Punjabi Moral Story on "Kisan Te Sap", "ਕਿਸਾਨ ਤੇ ਸੱਪ " for Kids and Students for Class 5, 6, 7, 8, 9, 10 in Punjabi Language.

ਕਿਸਾਨ ਤੇ ਸੱਪ 
Kisan Te Sap


ਇਕ ਪਿੰਡ ਵਿੱਚ ਇਕ ਕਿਸਾਨ ਰਹਿੰਦਾ ਸੀ । ਉਹ ਜੰਗਲ ਵਿੱਚ । ਲੱਕੜੀਆਂ ਵੱਢਣ ਲਈ ਜਾਇਆ ਕਰਦਾ ਸੀ । ਪਿੱਛੋਂ ਆਪਣੇ ਛੋਟੇ ਬੱਚੇ ਦੀ ਰਾਖੀ ਲਈ ਉਹ ਪਾਲਤੂ ਕੁੱਤੇ ਨੂੰ ਛੱਡ ਕੇ ਜਾਂਦਾ ਸੀ । ਇਕ ਦਿਨ ਲੱਕੜਹਾਰੇ ਨੂੰ ਜੰਗਲ ਵਿੱਚ ਲੱਕੜਾਂ ਵੱਢਣ ਗਏ ਨੂੰ ਦੇਰ ਹੋ ਗਈ । ਸੂਰਜ ਛਿਪ ਚੁੱਕਿਆ ਸੀ ।

ਲੱਕੜਹਾਰਾ ਜਦੋਂ ਘਰ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਉਸ ਦਾ ਕੁੱਤਾ ਘਰ ਦੇ ਬਾਹਰ ਉਸ ਦੀ ਉਡੀਕ ਕਰ ਰਿਹਾ ਸੀ | ਲੱਕੜਹਾਰੇ ਨੇ ਵੇਖਿਆ ਕਿ ਕੁੱਤੇ ਦੇ ਮੂੰਹ ਨੂੰ ਖੁਨ ਲੱਗਾ ਹੋਇਆ ਹੈ । ਇਹ ਵੇਖ ਕੇ ਲੱਕੜਹਾਰਾ ਘਬਰਾ ਗਿਆ ਤੇ ਸੋਚਣ ਲੱਗਿਆ ਕਿ ਕੁੱਤੇ ਨੇ ਸ਼ਾਇਦ . ਮੇਰੇ ਮੁੰਡੇ ਨੂੰ ਖਾ ਲਿਆ ਹੈ । ਲੱਕੜਹਾਰੇ ਨੇ ਕੁਲਾੜੀ ਨਾਲ ਕੁੱਤੇ ਨੂੰ ਜਾਨ ਤੋਂ ਮਾਰ ਦਿੱਤਾ । ਜਦੋਂ ਉਹ ਘਰ ਦੇ ਅੰਦਰ ਗਿਆ ਤਾਂ ਉਸ , ਨੇ ਵੇਖਿਆ ਕਿ ਉਸ ਦਾ ਮੁੰਡਾ ਆਰਾਮ ਨਾਲ ਸੁੱਤਾ ਪਿਆ ਹੈ ਅਤੇ ਮੁੰਡੇ ਦੇ ਕੋਲ ਹੀ ਸੱਪ ਦੇ ਟੁਕੜੇ ਹੋਏ ਪਏ ਸਨ। ਇਹ ਵੇਖ ਕੇ ਲੱਕੜਹਾਰਾ ਸਾਰੀ ਗੱਲ ਸਮਝ ਗਿਆ ਸੀ । ਹੁਣ ਉਹ ਆਪਣੇ ਮਨ ਵਿਚ ਬਹੁਤ ਹੀ ਪਛਤਾਉਣ ਲੱਗਿਆ |

ਸਿੱਖਿਆ :-ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ । 




Post a Comment

0 Comments