Punjabi Moral Story on "Jaise Ko Taisa", "ਜੈਸੇ ਕੋ ਤੈਸਾ " for Kids and Students for Class 5, 6, 7, 8, 9, 10 in Punjabi Language. Story 2

ਜੈਸੇ ਕੋ ਤੈਸਾ 

Jaise Ko Taisa


ਇਕ ਸ਼ਹਿਰ ਅੰਦਰ ਇਕ ਬਾਣੀਆ ਰਹਿੰਦਾ ਸੀ । ਉਹ ਬਹੁਤ ਹੀ ਕੰਜੂਸ, ਸੀ । ਇਕ ਦਿਨ ! ਇਕ ਕਿਸਾਨ ਉਸ ਕੋਲ ਆਇਆ ਤੇ ਆਪਣੇ ਭਾਂਡੇ ਰੱਖ ਗਿਆ । ਜਦੋਂ ਉਸ ਨੇ ਵਾਪਸ ਆ ਕੇ ਆਪਣੇ ਭਾਂਡੇ ਮੰਗੇ ਤਾਂ ਬਾਣੀਆ ਕਹਿਣ ਲੱਗਾ ਉਹ ਭਾਂਡੇ ਤਾਂ ਚੂਹਿਆਂ ਨੇ ਕਤਰ ਦਿੱਤੇ | ਕਿਸਾਨ ਬੜਾ ਹੈਰਾਨ ਹੋਇਆ ਲੇਕਿਨ ਚੁੱਪ ਕਰ ਗਿਆ । ਕੁੱਝ ਦਿਨਾਂ ਬਾਅਦ ਬਾਣੀਏ ਨੂੰ ਦੂਜੇ ਸ਼ਹਿਰ ਜਾਣਾ ਪੈ ਗਿਆ । ਉਹ ਕਿਸਾਨ ਕੋਲ ਆਪਣੇ ਮੁੰਡੇ ਨੂੰ ਰੱਖ ਗਿਆ ।


ਜਦੋਂ ਬਾਣੀਆ ਸ਼ਹਿਰ ਤੋਂ ਵਾਪਸ ਆਇਆ ਅਤੇ ਉਸ ਨੇ ਆਪਣੇ ਮੁੰਡੇ ਬਾਰੇ ਪੁੱਛਿਆ ਤਾਂ ਕਿਸਾਨ ਨੇ ਕਿਹਾ ਕਿ ਤੇਰੇ ਮੁੰਡੇ ਨੂੰ ਤਾਂ ਇੱਲ ਚੁੱਕ ਕੇ ਲੈ ਗਈ । ਇਹ ਸੁਣ ਕੇ ਬਾਣੀਆ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ, ਇੱਲ ਬੱਚੇ ਨੂੰ ਕਿਵੇਂ ਚੁੱਕ ਸਕਦੀ ਹੈ । ਇਹ ਸੁਣ ਕੇ ਕਿਸਾਨ ਬੋਲਿਆ ਕਿਉਂ ਨਹੀਂ ਚੁੱਕ ਸਕਦੀ । ਜਦੋਂ ਭਾਂਡੇ ਚੂਹੇ ਕੁਤਰ ਸਕਦੇ ਹਨ ਤਾਂ ਫਿਰ ਇੱਲ ਕਿਉਂ ਨਹੀਂ ਚੁੱਕ ਸਕਦੀ । ਇਹ ਸੁਣ ਕੇ ਬਾਣੀਆ ਬੋਲਿਆ ਕਿ ਮੈਂ ਤੈਨੂੰ ਝੂਠ ਬੋਲਿਆ ਸੀ ਤੇਰੇ ਭਾਂਡੇ ਠੀਕ ਠਾਕ ਹਨ ਤਾਂ ਕਿਸਾਨ ਬੋਲਿਆ ਮੈਂ ਵੀ ਝੂਠ ਬੋਲਿਆ ਸੀ ਤੇਰਾ ਮੁੰਡਾ ਅੰਦਰ ਬੈਠਾ ਖੇਡ ਰਿਹਾ ਹੈ । ਮੈਂ ਤਾਂ ਸਿਰਫ਼ ਤੁਹਾਨੂੰ ਨਸੀਹਤ ਦੇਣਾ ਚਾਹੁੰਦਾ ਸੀ ।



Post a Comment

0 Comments