Punjabi Essay, Lekh on "Darbar Sahib", "ਦਰਬਾਰ ਸਾਹਿਬ" Punjabi Paragraph, Speech for Class 8, 9, 10, 11, 12 Students in Punjabi Language.

ਦਰਬਾਰ ਸਾਹਿਬ 
Darbar Sahib



ਪੰਜਾਬ ਦੇ ਪਾਵਨ ਅਤੇ ਪਵਿੱਤਰ ਧਰਤੀ ਮਹਾ-ਪੁਰਖਾਂ ਦੀ ਚ ਛੋਹ ਨਾਲ ਪਵਿੱਤਰ ਅਤੇ ਮਹਾਨ ਹੋ ਗਈ । ਇੱਥੋਂ ਦੇ ਧਾਰਮਿਕ ਅਸਥਾਨ ਆਪਣੀ ਇਤਿਹਾਸਕ ਅਤੇ ਗੌਰਵਮਈ ਮਹਾਨਤਾ ਅਤੇ ਸ਼ਾਨ ਲਈ ਪਸਿੱਧ ਹਨ । ਸਾਡੇ ਦੇਸ਼ ਦੇ ਅਣਗਿਣਤ ਧਾਰਮਿਕ ਸਥਾਨਾਂ ਵਿੱਚੋਂ ਇਕ ਦਰਬਾਰ ਸਾਹਿਬ ਹੈ । 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਅੰਮ੍ਰਿਤਸਰ ਦੀ ਉਪਮਾ ਬਾਰੇ ਲਿਖਿਆ ਹੈ-“ਅੰਮ੍ਰਿਤਸਰ ਸਿਫ਼ਤੀ ਦਾ ਘਰ ।” ਇਸ ਵਾਕ ਪਤਾ ਲੱਗਦਾ ਹੈ ਕਿ ਇਸ ਸ਼ਹਿਰ ਦੀ ਬਹੁਤ ਮਹਾਨਤਾ ਹੈ । ਇਸ ਸ਼ਹਿਰ ਨੂੰ ਪਹਿਲਾਂ ਪਹਿਲ ਸ੍ਰੀ ਗੁਰੂ ਰਾਮ ਦਾਸ ਜੀ ਨੇ ਵਸਾਇਆ ਸੀ ਅਤੇ ਉਸ ਵੇਲੇ ਇਸ ਦਾ ਨਾਂ ‘ਚੱਕ ਰਾਮ ਦਾਸ ਜੀ’ ਰੱਖਿਆ ।

ਇਸ ਸ਼ਹਿਰ ਦੀ ਪ੍ਰਸਿੱਧੀ ਹਰਿਮੰਦਰ ਸਾਹਿਬ ਕਰਕੇ ਹੈ । ਹਰਿਮੰਦਰ ਸਾਹਿਬ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ, ਇਕ ਸੂਫ਼ੀ ਫ਼ਕੀਰ ਤੋਂ ਰਖਵਾਈ ਸੀ । ਹਰਿਮੰਦਰ ਸਾਹਿਬ ਇਕ ਵੱਡੇ ਤਲਾਅ ਦੇ ਵਿਚਕਾਰ ਹੈ । ਮੰਦਰ ਦੇ ਉਪਰਲੇ ਹਿੱਸੇ ਉੱਤੇ ਸੋਨੇ ਦਾ ਪਤਰਾ ਚੜਿਆ ਹੋਇਆ ਹੈ । ਇਸ ਦਾ ਸੁਨਹਿਰੀ ਅਕਸ ਸਰੋਵਰ ਦੇ ਪਾਣੀ ਵਿਚ ਪੈਦਾ ਹੈ । ਮੰਦਰ ਦੇ ਛੋਟੇ-ਛੋਟੇ ਗੁੰਬਦ ਬੜੀ ਹੀ ਸ਼ੋਭਾ ਦਿੱਦੇ ਹਨ । ਸਰੋਵਰ ਦੇ ਲਹਿੰਦੇ ਪਾਸੇ ਵੱਲ ਕੰਢੇ ਤੋਂ ਇਕ ਲੰਮੇ ਪੁੱਲ ਦਾ ਰਸਤਾ ਹਰਿਮੰਦਰ ਸਾਹਿਬ ਤੱਕ ਜਾਂਦਾ ਹੈ ।

