Punjabi Language Sample Paper for Class 12 Punjab Board for Students.

ਪੰਜਾਬੀ (ਚੋਣਵਾਂ ਵਿਸ਼ਾ) 

ਪਾਠ-ਕ੍ਰਮ ਅਤੇ ਅੰਕ-ਵੰਡ

ਲਿਖਤੀ ਪੇਪਰ : 70 ਅੰਕ

ਆਂਤਰਿਕ ਮੁਲਾਂਕਣ : 30 ਅੰਕ 

ਸਮਾਂ : 3 ਘੰਟੇ   ਕੁਲ : 100 



 

ਪ੍ਰਸ਼ਨ-ਪੱਤਰ ਦੀ ਰੂਪ-ਰੇਖਾ

ਅਧਿਆਪਕਾਂ, ਵਿਦਿਆਰਥੀਆਂ, ਪੇਪਰ ਸੈਂਟਰਾਂ ਅਤੇ ਪਰੀਖਿਅਕਾਂ ਲਈ ਵਿਸ਼ੇਸ਼ ਹਿਦਾਇਤਾਂ 

ਪ੍ਰਸ਼ਨ ਨੰ. 1 ਸਮੁੱਚੇ ਪਾਠ-ਕ੍ਰਮ ਦੇ ਅਧਾਰ ਤੇ 10 ਅੰਕਾਂ ਦੇ ਵਸਤੂਨਿਸ਼ਠ ਪ੍ਰਸ਼ਨ


ਪੁੱਛੇ ਜਾਣਗੇ। ਇਹ ਪ੍ਰਸ਼ਨ ਬਹੁ-ਚੋਣ, ਠੀਕ/ ਗ਼ਲਤ, ਖ਼ਾਲੀ ਥਾਂਵਾਂ ਜਾਂ ਇੱਕ-ਦੋ ਸ਼ਬਦਾਂ ਚ ਉੱਤਰ ਦੇਣ ਵਾਲੇ ਹੋਣਗੇ। ਅੰਕਾਂ ਦੀ ਵੰਡ ਹੇਠ ਲਿਖੇ ਅਨੁਸਾਰ ਹੋਵੇਗੀ :


ਆਧੁਨਿਕ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) 

ਭਾਗ-1 


(ੳ) ਆਧੁਨਿਕ-ਕਾਵਿ: 4 ਅੰਕ (ਦੇ ਪ੍ਰਸ਼ਨ ਰਚਨਾ ਦਾ ਜਾਂ ਕਵੀ ਦੀ ਰਚਨਾ ਨਾਲ ਸੰਬੰਧਿਤ, ਦੇ ਪ੍ਰਸ਼ਨ ਪਾਠ ਸਮਗਰੀ ਤੇ ਆਧਾਰਿਤ ਹੋਣਗੇ।

(ਅ) ਅੱਖੀ ਡਿੱਠੀ-ਦੁਨੀਆਂ: 2 ਅੰਕ (ਇੱਕ ਪ੍ਰਸ਼ਨ ਸਫਰਨਾਮਾ ਅੰਸ਼ ਦੇ ਲੇਖਕ/ਲੇਖਕ ਰਚਿਤ ਸਫ਼ਰਨਾਮਾ ਅੰਸ਼ ਨਾਲ ਸੰਬੰਧਿਤ, ਦੂਜਾ ਪ੍ਰਸ਼ਨ ਸਫ਼ਰਨਾਮਾ ਅੰਸ਼ਾਂ ਦੀ ਪਾਠ ਸਮਗਰੀ ਤੇ ਅਧਾਰਿਤ ਹੋਵੇਗਾ। 

(ਏ) ਪੰਜਾਬੀ ਭਾਸ਼ਾ-ਬੋਧ : 4 ਅੰਕ - ਇੱਕ ਪ੍ਰਸ਼ਨ ਭਾਸ਼ਾ ਦੀ ਬਣਤਰ/ਵਿਸ਼ੇਸ਼ਤਾਵਾਂ/ਮਹੱਤਵ ਨਾਲ ਸੰਬੰਧਿਤ 

- ਇੱਕ ਪ੍ਰਸ਼ਨ ਗੁਰਮੁੱਖੀ ਲਿਪੀ ਨਾਲ ਸੰਬੰਧਿਤ 

- ਦੋ ਪ੍ਰਸ਼ਨ ਉਪਭਾਸ਼ਾਈ ਸ਼ਬਦਾਵਲੀ ਨਾਲ ਸੰਬੰਧਿਤ ਹੋਣਗੇ। 10x1-10 



ਪ੍ਰਸ਼ਨ ਨੰ. 2 ਆਧੁਨਿਕ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਪਾਠ-ਪੁਸਤਕ ਦੇ ਆਧੁਨਿਕ-ਕਾਵਿ ਚੋਂ ਚਾਰ ਬੰਦ ਦੇ ਕੇ ਕਿਸੇ ਦੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਕਿਹਾ ਜਾਵੇਗਾ। 7+7-14 


