੁੰਦੀ ਹੈ ?

ਉੱਤਰ : - ਛੇ ਲਗਾਂ - ਕੰਨਾ , ਬਿਹਾਰੀ , ਲਾਂ , ਦੁਲਾਵਾਂ , ਹੋੜਾ ਅਤੇ ਕਨੌੜਾ ਨਾਲ


ਪ੍ਰਸ਼ਨ 32:- ਪੰਜਾਬੀ ਦੇ ਲਗਾਖਰ ਕਿਹੜੇ ਹਨ ?

ਉੱਤਰ :- ਤਿੰਨ - ਬਿੰਦੀ , ਟਿੱਪੀ ਅਤੇ ਅੱਧਕ


ਪ੍ਰਸ਼ਨ 33:- ਓ ਨਾਲ ਕਿਹੜੀਆਂ ਲਗਾਂ ਲੱਗਦੀਆਂ ? 

ਉੱਤਰ :- ਤਿੰਨ- ਔਕੜ , ਦੁਲੈਂਕੜ ਅਤੇ ਹੋੜਾ


ਪ੍ਰਸ਼ਨ 34: ਅ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ ?

ਉੱਤਰ :- ਚਾਰ

ਮੁਕਤਾ , ਕੰਨਾ , ਦੁਲਾਵਾਂ ਅਤੇ ਕਨੈੜਾ


ਪ੍ਰਸ਼ਨ 35:- ਬ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ 

ਉੱਤਰ :- ਤਿੰਨ

ਸਿਹਾਰੀ , ਬਿਹਾਰੀ ਅਤੇ ਲਾਂ


ਪ੍ਰਸ਼ਨ 36:- ਪੰਜਾਬੀ ਵਿੱਚ ਲਘੂ ਸਵਰ ਕਿੰਨੇ ਅਤੇ ਕਿਹੜੇ ਹਨ ?

ਉੱਤਰ : - ਤਿੰਨ

ਅ , ਇ , ਉ


ਪ੍ਰਸ਼ਨ 37:- ਰੂਪ ਦੇ ਅਧਾਰ ' ਤੇ ਸ਼ਬਦਾਂ ਦੀਆਂ ਕਿਹੜੀਆਂ ਦੋ ਕਿਸਮਾਂ ਹਨ ? 

ਉੱਤਰ :- ਵਿਕਾਰੀ ਅਤੇ ਅਵਿਕਾਰੀ


ਪ੍ਰਸ਼ਨ 38: ਪੰਜਾਬੀ ਸ਼ਬਦਾਂ ਵਿੱਚ ਅੱਧਕ ਦੀ ਵਰਤੋਂ ਕਿਹੜੀਆਂ ਚਾਰ ਲਗਾਂ ਹੀ ਹੁੰਦੀ ਹੈ ?

ਉੱਤਰ :- ਮੁਕਤਾ , ਸਿਹਾਰੀ, ਔਕੜ ਅਤੇ ਦੁਲਾਵਾਂ


ਪਸ਼ਨ 39:- ਟਿੱਪੀ ਦੀ ਵਰਤੋਂ ਕਿਹੜੀਆਂ ਚਾਰ ਲਗਾਂ ਨਾਲ ਹੀ ਹੁੰਦੀ ਹੈ ?

ਉੱਤਰ : - ਮੁਕਤਾ, ਸਿਹਾਰੀ , ਔਕੜ ਅਤੇ ਦੁਲੈਂਕੜ


ਪ੍ਰਸ਼ਨ 40:- ਬਿੰਦੀ ਦੀ ਵਰਤੋਂ ਕਿਹੜੀਆਂ ਕਿਹੜੀਆਂ ਲਗਾਂ ਨਾਲ ਹੁੰਦੀ ਹੈ ?

ਉੱਤਰ :- ਕੰਨਾ , ਬਿਹਾਰੀ ਲਾਂ , ਦੁਲਾਵਾਂ , ਕਨੌੜਾ




Post a Comment

1 Comments