ਦਰਸ਼ਨੀ ਡਿਉੜੀ ਦੇ ਸਾਹਮਣੇ ਅਕਾਲ ਤਖ਼ਤ ਦੀ ਇਮਾਰਤ ਹੈ। ਜਿਸ ਨੂੰ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਬਣਵਾਇਆ ਸੀ । ਪਰ 3 ਜੂਨ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਵੇਲੇ ਇਸ ਇਮਾਰਤ ਨੂੰ ਮਿਲਟਰੀ ਤੋਪਾਂ ਨੇ ਢਾਹ ਸੁੱਟਿਆ ਸੀ । ਜਿਸ ਨੂੰ ਇਕ ਮਹੀਨੇ ਦੀ ਜੰਗੀ ਪੱਧਰ ਨਾਲ ਉਸਾਰੀ ਕਰਵਾ ਕੇ ਬਣਵਾ ਦਿੱਤਾ ਸੀ ।

ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਚੜਦੇ ਪਾਸੇ ਦੁੱਖ ਭੰਜਣੀ ਬੇਰੀ ਹੈ । ਆਖਿਆ ਜਾਂਦਾ ਹੈ ਕਿ ਇਥੇ ਇਕ ਛੱਪੜੀ ਸੀ ਜਿਸ ਵਿਚ ਇਸ਼ਨਾਨ ਕਰਨ ਵਾਲੇ ਕਾਲੇ ਕਾਂ ਚਿੱਟੇ ਹੋ ਜਾਂਦੇ ਸਨ । ਬੀਬੀ ਰਜਨੀ ਦੇ ਪਿੰਗਲੇ ਪਤੀ ਨੇ ਜਦੋਂ ਇਸ ਛੱਪੜੀ ਵਿਚ ਜਾ ਇਸ਼ਨਾਨ ਕੀਤਾ । ਤੇ ਉਸ ਦਾ ਸਰੀਰ ਅਰੋਗ ਹੋ ਗਿਆ । ਇਹ ਹਰਿਮੰਦਰ ਸਾਹਿਬ ਉਸੇ ਥਾਂ ਤੇ ਸ੍ਰੀ ਗੁਰੂ ਰਾਮ ਦਾਸ ਜੀ ਨੇ ਬਣਵਾਇਆ। 

ਦਰਬਾਰ ਸਾਹਿਬ ਚੌਹਾਂ ਵਰਣਾਂ ਦਾ ਸਾਂਝਾ ਮੰਦਰ ਹੈ । ਇੱਥੇ ਸਭ ਨੂੰ ਸਮਾਨ ਸਮਝਿਆ ਜਾਂਦਾ ਹੈ । ਇਸ ਮੰਦਰ ਦੇ ਚਾਰ ਦਰਵਾਜ਼ੇ ਹਨ। ਜਿਸ ਦਾ ਭਾਵ ਹੈ ਕਿ ਇਹ ਹਰ ਕਿਸੇ ਲਈ ਖੁੱਲ੍ਹਾ ਹੈ। ।

ਦਰਬਾਰ ਸਾਹਿਬ ਵਿਚ ਗੁਰੂ ਰਾਮ ਦਾਸ ਜੀ ਦੇ ਲੰਗਰ ਦੀ ਨਵੀਂ ਇਮਾਰਤ ਬਣ ਗਈ ਹੈ, ਜਿੱਥੇ ਬੈਠ ਕੇ ਲੱਕਾਂ ਯਾਤਰੀ ਆਰਾਮ ਨਾਲ ਲੰਗਰ ਛੱਕਦੇ ਹਨ । ਹਰਿਮੰਦਰ ਸਾਹਿਬ ਦੇ ਸਾਹਮਣੇ ਗੁਰੂ ਰਾਮ ਦਾਸ ਦੀ ਸਰਾਂ ਹੈ ਜਿਥੇ ਯਾਤਰੀ ਅਰਾਮ ਕਰਦੇ ਹਨ । ਇਕ ਪਾਸੇ ਬਾਬਾ ਅਟਲ ਸਾਹਿਬ ਦਾ ਗੁਰਦੁਆਰਾ ਹੈ ।

ਦਰਬਾਰ ਸਾਹਿਬ ਦੀ ਯਾਤਰਾ ਕਰਕੇ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਸਵਰਗ ਵਿਚ ਅੱਪੜ ( ਗਏ ਹੋਈਏ । ਇਸੇ ਲਈ ਦਰਬਾਰ ਸਾਹਿਬ ਨੂੰ ਸੱਚਖੰਡ ਆਖਦੇ ਹਨ ।


Post a Comment

0 Comments