ਪ੍ਰਸ਼ਨ ਨੰ. 3 ਆਧੁਨਿਕ ਪੰਜਾਬੀ-ਕਾਵਿ (ਝਲਕਾਂ ਤੇ ਇਤਹਾਸ) ਪਾਠ-ਪੁਸਤਕ ਵਿੱਚੋਂ ਕੋਈ ਦੋ ਰਚਨਾਵਾਂ ਦਾ ਸਿਰਲੇਖ ਦੇ ਕੇ ਕਿਸੇ ਇੱਕ ਦਾ ਕੇਂਦਰੀ ਭਾਵ ਲਿਖਣ ਲਈ ਕਿਹਾ ਜਾਵੇਗਾ। 6 ਅੰਕ 


ਪ੍ਰਸ਼ਨ ਨੰ. 4 ਆਧੁਨਿਕ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਪਾਠ-ਪੁਸਤਕ ਦੇ ਪੰਜਾਬੀ ਕਵਿਤਾ ਦਾ ਸੰਖੇਪ ਇਤਿਹਾਸ ਭਾਗ ਵਿੱਚੋਂ ਕੋਈ ਦੇ ਪ੍ਰਸ਼ਨ ਦੇ ਕੇ ਕਿਸੇ ਇੱਕ ਦਾ ਉੱਤਰ ਲਿਖਣ ਲਈ ਕਿਹਾ ਜਾਵੇਗਾ। 15 ਅੰਕ 


ਪ੍ਰਸ਼ਨ ਨੰ. 5 ਅੱਖੀਂ-ਡਿੱਠੀ ਦੁਨੀਆਂ ਪਾਠ-ਪੁਸਤਕ ਵਿੱਚੋਂ ਛੋਟੇ ਉੱਤਰਾਂ ਵਾਲੇ ਤਿੰਨ ਪ੍ਰਸ਼ਨ ਪੁੱਛ ਕੇ ਕਿਸੇ ਦੇ ਦਾ ਉੱਤਰ ਲਿਖਣ ਲਈ ਕਿਹਾ ਜਾਵਗਾ। 5+5-10 ਅੰਕ 

ਪ੍ਰਸ਼ਨ ਨੰ. 6 ਅੱਖੀਂ-ਡਿੱਠੀ ਦੁਨੀਆਂ ਵਿੱਚੋਂ ਦੋ ਸਫ਼ਰਨਾਮਾ-ਅੰਸ਼ ਦੇ ਕੇ ਕਿਸੇ ਇੱਕ ਦਾ ਸਾਰ ਲਿਖਣ ਲਈ ਕਿਹਾ ਜਾਵੇਗਾ। 10 ਅੰਕ 


ਪ੍ਰਸ਼ਨ ਨੰ. 7 ਪੰਜਾਬੀ ਭਾਸ਼ਾ-ਬੋਧ ਪਾਠ-ਪੁਸਤਕ ਤੇ ਆਧਾਰਿਤ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨਾਲ ਸੰਬੰਧਿਤ ਚਾਰ ਪ੍ਰਸ਼ਨ ਪੁੱਛ ਕੇ ਕਿਸੇ ਦੇ ਦਾ ਉੱਤਰ ਲਿਖਣ ਲਈ ਕਿਹਾ ਜਾਵੇਗਾ। 5+5+10 ਅੰਕ 


ਪ੍ਰਸ਼ਨ ਨੰ. 8 ਪੰਜਾਬੀ ਭਾਸ਼ਾ-ਬੇਧ ਪਾਠ-ਪੁਸਤਕ 'ਚ ਦਿੱਤੀਆਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਸ਼ਬਦਾਵਲੀ ਤੇ ਆਧਾਰਿਤ ਹੇਠ ਲਿਖੇ ਅਨੁਸਾਰ ਪ੍ਰਸ਼ਨ ਪੁੱਛੇ ਜਾਣਗੇ।


(ਉ) ਛੇ ਉਪਭਾਸ਼ਾਈ ਸ਼ਬਦ ਦੇ ਕੇ ਉਹਨਾਂ ਚੋਂ ਕਿਸੇ ਚਾਰ ਦੇ ਟਕਸਾਲੀ ਪੰਜਾਬੀ ਵਿੱਚ ਰੂਪਾਂਤਰ ਪੁੱਛੇ ਜਾਣਗੇ। 


(ਅ) ਛੇ ਟਕਸਾਲੀ ਪੰਜਾਬੀ ਦੇ ਸ਼ਬਦ ਦੇ ਕੇ ਕਿਸੇ ਚਾਰ ਦਾ ਉਪਭਾਸ਼ਾ ਵਿੱਚ ਮਿਲਦਾ ਰੂਪ ਪੁੱਛਿਆ ਜਾਵੇਗਾ।  5+5-10 ਅੰਕ 


ਨਿਰਧਾਰਿਤ ਪਾਠ-ਪੁਸਤਕਾਂ : 

1. ਆਧੁਨਿਕ ਪੰਜਾਬੀ-ਕਾਵਿ (ਲਕਾਂ ਤੇ ਇਤਿਹਾਸ) 

2. ਅੱਖੀਂ-ਡਿੱਠੀ ਦੁਨੀਆਂ 

3. ਪੰਜਾਬੀ ਭਾਸ਼ਾ-ਬੱਧ



Post a Comment

0 Comments