Punjabi Essay, Paragraph on "Maharaja Ranjit Singh", "ਮਹਾਰਾਜਾ ਰਣਜੀਤ ਸਿੰਘ " for Class 8, 9, 10, 11, 12 of Punjab Board, CBSE Students.

ਮਹਾਰਾਜਾ ਰਣਜੀਤ ਸਿੰਘ 
Maharaja Ranjit Singh



ਸਾਰੇ ਪੰਜਾਬ ਅੰਦਰ ਸਾਂਝੀਵਾਲਤਾ ਦੇ ਤੌਰ 'ਤੇ ਜਿਹੜੇ ਰਾਜੇ ਨੂੰ ਜਾਣਿਆ ਜਾਂਦਾ ਹੈ, ਉਹ ਸਨ ਸ਼ੇਰ--ਪੰਜਾਬ ਮਹਾਰਾਜ ਰਣਜੀਤ ਸਿੰਘ ਇਹਨਾਂ ਦੀ ਸੂਝ ਬੂਝ ਤੇ ਦੂਰ ਅੰਦੇਸੀ ਦਾ ਅੰਗਰੇਜ਼ ਵੀ ਲੋਹਾ ਮੰਨਦੇ ਸਨ


ਇਸੇ ਹੀ ਸ਼ੇਰ--ਪੰਜਾਬ ਦਾ ਜਨਮ 1780 ਈਸਵੀ ਨੂੰ ਗੁਜਰਾਂਵਾਲਾ, (ਪਾਕਿਸਤਾਨ) ਵਿੱਚ ਸ਼ੁਕਰਚੱਕੀਆ ਮਿਸਲ ਦੇ ਉੱਘੇ ਸਰਦਾਰ ਮਹਾਂ ਸਿੰਘ ਦੇ ਘਰ ਸਰਦਾਰਨੀ ਰਾਜ ਕੌਰ ਦੀ ਕੁੱਖੋਂ ਹੋਇਆ ਛੋਟੀ ਉਮਰ ਹੀ ਆਪ ਨੂੰ ਚੇਚਕ ਨੇ ਘੇਰ ਲਿਆ ਜਿਸ ਦੇ ਸਦਕਾ ਆਪ ਦੀ ਇੱਕ ਅੱਖ ਦੀ ਰੋਸ਼ਨੀ ਜਾਂਦੀ ਰਹੀ ਬਚਪਨ ਵਿੱਚ ਆਪ ਦਾ ਨਾਂ ਬੁੱਧ ਸਿੰਘ ਸੀ ਲੇਕਿਨ ਜਦੋਂ ਆਪ ਦੇ ਪਿਤਾ ਜੀ ਜੰਗ ਜਿੱਤ ਕੇ ਆਏ ਤਾਂ ਉਹਨਾਂ ਨੇ ਆਪ ਦਾ ਨਾਂ ਰਣਜੀਤ ਸਿੰਘ ਰੱਖਿਆ


12 ਵਰਿਆਂ ਦੀ ਉਮਰ ਵਿੱਚ ਆਪ ਦੇ ਪਿਤਾ ਜੀ ਪਰਲੋਕ ਗਮਨ ਕਰ ਗਏ ਜਿਸ ਕਾਰਣ 1792 ਵਿੱਚ ਮਿਸਲ ਦੇ ਰਾਜ ਦਾ ਸਾਰਾ ਭਾਰ ਆਪ ਦੇ ਮੋਢਿਆਂ ਤੇ ਪਿਆ। ਜਿਸ ਕਾਰਣ ਆਪ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਹੀ ਨਹੀਂ ਮਿਲਿਆ


ਘਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਸਪੁੱਤਰੀ ਮਹਿਤਾਬ ਕੌਰ ਨਾਲ ਸੰਨ 1796 ਈਸਵੀ ਵਿੱਚ ਆਪ ਦਾ ਵਿਆਹ ਕਰ ਦਿੱਤਾ ਗਿਆ ਆਪ ਉੱਚੇ ਕੱਦ ਕੱਠ ਦੇ ਉੱਚੇ ਨੌਜਵਾਨ ਸਨ ਭਾਵੇਂ ਕਿ ਆਪ ਦੇ ਚਿਹਰੇ ਤੇ ਚੇਚਕ ਦੇ ਦਾਗ਼ ਸਨ ਲੇਕਿਨ ਫੇਰ ਵੀ ਚਿਹਰੇ ਉੱਤੇ ਏਨਾਂ ਜਲਾਲ ਸੀ ਕਿ ਵੇਖਣ ਵਾਲੇ ਦੰਗ ਰਹਿ ਜਾਂਦੇ ਸਨ


