Punjabi Essay on "Berojgari Di Samasiya", ਬੇਰੁਜ਼ਗਾਰੀ ਦੀ ਸਮੱਸਿਆ " Punjabi Paragraph-Lekh-Speech for Class 8, 9, 10, 11, 12 Students.

ਬੇਰੁਜ਼ਗਾਰੀ ਦੀ ਸਮੱਸਿਆ 
Berojgari Di Samasiya



ਅਜ਼ਾਦੀ ਤੋਂ ਪਿੱਛੋਂ ਸਾਡੇ ਦੇਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਵਿੱਚੋਂ ਗ਼ਰੀਬੀ, | ਮਹਿੰਗਾਈ, ਅਨਪੜ੍ਹਤਾ, ਫ਼ਿਰਕਾਪ੍ਰਸਤੀ ਅਤੇ ਵਧਦੀ ਅਬਾਦੀ ਦੀਆਂ ਸਮੱਸਿਆਵਾਂ ਮੁੱਖ ਰਹੀਆਂ ਹਨ। ਬੇਰੁਜ਼ਗਾਰੀ ਵੀ ਅਜਿਹੀ ਇੱਕ | ਗੰਭੀਰ ਸਮੱਸਿਆ ਹੈ।


ਬੇਰੁਜ਼ਗਾਰੀ ਮਨੁੱਖ

ਬੇਰੁਜ਼ਗਾਰ ਉਹ ਮਨੁੱਖ ਹੁੰਦਾ ਹੈ ਜੋ ਕਿਸੇ ਕੰਮ ਨੂੰ ਕਰਨ ਦੀ ਯੋਗਤਾ ਰੱਖਦਾ ਹੈ ਅਤੇ ਉਹ ਆਪਣੀ ਰੋਜ਼ੀ | ਲਈ ਕੰਮ ਕਰਨਾ ਚਾਹੁੰਦਾ ਵੀ ਹੈ ਪਰੰਤੂ ਉਸ ਨੂੰ ਉਹ ਕੰਮ ਪ੍ਰਾਪਤ ਨਹੀਂ ਹੁੰਦਾ। ਕਈ ਵਾਰੀ ਮਜਬੂਰੀ ਵੱਸ ਮਨੁੱਖ ਨੂੰ ਕੋਈ ਅਜਿਹਾ ਕੰਮ ਕਰਨਾ ਪੈਂਦਾ ਹੈ ਜਿੱਥੇ ਉਸ ਦੀਆਂ ਯੋਗਤਾਵਾਂ ਨੂੰ ਪੂਰੀ ਤਰ੍ਹਾਂ ਵਰਤਿਆ ਨਹੀਂ ਜਾਂਦਾ ਜਾਂ ਉਹ ਕੰਮ ਉਸ ਦੀ ਰੁਚੀ ਅਨੁਸਾਰ ਨਹੀਂ ਹੁੰਦਾ। ਕਈ ਵਾਰੀ ਇਹ ਕੰਮ ਉਸ ਨੂੰ ਪੂਰੇ ਸਮੇਂ ਲਈ ਨਹੀਂ ਮਿਲਦਾ। ਕਈ ਵਾਰੀ ਉਸ ਨੂੰ ਆਪਣੀ ਯੋਗਤਾ ਅਨੁਸਾਰ ਪੂਰਾ ਮਿਹਨਤਾਨਾ ਵੀ ਨਹੀਂ ਮਿਲਦਾ। ਇਸ ਤਰ੍ਹਾਂ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਦੀਆਂ ਪਰਿਸਥਿਤੀਆਂ ਪੈਦਾ ਹੁੰਦੀਆਂ ਹਨ। 


ਸਾਡੇ ਦੇਸ ਵਿੱਚ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ 

ਸਾਡੇ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਅਰਧ-ਬੇਰੁਜ਼ਗਾਰੀ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਹੈ। ਇਹਨਾਂ ਹਾਲਤਾਂ ਦਾ ਦੇਸ ਦੇ ਸਮਾਜਿਕ ਅਤੇ ਆਰਥਿਕ ਢਾਂਚੇ 'ਤੇ ਬਹੁਤ ਭੈੜਾ ਅਸਰ ਪੈਂਦਾ ਹੈ। ਬੇਰੁਜ਼ਗਾਰ ਮਨੁੱਖ ਸਮਾਜ ਉੱਤੇ ਬੋਝ ਬਣਦਾ ਹੈ ਜਦੋਂ ਕਿ ਠੀਕ ਰੁਜ਼ਗਾਰ ਮਿਲਨ ਦੀ ਹਾਲਤ ਵਿੱਚ ਉਸ ਨੇ | ਆਪਣਾ ਬੋਝ ਚੁੱਕਣ ਦੇ ਨਾਲ-ਨਾਲ ਦੇਸ ਦੀ ਪੈਦਾਵਾਰ ਵਿੱਚ ਵਾਧਾ ਕਰਨਾ ਹੁੰਦਾ ਹੈ। ਬੇਰੁਜ਼ਗਾਰੀ ਦੀ ਸਥਿਤੀ ਵਿੱਚ ਮਨੁੱਖ ਦੁਖੀ ਅਤੇ | ਨਿਰਾਸ ਹੁੰਦਾ ਹੈ। ਲੰਮੇ ਸਮੇਂ ਦੀ ਬੇਰੁਜ਼ਗਾਰੀ ਵਿੱਚ ਉਹ ਆਪਣੇ-ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਨੂੰ ਨਫ਼ਰਤ ਕਰਨ ਲੱਗ ਪੈਂਦਾ ਹੈ। ਜਦੋਂ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਹੋਵੇ ਤਾਂ ਦੇਸ ਲਈ ਇਹ ਇੱਕ ਗੰਭੀਰ ਸਮੱਸਿਆ ਬਣ ਜਾਂਦੀ ਹੈ। 


