Punjabi Essay, Lekh on "Me Jeevan Vich Ki Bananga", "ਮੈਂ ਜੀਵਨ ਵਿੱਚ ਕੀ ਬਣਾਂਗਾ" Punjabi Paragraph, Speech for Class 8, 9, 10, 11, 12 Students in Punjabi Language.

ਮੈਂ ਜੀਵਨ ਵਿੱਚ ਕੀ ਬਣਾਂਗਾ 

Me Jeevan Vich Ki Bananga



ਸਿਆਣੇ ਲੋਕਾਂ ਅਨੁਸਾਰ ਮਨੁੱਖ ਦਾ ਜੀਵਨ ਇਕ ਗੱਡੀ ਵਾਂ ਹੈ । ਜੇਕਰ ਗੱਡੀ ਦੀ ਸਪੀਡ ਇਕ ਸਾਰ ਰਹੇ ਤਾਂ ਮਨੁੱਖ ਸਹਿਜੇ ਹੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ । ਗੱਡੀ ਥੋੜੀ ਜਿਹੀ ਵੀ ਇਧਰ ਉਧਰ ਹੋ ਜਾਵੇ ਤਾਂ ਦੁਰਘਟਨਾ ਵੀ ਹੋ ਜਾਂਦੀ ਹੈ । ਇਸੇ ਤਰ੍ਹਾਂ ਹੀ ਜੇਕਰ ਮਨੁੱਖ ਇਕ ਵਾਰੀ ਜ਼ਿੰਦਗੀ ਤੋਂ ਥਿੜਕ ਗਿਆ ਤਾਂ ਫੇਰ ਉਹ ਸੌਖਿਆਂ ਕੀਤਿਆਂ ਠੀਕ ਮੰਜਿਲ ਪ੍ਰਾਪਤ ਨਹੀਂ ਕਰ ਸਕਦਾ ।

ਹਰ ਮਨੁੱਖ ਨੂੰ ਆਪਣੇ ਬਚਪਨ ਵਿੱਚ ਹੀ ਜੀਵਨ ਦਾ ਉਦੇਸ਼ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ । ਜਿਸ ਮਨੁੱਖ ਦੇ ਦਿਲ ਵਿਚ ਹਿੰਮਤ, ਦਿੜ ਸੰਕਲਪ, ਅਤੇ ਕੰਮ ਦੀ ਲਗਨ ਹੁੰਦੀ ਹੈ ਉਹ ਆਪਣੇ ਜੀਵਨ ਦੇ ਉਦੇਸ਼ ਨੂੰ ਸਹਿਜੇ ਹੀ ਪੂਰਾ ਕਰ ਲੈਂਦਾ ਹੈ ।

ਕਈ ਮਨੁੱਖ ਤਾਂ ਆਪਣੇ ਜੀਵਨ ਦੀ ਸਾਰਥਕਤਾ ਖਾਣ-ਪੀਣ ਅਤੇ ਮੌਜ ਬਹਾਰਾਂ ਉਡਾਉਣ ਵਿੱਚ ਹੀ ਲਾ ਦਿੰਦੇ ਹਨ । ਅਜਿਹੇ ਉਦੇਸ਼ਣ ਮਨੁੱਖ ਦਾ ਜੀਵਨ ਪਸ਼ੂਆਂ ਵਰਗਾ ਹੁੰਦਾ ਹੈ । ਜਿੰਨਾਂ ਲੋਕਾਂ ਦਾ ਉਦੇਸ਼ ਹੀ ਸਾਫ ਨਹੀਂ ਹੁੰਦਾ ਉਹ ਬਹੁਤ ਹੀ ਖ਼ਤਰਨਾਕ ਸਾਬਤ ਹੁੰਦੇ ਹਨ ।

ਅੱਜ ਦੇ ਵਿਗਿਆਨਕ ਯੁੱਗ ਵਿੱਚ ਮੈਂ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੀਵਨ ਦਾ ਉਦੇਸ਼ ਚੁਣਿਆ ਹੈ । ਸਾਇੰਸ ਵਿੱਚ ਮੇਰੀ ਏਨੀ ਦਿਲਚਸਪੀ ਨਹੀਂ ਕਿ ਮੈਂ ਡਾਕਟਰ ਜਾਂ ਇੰਜੀਨਿਅਰ ਬਣ ਸਕਾਂ । ਭਾਵੇਂ ਕਿ ਕਈ ਕਿੱਤਿਆਂ ਵਿੱਚ ਚੰਗੀ ਆਮਦਨੀ ਹੁੰਦੀ ਹੈ ਲੇਕਿਨ ਸੰਸਾਰ ਵਿੱਚ, ਸਿਰਫ਼ ਪੈਸਾ ਹੀ ਤਾਂ ਸਭ ਕੁੱਝ ਨਹੀਂ ਹੁੰਦਾ। ਹੋਰਨਾਂ ਕਿੱਤਿਆਂ ਵਿੱਚ ਜ਼ਿਆਦਾ ਕਮਾਈ ਹੇਰਾ ਫੇਰੀ ਜਾਂ ਭਿਸ਼ਟਾਚਾਰੀ ਢੰਗਾਂ ਨਾਲ ਪ੍ਰਾਪਤ ਹੁੰਦੀ ਹੈ ।

