Punjabi Essay, Paragraph on "Pranab Mukherjee", " ਪ੍ਰਣਵ ਕੁਮਾਰ ਮੁਕਰਜੀ " for Class 8, 9, 10, 11, 12 of Punjab Board, CBSE Students.

 ਪ੍ਰਣਵ ਕੁਮਾਰ ਮੁਕਰਜੀ 
Pranab Mukherjee



ਭਾਰਤ ਇਕ ਪ੍ਰਜਾਤਾਂਤਰਿਕ ਦੇਸ਼ ਹੈ। ਸਾਡੇ ਸੰਵਿਧਾਨ ਅਨੁਸਾਰ ਹਰੇਕ ਪੰਜ ਵਰੇ ਬਾਅਦ ਰਾਸ਼ਟਰਪਤੀ ਦੀ ਚੌਣ ਹੁੰਦੀ ਹੈ। ਆਪਣੀ ਅਣਥੱਕ ਕੋਸ਼ਿਸ਼ਾਂ ਅਤੇ ਅਨੌਖੇ ਤਿਆਗ ਸਦਕਾ ਰਾਸ਼ਟਰਪਤੀ ਵਰਗੇ ਮਹਾਨ ਔਹਦੇ ਨੂੰ ਗੌਰਵਸ਼ਾਲੀ ਬਣਾਉਣ ਵਾਲੇ ਮਹਾਮਹਿਮ ਪ੍ਰਣਵ ਕੁਮਾਰ ਮੁਕਰਜੀ ਦਾ ਨਾਂ ਬੜੇ ਸਨਮਾਨ ਨਾਲ ਲਿਆ ਜਾ ਸਕਦਾ ਹੈ।

ਸ਼੍ਰੀ ਪ੍ਰਣਵ ਕੁਮਾਰ, ਮੁਕਰਜੀ ਦਾ ਜਨਮ ਪੱਛਮੀ ਬੰਗਾਲ ਦੇ ਮਿਰਾਤੀ ਵੀਰਭੂਮ) ਨਾਂ ਦੇ ਪਿੰਡ ਵਿੱਚ ਇਕ ਬੰਗਾਲੀ ਪਰਵਾਰ ਵਿੱਚ 11 ਦਸੰਬਰ 1935 ਵਿੱਚ ਹੋਈ। ਇਹਨਾਂ ਦੇ ਪਿਤਾ ਦਾ ਨਾਂ ਸ਼ੀ ਕਾਮਦਾ ਕਿੰਕਰ ਮੁਕਰਜੀ ਹੈ ਅਤੇ ਉਹ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਇਕ ਦੇਸ਼ਭਗਤਾਂ ਵਾਂਗ ਹਿੱਸਾ ਲੈਂਦੇ ਸਨ। ਉਹ ਸੰਨ 1952 ਤੋਂ 1964 ਤੱਕ ਪੱਛਮੀ ਬੰਗਾਲ ਵਿਧਾਨਸਭਾ ਦੇ ਮੈਂਬਰ ਰਹੇ। ਇਹਨਾਂ ਦੀ ਮਾਤਾ ਜੀ ਦਾ ਨਾਂ ਸ੍ਰੀਮਤੀ ਰਾਜਲੱਛਮੀ ਮੁਕਰਜੀ ਹੈ।

ਸ੍ਰੀ ਪ੍ਰਣਵ ਕੁਮਾਰ ਮੁਕਰਜੀ ਦਾ ਪਰਵਾਰਕ ਜੀਵਨ ਖੁਸ਼ਹਾਲ ਹੈ। ਇਹਨਾਂ ਦੇ ਪਰਵਾਰ ਵਿੱਚ ਦੋ ਪੁੱਤਰ ਅਤੇ ਇੱਕ ਪੁੱਤਰੀ ਹੈ। ਇਹਨਾਂ ਦਾ ਪੁੱਤਰ ਅਭਿਜੀਤ ਮੁਕਰਜੀ ਵਿਧਾਨਸਭਾ ਵਿੱਚ ਕਾਂਗਰਸ ਦੇ ਵਿਧਾਇਕ ਹਨ। ਇਹਨਾਂ ਦੀ ਪੁੱਤਰੀ ਕੱਥਕ ਦੀ ਮਸ਼ਹੂਰ ਡਾਂਸਰ ਹੈ। ਸ੍ਰੀ ਮੁਕਰਜੀ ਦੁਰਗਾ ਪੂਜਾ ਦੇ ਮੌਕੇ ਤੇ ਆਪਣੇ ਪਿੰਡ ਮਿਰਾਤੀ ਵਿੱਚ ਹਾਜ਼ਰ ਰਹਿਣ ਦੀ ਕੋਸ਼ਿਸ਼ ਕਰਦੇ ਹਨ।