ਪੜੇ-ਲਿਖੇ ਬੇਰੁਜ਼ਗਾਰ 

ਭਾਰਤ ਵਿੱਚ ਵਧੇਰੇ ਬੇਰੁਜ਼ਗਾਰੀ ਪੜ੍ਹੇ-ਲਿਖੇ ਲੋਕਾਂ ਵਿੱਚ ਹੈ। ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਸਿੱਖਿਆ ਦੀ ਜਿਹੜੀ ਪ੍ਰਨਾਲੀ ਪ੍ਰਚਲਿਤ ਸੀ, ਉਹ ਕੇਵਲ ਬਾਬੂ ਲੋਕ ਪੈਦਾ ਕਰਨ ਵਾਲੀ ਸੀ। ਅਜ਼ਾਦੀ ਪਿੱਛੋਂ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ ਤਾਂ ਜੋ ਸਿੱਖਿਆ ਦੇਸ ਦੀਆਂ ਲੋੜਾਂ ਅਨੁਸਾਰ ਹੋਵੇ। ਫਿਰ ਵੀ ਇਹ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਬਣ ਸਕੀ। ਅਜੇ ਵੀ ਬਹੁਤ ਸਾਰੇ ਲੋਕ ਕਈ-ਕਈ ਸਾਲ ਪੜ੍ਹ ਕੇ ਕਿਸੇ ਕੰਮ ਦੇ ਯੋਗ ਨਹੀਂ ਹੁੰਦੇ। ਵੱਧ ਤੋਂ ਵੱਧ ਉਹ ਦਫ਼ਤਰ ਦੇ ਬਾਬੂ ਹੀ ਬਣ ਸਕਦੇ ਹਨ। ਸਿੱਖਿਆ ਦੇ ਖੇਤਰ ਵਿੱਚ ਪਸਾਰ ਵੀ ਬਹੁਤ ਹੋਇਆ ਹੈ। ਇਸ ਲਈ ਤਕਨੀਕੀ | ਸਿੱਖਿਆ ਦੇ ਖੇਤਰ ਨੂੰ ਛੱਡ ਕੇ ਬਾਕੀ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੈ। ਸਰਕਾਰ ਵੱਲੋਂ ਸਿੱਖਿਆ ਨੂੰ ਰੁਜ਼ਗਾਰ-ਮੂਲਿਕ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ। ਪਰ ਦੂਜੇ ਪਾਸੇ ਵੱਸੋਂ ਦਾ ਵਾਧਾ ਏਨਾ ਹੋ ਰਿਹਾ ਹੈ ਕਿ ਇਹ ਯਤਨ | ਆਟੇ ਵਿੱਚ ਲੂਣ ਵਾਂਗ ਹੀ ਜਾਪਦੇ ਹਨ। 


ਤਕਨੀਕੀ ਸਿੱਖਿਆ ਦੀ ਘਾਟ

 ਦਿਨੋ-ਦਿਨ ਕਿੱਤਿਆਂ ਦਾ ਮਸ਼ੀਨੀਕਰਨ ਹੋ ਰਿਹਾ ਹੈ। ਇਸ ਨਾਲ ਤਕਨੀਕੀ ਸਿੱਖਿਆ ਤੋਂ ਕੋਰੇ ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਰੁਜ਼ਗਾਰ ਦੀ ਤਲਾਸ਼ ਵਿੱਚ ਆ ਰਹੇ ਹਨ। ਸ਼ਹਿਰਾਂ ਵਿੱਚ ਵੀ ਹਰ ਇੱਕ ਨੂੰ ਮਨਪਸੰਦ ਦਾ ਰੁਜ਼ਗਾਰ ਮਿਲਨਾ ਸੰਭਵ ਨਹੀਂ ਹੈ। ਬੇਰੁਜ਼ਗਾਰਾਂ ਵਿੱਚ ਕਾਫ਼ੀ ਗਿਣਤੀ ਫ਼ੌਜ ਵਿੱਚੋਂ ਸੇਵਾ-ਮੁਕਤ ਲੋਕਾਂ ਦੀ ਵੀ ਹੈ। ਬੇਰੁਜ਼ਗਾਰੀ ਦੀ ਸਮੱਸਿਆ ਕੇਵਲ ਭਾਰਤ ਵਿੱਚ ਹੀ ਨਹੀਂ, ਹੋਰ ਵਿਕਸਿਤ ਹੋ ਰਹੇ ਦੇਸਾਂ ਵਿੱਚ ਵੀ ਹੈ। ਇੱਥੋਂ ਤੱਕ ਕਿ ਦੁਨੀਆ ਦੇ ਖੁਸ਼ਹਾਲ ਮੰਨੇ ਜਾਂਦੇ ਦੇਸ ਅਮਰੀਕਾ ਅਤੇ ਇੰਗਲੈਂਡ ਵੀ ਇਸ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ।