ਵਿਦਵਾਨ ਲੋਕਾਂ ਦਾ ਮਤ ਹੈ ਕਿ ਅਧਿਆਪਕ ਸਮਾਜ ਦੇ ਸਹੀ ਉਸਰਈਏ ਹੁੰਦੇ ਹਨ । ਉਹ ਆਪਣੇ ਉੱਚੇ ਵਿਚਾਰਾਂ ਦੁਆਰਾ ਸਮਾਜ ਦੇ ਨਿਰਮਾਣ ਵਿੱਚ ਚੋਖਾ ਹਿੱਸਾ ਪਾਉਂਦੇ ਹਨ। ਅਧਿਆਪਕ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਕਰਦੇ ਹਨ । ਉਹ ਵਿਦਿਆਰਥੀਆਂ ਦੇ ਲਈ ਆਦਰਸ਼ ਹੁੰਦੇ ਹਨ ਇਸ ਕਰਕੇ ਮੈਂ ਨੇਕਦਿਲੀ ਨਾਲ ਫੈਸਲਾ ਕੀਤਾ ਕਿ ਮੈਂ ਅਧਿਆਪਕ ਬਣਾਂਗਾ। 

ਅਧਿਆਪਕ ਹੀ ਇਹੋ ਜਿਹਾ ਇਨਸਾਨ ਹੁੰਦਾ ਹੈ ਜਿਹੜਾ ਕਿ ਆਪਣੇ ਵਿਦਿਆਰਥੀ ਦੇ ਸਫਲਤਾ ਤੇ ਖੁਸ਼ ਹੁੰਦਾ ਹੈ । ਉਹ ਆਪ ਜਲ ਕੇ ਵੀ ਆਪਣੇ ਵਿਦਿਆਰਥੀ ਦੇ ਜੀਵਨ ਨੂੰ ਰੁਸ਼ਨਾਉਂਦਾ ਹੈ | ਅੱਜ ਦੇ ਯੁੱਗ ਅੰਦਰ ਲੋਕ ਕਿਸੇ ਦੀ ਸਫਲਤਾ ਤੋਂ ਸੱਚੇ ਦਿਲੋ ਖੁਸ਼ ਨਹੀਂ ਹੁੰਦੇ ਲੇਕਿਨ ਅਧਿਆਪਕ ਹੀ ਹੈ ਜਿਹੜਾ ਕਿ ਇਸ ਸਫਲਤਾ ਤੋਂ ਖੁਸ਼ ਹੁੰਦਾ ਹੈ ।

ਮੈਂ ਆਪਣੇ ਅਧਿਆਪਕ ਦੀ ਭਰਪੂਰ ਸ਼ਖਸੀਅਤ ਤੇ ਨਿਗਾਹ ਮਾਰਦਾ ਹਾਂ ਤਾਂ ਮੇਰੇ ਮਨ ਵਿੱਚ ਇਹ ਵਿਚਾਰ ਵਾਰ ਵਾਰ ਆਉਂਦੇ ਹਨ ਕਿ 'ਮੈਂ ਛੇਤੀ ਨਾਲ ਆਪਣੀ ਪੜਾਈ ਖ਼ਤਮ ਕਰਾਂ ਤੇ ਇਸ ਕਿੱਤੇ ਨੂੰ ਪਣਾਵਾਂ। ਮੇਰੇ ਇਸ ਫੈਸਲੇ ਨਾਲ ਮੇਰੇ ਪਰਿਵਾਰ, ਮਿੱਤਰ ਅਤੇ ਰਿਸ਼ਤੇਦਾਰ ਸਾਰੇ ਹੀ ਸਹਿਮਤ ਹਨ ਕਿ ਇਕ ਅਧਿਆਪਕ ਦਾ ਕਿੱਤਾ ਹੀ ਮੈਨੂੰ ਸੱਚੀ । ਖੁਸ਼ੀ ਪ੍ਰਦਾਨ ਕਰ ਸਕਦਾ ਹੈ ।


Post a Comment

0 Comments