Punjabi Essay, Paragraph on "26 January - Republic Day", " 26 ਜਨਵਰੀ - ਗਣਤੰਤਰ ਦਿਵਸ" for Class 8, 9, 10, 11, 12 of Punjab Board, CBSE Students.

 26 ਜਨਵਰੀ - ਗਣਤੰਤਰ ਦਿਵਸ
26 January - Republic Day



26 ਜਨਵਰੀ ਸਾਡਾ ਕੌਮੀ ਤਿਉਹਾਰ ਹੈ 15 ਅਗੱਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਪਰ 26 ਜਨਵਰੀ 1950 ਨੂੰ , ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1929 . ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਨੇ ਕੌਮੀ ਝੰਡਾ ਲਹਿਰਾਉਂਦਿਆਂ ਪ੍ਰਣ ਲਿਆ ਸੀ ਕਿ ਅਸੀਂ ਆਪਣੇ ਦੇਸ਼ ਨੂੰ ਪੂਰੀ ਆਜ਼ਾਦੀ ਦੁਆਵਾਂਗੇ। 26 ਜਨਵਰੀ 1950 ਈਸਵੀ ਨੂੰ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹ ਹੀ ਸੰਵਿਧਾਨ ਤੇ ਸਾਡੇ ਦੇਸ਼ ਦੇ ਸਾਰੇ ਨਾਗਰਿਕ ਚੱਲ ਰਹੇ ਹਨ ਉਸ ਦਿਨ ਤੋਂ ਲੈ ਕੇ ਅੱਜ ਤਕ ਸਾਰੇ ਭਾਰਤ ਵਾਸੀ ਇਸ ਕੌਮੀ ਤਿਉਹਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਉਂਦੇ ਹਨ


26 ਜਨਵਰੀ 1950 ਈਸਵੀ ਨੂੰ ਡਾਕਟਰ ਰਾਜਿੰਦਰ ਪ੍ਰਸ਼ਾਦ ਨੂੰ ਰਾਸ਼ਟਰਪਤੀ ਦੀ ਪਦਵੀ ਸੌਂਪੀ ਗਈ ਹਰ ਵਰੇ 26 ਜਨਵਰੀ ਵਾਲੇ ਦਿਨ ਹਰ ਸਾਲ ਭਾਰਤ ਦਾ ਰਾਸ਼ਟਰਪਤੀ ਵਿਜੈ ਚੌਕ (ਇੰਡੀਆ ਗੇਟ) ਵਿਖੇ ਕੌਮੀ ਝੰਡਾ ਲਹਿਰਾਉਂਦਾ ਹੈ ਤੇ ਤਿੰਨੋਂ ਸੈਨਾ ਦੀ ਸਲਾਮੀ ਲੈਂਦਾ ਹੈ ਪ੍ਰਧਾਨਮੰਤਰੀ ਅਤੇ ਹੋਰ ਮੁੱਖ ਮਹਿਮਾਨ ਇੱਕਠੇ ਹੁੰਦੇ ਹਨ ਤੇ ਵੱਖ ਵੱਖ ਫ਼ੌਜੀ ਟੁਕੜੀਆਂ ਦੀ ਸਲਾਮੀ ਲੈਂਦੇ ਹਨ


ਹਰ ਪ੍ਰਾਂਤ ਦੇ ਲੋਕ-ਗੀਤਾਂ ਅਤੇ ਨਾਚਾਂ ਦਾ ਵਿਖਾਵਾ ਕੀਤਾ ਜਾਂਦਾ ਹੈ। ਭਾਰਤ ਦੇ ਇਲਾਵਾ ਹਰ ਪ੍ਰਾਂਤ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਰਾਤ ਨੂੰ ਸਰਕਾਰੀ ਇਮਾਰਤਾਂ ਵਿਚ ਦੀਪਮਾਲਾ ਕੀਤੀ ਜਾਂਦੀ ਹੈ ਦੇਸ ਦੇ ਰਾਸ਼ਟਰਪਤੀ ਭਵਨ ਵਿਖੇ ਦੇਸ ਦੇ ਮੁੱਖ ਨੇਤਾਵਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੂੰ ਰਾਤ ਦੇ ਭੋਜਨ ਤੇ ਬੁਲਾਉਂਦੇ ਹਨ

Post a Comment

1 Comments