ਭਾਰਤ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਯਤਨ 

ਭਾਰਤ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਸੇਵਾ-ਮੁਕਤ ਫ਼ੌਜੀਆਂ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਆਦਿ ਨੂੰ ਕਰਜ਼ੇ ਦੇ ਕੇ ਉਹਨਾਂ ਨੂੰ ਆਪਣੇ ਕਾਰੋਬਾਰ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਸਹਾਇਕ ਕਿੱਤਿਆਂ, ਜਿਵੇਂ: ਮੱਝਾਂ, ਮੁਰਗੀਆਂ, ਸੂਰ, ਸ਼ਹਿਦ ਦੀਆਂ ਮੱਖੀਆਂ ਆਦਿ ਪਾਲਣ ਲਈ ਲੁੜੀਂਦੀ ਸਿੱਖਿਆ ਅਤੇ ਕਰਜ਼ਿਆਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਦੋਂ ਤੱਕ ਨੌਜਵਾਨਾਂ ਵਿੱਚ ਨੌਕਰੀਆਂ ਪਿੱਛੇ ਭੱਜਣ ਦੀ ਥਾਂ ਆਪਣੇ ਹੱਥੀਂ ਕੰਮ ਕਰਨ ਦੀ ਇੱਛਾ ਪੈਦਾ ਨਹੀਂ ਹੁੰਦੀ ਤਦ ਤੱਕ | ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਹੋ ਸਕਦਾ। ਜੇ ਦਫ਼ਤਰੀ ਨੌਕਰੀਆਂ ਨਾਲੋਂ ਕਾਰਖਾਨਿਆਂ, ਖੇਤਾਂ ਅਤੇ ਉਪਜਾਊ ਕਿੱਤਿਆਂ ਵਿੱਚ ਲੱਗਣ ਨਾਲ ਆਰਥਿਕ ਲਾਭ ਵਧੇਰੇ ਹੋਵੇ ਤਾਂ ਹੱਥੀਂ ਕੰਮ ਕਰਨ ਦੀ ਭਾਵਨਾ ਹੋਰ ਵੀ ਮਜ਼ਬੂਤ ਹੋਵੇਗੀ। 


ਸਮੁੱਚੇ ਤੌਰ ਤੇ ਸਾਡੇ ਵਿੱਦਿਅਕ ਢਾਂਚੇ ਨੂੰ ਰੁਜ਼ਗਾਰ ਦੀਆਂ ਲੋੜਾਂ ਅਨੁਸਾਰ ਹੋਰ ਬਦਲਣ ਦੀ ਲੋੜ ਹੈ। ਆਰਥਿਕ ਢਾਂਚੇ ਨੂੰ ਵੀ ਵਧੇਰੇ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਭਾਵੇਂ ਇਹ ਸੁੰਝਲਦਾਰ ਮਸਲਾ ਹੈ ਕਿਉਂਕਿ ਜਦੋਂ ਵੱਧ ਤੋਂ ਵੱਧ ਦੇਸਵਾਸੀ ਠੀਕ ਰੁਜ਼ਗਾਰ 'ਤੇ ਲੱਗੇ ਹੋਣਗੇ ਤਾਂ ਦੇਸ਼ ਦੀ ਆਰਥਿਕਤਾ ਆਪਣੇ-ਆਪ ਮਜ਼ਬੂਤ ਹੋਵੇਗੀ। ਦੂਜੇ ਪਾਸੇ ਜਦੋਂ ਤੱਕ ਆਰਥਿਕ ਢਾਂਚਾ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਉਦੋਂ ਤੱਕ ਸਭ ਨੂੰ ਰੁਜ਼ਗਾਰ ਕਿਵੇਂ ਮਿਲ ਸਕਦਾ ਹੈ? ਕਿਵੇਂ ਵੀ ਹੋਵੇ ਇਹ ਸਮੱਸਿਆ ਜ਼ਰੂਰ ਹੱਲ ਕੀਤੀ ਜਾਣੀ ਚਾਹੀਦੀ ਹੈ। ਰੁਜ਼ਗਾਰ ਮਨੁੱਖ ਲਈ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਉਸ ਦੀ ਸ਼ਖ਼ਸੀਅਤ ਦਾ ਠੀਕ ਵਿਕਾਸ ਨਹੀਂ ਹੋ ਸਕਦਾ ਅਤੇ ਨਾ ਹੀ ਉਹ ਸਮਾਜ ਦੇ | ਵਿਕਾਸ ਵਿੱਚ ਕੋਈ ਯੋਗਦਾਨ ਪਾ ਸਕਦਾ ਹੈ।

Post a Comment

1 Comments