Punjabi Letter on " Apni Choti Behan nu Fashion to bachan layi prerna patra", "ਛੋਟੀ ਭੈਣ ਨੂੰ ਬੇਲੋੜੇ ਫ਼ੈਸ਼ਨ ਨਾ ਕਰਨ ਲਈ ਪ੍ਰੇਰਨਾ ਪੱਤਰ " complete Punjabi Patar for Kids and Students of Class 7, 8, 9, 10, 12 PSEB, CBSE

 ਆਪਣੀ ਛੋਟੀ ਭੈਣ ਨੂੰ ਬੇਲੋੜੇ ਫ਼ੈਸ਼ਨ ਨਾ ਕਰਨ ਲਈ ਪ੍ਰੇਰਨਾ ਪੱਤਰ ਲਿਖੋ ।


ਪ੍ਰੀਖਿਆ ਭਵਨ, ......

ਕੇਂਦਰ,

ਮਿਤੀ...... 


ਪਿਆਰੀ ਸੁਰਜੀਤ,

ਬਹੁਤ-ਬਹੁਤ ਪਿਆਰ ! ਮੈਨੂੰ ਕਲ ਤੇਰੀ ਮੁੱਖ ਅਧਿਆਪਕਾ ਦਾ ਪੁੱਤਰ ਮਿਲਿਆ, ਪੜ੍ਹ ਕੇ ਬਹੁਤ ਦੁਖ ਹੋਇਆ । ਇਹ ਉਮਰ ਪੜ੍ਹਾਈ ਕਰਨ ਦੀ ਹੈ ਨਾ ਕਿ ਫੈਸ਼ਨ ਕਰਨ ਦੀ । ਫੈਸ਼ਨ ਕਰਨ ਨਾਲ ਮਨੁੱਖ ਜਾਂ ਇਸਤਰੀ ਨੂੰ ਪੜ੍ਹਾਈ . ਨਾਲੋਂ ਆਪਣੇ ਸਰੀਰ ਨੂੰ ਬਣਾਉਣ ਸ਼ਿੰਗਾਰਨ ਵੱਲ ਬਹੁਤੀ ਰੁਚੀ ਹੋ ਜਾਂਦੀ ਹੈ। ਇਨਸਾਨ ਜੇ ਪਹਿਲੀ ਉਮਰ ਵਿਚ ਪੜ੍ਹਾਈ ਵੱਲੋਂ ਅਣਗਹਿਲੀ ਕਰੇ ਤਾਂ ਉਸ ਨੂੰ ਸਾਰਾ ਜੀਵਨ ਪਛਤਾਉਣਾ ਪੈਂਦਾ ਹੈ।

'ਤੰਗ ਕਪੜੇ ਪਾਉਣ ਨਾਲ ਇਕ ਤਾਂ ਸਰੀਰ ਦਾ ਵਾਧਾ ਰੁਕ ਜਾਂਦਾ ਹੈ ਅਤੇ ਦਜੇ ਕਪੜੇ ਵੀ ਛੇਤੀ ਪਾਟ ਜਾਂਦੇ ਹਨ। ਕਪੜੇ ਛੇਤੀ ਪਾੜਨ ਨਾਲ ਪੈਸੇ ਫਜ਼ਲ ਖ਼ਰਚ ਹੁੰਦੇ ਹਨ। ਲੋਕਾਂ ਦਾ ਖਿਚਾਅ ਮੱਲੋ-ਮੱਲੀ ਆਪਣੇ ਵੱਲ ਹੋ ਜਾਂਦਾ ਹੈ। ਜੇ ਭੰਗ ਕਪੜਿਆਂ ਨਾਲ ਕਦੇ ਬੱਸ ਚੜ੍ਹਨਾ ਪੈ ਜਾਵੇ ਤਾਂ ਔਖਾ ਹੋ ਜਾਂਦਾ ਹੈ। ਇੱਥੋਂ ਤਕ ਕੀ ਕਈ ਵਾਰੀ ਕਿਸੇ ਦੀ ਸਹਾਇਤਾ ਨਾਲ ਬੱਸ ਤੇ ਚੜਨਾ ਪੈਂਦਾ ਹੈ। ਰਾਸ਼ਟਰ ਪਿਤਾ ਗਾਂਧੀ ਨੇ ਕਿਹਾ ਸੀ ਕਿ ਵਿਦਿਆਰਥੀਆਂ ਨੂੰ ਸਦਾ ਸਾਦੇ ਕਪੜਿਆਂ ਵਿਚ ਸਕੂਲ ਜਾਣਾ ਚਾਹੀਦਾ ਹੈ। ਸਰਕਾਰ ਵੀ ਵਾਧੂ ਦੇ ਫ਼ੈਸ਼ਨਾਂ ਤੇ ਪਾਬੰਦੀ ਲਗਾ ਰਹੀ ਹੈ।

ਇਸ ਲਈ ਤੈਨੂੰ ਚਾਹੀਦਾ ਹੈ ਕਿ ਅੱਗੇ ਤੋਂ ਫੈਸ਼ਨ ਕਰਨਾ ਬਿਲਕੁਲ ਬੰਦ ਕਰ ਦੇ। ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਮੈਨੂੰ ਤੇਰੀ ਮੁੱਖਅਧਿਆਪਕਾ ਦੀ ਕੋਈ ਵੀ ਸ਼ਿਕਾਇਤ ਨਹੀਂ ਆਵੇਗੀ । ਆਸ ਹੈ ਕਿ , ਇਨ੍ਹਾਂ ਗੱਲਾਂ ਤੇ ਅਮਲ ਕਰੇਂਗੀ । ਮਾਤਾ ਜੀ ਅਤੇ ਪਿਤਾ ਜੀ ਵਲੋਂ ਤੈਨੂੰ ਬਹੁਤ-ਬਹੁਤ ਪਿਆਰ ।

ਤੇਰਾ ਵੱਡਾ ਵੀਰ, 

ਹਰਭਜਨ ਸਿੰਘ ।




Post a Comment

1 Comments

  1. APPLICATION BAHUT vaddi aa isnu chota Kota jave🤬🤬

    ReplyDelete