ਸ਼ੇਰ--ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦੀਆਂ ਵੱਖਰੀਆਂਵੱਖਰੀਆਂ ਮਿਸਲਾਂ ਨੂੰ ਇੱਕ ਝੰਡੇ ਥੱਲੇ ਲਿਆਂਦਾ 1799 ਈਸਵੀ ਵਿੱਚ ਆਪ ਨੇ ਲਾਹੌਰ ਨੂੰ ਆਪਣੇ ਅਧੀਨ ਲਿਆਂਦਾ ਜਿਸ ਦੇ ਫਲਸਰੂਪ 1802 ਈਸਵੀ ਨੂੰ ਆਪ ਨੇਸ਼ੇਰ--ਪੰਜਾਬ', ਦੀ ਉਪਾਧੀ ਧਾਰਨ : ਕੀਤੀ ਇਸ ਤੋਂ ਬਾਅਦ ਨੌਸ਼ਹਿਰਾ, ਪਨੂੰ, ਜਮਰੌਦ, ਪਿਸ਼ਾਵਰ, ਕਾਂਗੜਾ, ਲੱਦਾਖ, ਕਸ਼ਮਰੀ, ਕਾਬੁਲ ਅਤੇ ਤਿੱਬਤ ਵਰਗੇ ਇਲਾਕਿਆਂ ਨੂੰ ਵੀ ਆਪ ਨੇ ਆਪਣੇ ਅਧੀਨ ਕਰ ਲਿਆ ਸਰਦਾਰ ਹਰੀ ਸਿੰਘ ਨਲੂਏ ਦੀ ਕਮਾਨ ਹੇਠ ਆਪ ਦੀਆਂ ਫ਼ੌਜਾਂ ਨੇ ਹਰ ਮੈਦਾਨ ਵਿੱਚ ਜਿੱਤ ਪ੍ਰਾਪਤ ਕੀਤੀ ਆਪ ਦੀ ਇਸੇ ਹੀ ਬਹਾਦਰੀ ਨੂੰ ਵੇਖ ਕੇ ਹੀ ਅੰਗਰੇਜ਼ਾਂ ਨੇ ਆਪ ਨਾਲ ਅਮਨ ਤੇ ਮਿੱਤਰਤਾ ਦੀ ਸੰਧੀ ਕਰ ਲਈ ਸਤਲੁਜ ਦਰਿਆ ਦੀ ਦੋਨਾਂ ਹੀ ਦੇਸ਼ਾਂ ਨੇ ਹੱਦ ਮੰਨ ਲਈ


ਆਪ ਦੇ ਦਰਬਾਰ ਵਿੱਚ ਹਰ ਧਰਮ ਦੇ ਲੋਕ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਲੱਗੇ ਹੋਏ ਸਨ ਅਨਪੜ ਹੁੰਦਿਆਂ ਵੀ ਆਪ ਨੇ ਬੜੀ ਹੀ ਨਿਪੁੰਣਤਾ ਨਾਲ ਰਾਜ ਨੂੰ ਚਲਾਇਆ ਮਹਾਰਾਜਾ ਰਣਜੀਤ ਸਿੰਘ ਇੱਕ ਬਹਾਦਰ ਯੋਧੇ ਸਨ ਜਿਸ ਕਰਕੇ ਆਪ ਦੀ ਸ਼ਕਤੀ ਦੀਆਂ ਧੁੰਮਾਂ ਪੂਰੇ ਯੂਰਪ ਤੱਕ ਫੈਲੀਆਂ ਹੋਈਆਂ ਸਨ ਸਾਰੇ ਪੰਜਾਬੀਆਂ ਦਾ ਹਰਮਨ ਪਿਆਰਾਂ ਮਹਾਰਾਜਾ 1839 ਈਸਵੀ ਨੂੰ ਲੰਮੀ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ ਮਹਾਰਾਜੇ ਦੇ ਅੱਖਾਂ ਮੀਟਦੇ ਹੀ ਸਾਰਾ ਖਾਲਸਾ ਰਾਜ ਖੇਰੂੰ ਖੇਰੂੰ ਹੋ ਗਿਆ

Post a Comment

0 Comments