Punjabi Essay, Lekh on "Je Mein Principal Hunda", "ਜੇ ਮੈਂ ਪ੍ਰਿਸੀਪਲ ਹੁੰਦਾ" Punjabi Paragraph, Speech for Class 8, 9, 10, 11, 12 Students in Punjabi Language.

ਜੇ ਮੈਂ ਪ੍ਰਿਸੀਪਲ ਹੁੰਦਾ 
Je Mein Principal Hunda



ਹਰ ਵਿਅਕਤੀ ਨੂੰ ਬਚਪਨ ਵਿਚ ਹੀ ਆਪਣਾ ਜੀਵਨ ਉਦੇਸ਼ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ । ਮਨੁੱਖ ਦਾ ਮੁੱਖ ਉਦੇਸ਼ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਹੁੰਦਾ ਹੈ । ਮੈਨੂੰ ਪੜ੍ਹਨ ਤੇ ਪੜਾਉਣ ਦਾ ਬਹੁਤ ਸ਼ੌਕ ਹੈ ਅਤੇ ਪ੍ਰਿੰਸੀਪਲ ਬਣਨਾ ਮੇਰੇ ਦਿਲ ਕੀ ਖ਼ਾਹਿਸ਼ ਹੈ । ਪ੍ਰਿੰਸੀਪਲ ਦੀ ਬੜੀ ਇੱਜ਼ਤ, ਸ਼ਾਨ ਅਤੇ ਸਿਰ ਤੇ ਜ਼ਿੰਮੇਵਾਰੀਆਂ ਦੀ ਇਕ ਵੱਡੀ ਸਾਰੀ ਪੰਡ ਹੈ। ਮੈਂ ਆਪਣੇ ਵਿਦਿਆਰਥੀ ਜੀਵਨ ਵਿਚ ਬੜਾ ਸੰਗਾਉ ਸਾਂ । ਗੁਣ ਹੁੰਦੇ ਹੋਏ ਵੀ ਮੈਂ ਕਦੇ ਕਿਸੇ ਪ੍ਰਤੀਯੋਗਤਾ ਵਿਚ ਭਾਗ ਨਹੀਂ ਲੈਂਦਾ ਸੀ । ਹੁਣ ਜੇ ਮੈਂ ਪ੍ਰਿੰਸੀਪਲ ਬਣ ਗਿਆ ਸਭ ਤੋਂ ਪਹਿਲਾਂ ਉਨ੍ਹਾਂ ਬੱਚਿਆਂ ਦੀ ਸੰਗ ਸ਼ਰਮ ਖਤਮ ਕਰ ਉਨ੍ਹਾਂ ਦੀ ਅੰਦਰ ਲੁੱਕੀ ਕਲਾ ਨੂੰ ਨਿਖਰਣ ਦਾ ਮੌਕਾ ਦੇਵਾਂਗਾ । ਹਰ ਜਮਾਤ ਦੀ ਹਫ਼ਤੇ ਦੇ ਇਕ ਦਿਨ ਸਭਾ ਇਕੱਠੀ ਕਰਕੇ ਵਿਦਿਆਰਥੀਆਂ ਨੂੰ ਮਜ਼ਮੂਨਾਂ ਦੀ ਪੜ੍ਹਾਈ ਤੇ ਸਕੂਲ ਦੇ ਪ੍ਰਬੰਧ ਬਾਰੇ ਸਲਾਹ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ ।

ਪਿੰਸੀਪਲ ਬਣਨ ਤੇ ਮੈਂ ਅਧਿਆਪਕਾਂ ਦੀ ਇਕ ਕੌਂਸਲ ਬਣਾਉਂਦਾ ਜਿਸ ਦਾ ਕੰਮ ਵਿੱਦਿਆ ਦੇ ਦਿਲ ਖਿੱਚਵੇਂ ਢੰਗਾਂ ਬਾਰੇ ਸੋਚਣਾ ਹੁੰਦਾ । ਇਕ ਕਮੇਟੀ ਸਟਾਫ ਤੇ ਵਿਦਿਆਰਥੀਆਂ ਦੀ ਸਾਂਝੀ ਹੁੰਦੀ ਜੋ ਸਕੂਲ ਦੀ ਸਫ਼ਾਈ, ਸਜਾਵਟ ਅਤੇ ਪਾਣੀ ਦੇ ਪ੍ਰਬੰਧ ਦਾ ਨਿਰੀਖਣ ਕਰਦੀ। ਫੁੱਲਦਾਰ ਬੂਟਿਆਂ ਨਾਲ ਸਕੂਲ ਦੀ ਸਜਾਵਟ ਵੀ ਕੀਤੀ ਜਾਂਦੀ । ਮੈਂ ਕਦੇ ਕਿਸੇ ਅਧਿਆਪਕ ਨੂੰ ਗੁੱਸੇ ਨਾਲ ਨਾ ਬੋਲਦਾ ਸਗੋਂ ਪਿਆਰ ਅਤੇ ਮਿੱਠੀ ਬੋਲੀ ਨਾਲ ਉਨ੍ਹਾਂ ਪਾਸੋਂ ਸਾਰੇ ਕੰਮ ਕਰਵਾ ਲੈਂਦਾ। ਪਰ ਜੋ ਅਧਿਆਪਕ ਜਾਂ ਵਿਦਿਆਰਥੀ ਅਨੁਸ਼ਾਸਨ ਭੰਗ ਕਰਦਾ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੰਦਾ ।