ਸ੍ਰੀ ਪ੍ਰਣਵ ਕੁਮਾਰ ਮੁਕਰਜੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਡਾਕ ਅਤੇ ਤਾਰ ਵਿਭਾਗ ਵਿੱਚ ਸੀਨੀਅਰ ਕੂਲਰਕ ਦੇ ਰੂਪ ਕਲਕੱਤਾ ਰਹਿ ਕੇ ਹੀ ਕੀਤੀ। ਪੱਛਮੀ ਬੰਗਾਲ ਦੇ 25 ਪਰਗਨਾ ਸਥਿਤ . ਵਿਦਿਆਸਾਗਰ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਦੇ ਰੂਪ ਵਿੱਚ ਸਨ 1963 ਵਿੱਚ ਅਧਿਆਪਨ ਵਜੋਂ ਕਾਰਜ ਕੀਤਾ। ਰਾਜਨੀਤੀ ਦੇ ਖੇਤਰ ਵਿੱਚ ਸ਼ੁਰੂਆਤ ਕਰਨ ਤੋਂ ਪਹਿਲਾਂ ਪੱਤਰਕਾਰ ਦੇ ਰੂਪ ਵਿੱਚ ਵੀ ਕਾਰਜ ਕੀਤਾ। ਆਪ ਇਕ ਚੰਗੇ ਲੇਖਕ ਵੀ ਹੋ।

ਸ਼ੀ ਪ੍ਰਣਵ ਕੁਮਾਰ ਮੁਕਰਜੀ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ 1969 ਵਿੱਚ ਕੀਤੀ। ਇਸ ਵਰੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ। ਉਸ ਵੇਲੇ ਦੀ ਪ੍ਰਧਾਨਮੰਤਰੀ ਅਤੇ ਕਾਂਗਰਸ ਦੀ ਪ੍ਰਮੁੱਖ ਸ੍ਰੀਮਤੀ ਇੰਦਗ਼ਾ ਗਾਂਧੀ ਨੇ ਇਹਨਾਂ ਦੀ ਪ੍ਰਤਿਭਾ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ। ਇਸੇ ਵਰੇ ਇਹਨਾਂ ਨੂੰ ਰਾਜਸਭਾ ਦਾ ਮੈਂਬਰ ਵੀ ਚੁਣ ਲਿਆ ਗਿਆ। ਇਸਦੇ ਬਾਅਦ ਸੰਨ 1975, 1981, 1993, ਅਤੇ 1999 ਵਿੱਚ ਮੁੜ ਚੁਣੇ ਗਏ। ਇਹਨਾਂ ਦੇਸ਼ ਦੇ ਮਹੱਤਵਪੂਰਨ ਅਹੁਦਿਆਂ ਤੇ ਰਹਿੰਦੇ ਹੋਏ ਬੜੀ ਬਹਾਦਰੀ ਨਾਲ ਕਾਰਜ ਕੀਤੇ। ਸ੍ਰੀਮਤੀ ਇੰਦਰਾ ਗਾਂਧੀ ਦੇ ਕਾਰਜਕਾਲ ਵਿੱਚ 1982-84 ਤੱਕ ਵਿੱਤ ਮੰਤਰੀ ਰਹੇ। ਸ਼੍ਰੀਮਤੀ ਗਾਂਧੀ ਦੀ ਮੌਤ ਦੇ ਬਾਅਦ ਇਹਨਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ 'ਰਾਸ਼ਟਰੀ ਸਮਾਜਵਾਦੀ ਪਾਰਟੀ ਦਾ ਨਿਰਮਾਣ ਕੀਤਾ। ਸੰਨ 1995 ਵਿੱਚ ਵਿਦੇਸ਼ ਮੰਤਰੀ ਰਹੇ। 2004 ਤੋਂ 2006. ਤੱਕ ਰੱਖਿਆ ਮੰਤਰੀ,2006 ਤੋਂ 2009 ਤੱਕ ਵਿਦੇਸ਼ ਮੰਤਰੀ ਤੇ 2009 ਤੋਂ 2012 ਬੁੱਕ ਵਿੱਤ ਮੰਤਰੀ ਰਹੇ।

15 ਜੂਨ 2012 ਨੂੰ ਸੰਯੂਕਤ ਪ੍ਰਗਤੀਸ਼ੀਲ ਜੋੜ ਇਹਨਾਂ ਨੂੰ ਰਾਸ਼ਟਰਪਤੀ ਦੇ ਲਈ ਉਮੀਦਵਾਰ ਬਣਾਇਆ ਗਿਆ। ਇਹਨਾਂ ਆਪਣੇ ਵਿਰੋਧੀ ਪੀ., ਸੰਗਮਾ ਨੂੰ ਹਰਾ ਕੇ 25 ਜੁਲਾਈ 2012 ਨੂੰ ਰਾਸ਼ਟਰਪਤੀ ਦੇ ਰੂਪ ਵਿੱਚ, ਸਹੁੰ ਚੁੱਕੀ।

Post a Comment

0 Comments