ਪਿੰਸੀਪਲ ਬਣਨ ਤੇ ਮੇਰਾ ਸਕੂਲ ਇਕ ਆਦਰਸ਼ ਸਕੂਲ ਹੁੰਦਾ। ਸਾਰੇ ਅਧਿਆਪਕਾਂ ਨੂੰ ਕੰਮ ਵੰਡ ਦਿੱਤੇ ਜਾਂਦੇ । ਉਨ੍ਹਾਂ ਦੇ ਸਹਿਯੋਗ ਲਈ ਵਿਦਿਆਰਥੀ ਵੀ ਲਗਾਏ ਜਾਣਗੇ। ਸਕੂਲ ਦਾ ਆਰੰਭ ਪ੍ਰਭੂ ਪ੍ਰਾਰਥਨਾ ਨਾਲ ਹੁੰਦਾ ਹੈ । ਉਸ ਤੋਂ ਬਾਅਦ ਪੀ.ਟੀ. ਦੀ ਜਿੰਮੇਵਾਰੀ ਪੀ.ਟੀ. ਮਾਸਟਰ ਦੀ ਹੁੰਦੀ । ਹਰ ਸ਼ਨੀਵਾਰ ਨੂੰ ਕਲਾਸਾਂ ਦੇ ਮੁਕਾਬਲੇ ਹੁੰਦੇ । ਜਿਵੇਂ ਭਾਸ਼ਨ, ਪ੍ਰਤੀਯੋਗਤਾ, ਕਵਿਤਾ ਉਚਾਰਣ, ਵਾਦ-ਵਿਵਾਦ, ਸੰਗੀਤ ਅਤੇ ਲੋਕ ਨਾਚ| ਫ਼ਸਟ ਆਉਣ ਵਾਲੇ ਨੂੰ ਇਨਾਮ ਦਿੱਤੇ ਜਾਂਦੇ । ਕਲਾ, ਲੇਖ ਰਚਨਾ, ਕਵਿ ਰਚਨਾ ਤੇ ਕਹਾਣੀ ਰਚਨਾ ਦੀ ਵੀ ਪ੍ਰਤੀਯੋਗਤਾ ਹੁੰਦੀ ।

ਮਹੀਨੇ ਦੇ ਆਖਰੀ ਦਿਨ ਮਾਤਾ ਪਿਤਾ ਨੂੰ ਬੁਲਾਇਆ ਜਾਂਦਾ ਤੇ ਉਨ੍ਹਾਂ ਤੋਂ ਬੱਚਿਆਂ ਦੀ ਪੜ੍ਹਾਈ ਬਾਰੇ ਸਲਾਹ ਲਈ ਜਾਂਦੀ ਤੇ ਅਧਿਆਪਕਾਂ ਸਾਹਮਣੇ ਆਉਂਣ ਵਾਲੀ ਸਮੱਸਿਆਵਾਂ ਦੀ ਜਾਣਕਾਰੀ ਕਰਾਈ ਜਾਂਦੀ । ਅਧਿਆਪਕਾਂ ਨੂੰ ਆਦੇਸ਼ ਦਿੱਤਾ ਜਾਂਦਾ ਕਿ ਉਹ ਵਿਦਿਆਰਥੀਆਂ ਦੀਆਂ ਨਿੱਜੀ ਹਾਲਤਾਂ ਨੂੰ ਸਮਝ ਕੇ ਉਸ ਅਨੁਸਾਰ ਸਿੱਖਿਆ ਦੇਣ ।

ਮੇਰੀ ਇਹ ਕਲਪਨਾ ਸੱਚੀ ਹੋਵੇਗੀ ਜਾਂ ਨਹੀਂ ਇਹ ਤਾਂ ਮੈਂ ਨਹੀਂ ਕਹਿ ਸਕਦਾ। ਪਰ ਇੰਨਾ ਮੈਨੂੰ ਯਕੀਨ ਹੈ ਕਿ ਜੇ ਮੈਂ ਪ੍ਰਿੰਸੀਪਲ ਬਣ ਗਿਆ ਤਾਂ ਮੇਰਾ ਸਕੂਲ ਇਲਾਕੇ ਦਾ ਆਦਰਸ਼ ਸਕੂਲ ਹੋਵੇਗਾ। 


Post a Comment

1 Comments

  1. Hello please give me short paragraph on lash jee mein leader hodi

    ReplyDelete