ਪੰਜਾਬੀ ਧੁਨੀਆਂ ਦਾ ਰੇਖਾ-ਚਿੱਤਰ
Punjabi Dhwaniya da Rekha Chitar
ਅ, ਆ, ਇ, ਈ, ਉ, ਊ, ਏ, ਐ, ਓ, ਔ ਕ, ਖ, ਗ, (ਘ, ਝ, ਚ, ਛੂ, ਜ, (ਝ), ਵ ਟ, ਠ, ਡ, (ਦ), ਣ, ਤ, ਬ, ਦ, (ਧ), ਨ ਪ, ਫ, ਬ, (ਭੁ), ਮ, ਯ, ਰ, ਲ, ਲ, ਵ, ੩, ਸ, ਸ, ਹ, (ਖ਼, ਗ਼, ਜ਼, ਫ਼) ਬਿੰਦੀ ( ), ਟਿੱਪੀ ( ), ਅਧਕ ( )
ਇਹ ਧੁਨੀਆਂ ਪੰਜਾਬੀ ਭਾਸ਼ਾ ਦੀ ਸਾਰੀ ਬਣਤਰ ਲਈ ਮੁਢਲੀਆਂ ਨਿਖੇਤੂ ਇਕਾਈਆਂ ਹਨ। ਇਹਨਾਂ ਵਿੱਚ ਅਰਥ-ਨਿਖੇੜਨ ਦੀ ਵੀ ਸ਼ਕਤੀ ਹੈ। ਕਮਾਲ ਦੀ ਗੱਲ ਇਹ ਹੈ ਕਿ ਕਿਸੇ ਇੱਕ ਧੁਨੀ ਦੀ ਅਦਲਾ-ਬਦਲੀ ਨਾਲ ਜਾਂ ਅੱਗੇ ਪਿੱਛੇ ਕਰਨ ਨਾਲ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ ਜਿਵੇਂ ਜਗ ਤੇ ਜੰਗ ਦੇ ਸ਼ਬਦ ਹਨ, ਇਹਨਾਂ ਦੇ ਵੱਖਰੇ-ਵੱਖਰੇ ਅਰਥ ਹਨ। ਇਹਨਾਂ ਦੋਹਾਂ ਵਿੱਚ ਟਿੱਪੀ ਦਾ ਹੀ ਫ਼ਰਕ ਹੈ। ਇਸ ਤਰ੍ਹਾਂ ਪਤਾ (ਸਿਰਨਾਵਾਂ) ਤੇ ਪੱਤਾ (ਬਿਰਛ ਦਾ ਪੱਤਾ) ਵਿੱਚ ਸਿਰਫ਼ ਅਧਕ ਲਾਉਣ ਨਾਲ ਹੀ ਅਰਥ ਬਦਲ ਗਿਆ ਹੈ। ਇਸ ਪ੍ਰਕਾਰ | ਪੰਜਾਬੀ ਦੀ ਹਰ ਇੱਕ ਧੁਨੀ ਵਿੱਚ ਅਰਥ-ਭੇਦ ਪੈਦਾ ਕਰਨ ਦੀ ਸ਼ਕਤੀ ਹੈ।
ਇਹਨਾਂ ਪੰਜਾਬੀ ਧੁਨੀਆਂ ਦੇ ਜੋੜ-ਮੇਲ ਨਾਲ ਪਹਿਲਾਂ, ਉਚਾਰ-ਖੰਡ , ਰੂਪੀਮ, ਸ਼ਬਦ ਬਣਦੇ ਹਨ ਅਤੇ ਫਿਰ ਸ਼ਬਦਾਂ ਦੇ ਸੰਜੋਗ ਨਾਲ ਵਾਕਾਂਸ਼ , ਉਪਵਾਕ ਤੇ ਵਾਕ ਰਚੇ ਜਾਂਦੇ ਹਨ ਜੋ ਮਨੁੱਖੀ ਭਾਈਚਾਰੇ ਦੇ ਸਮਾਜਿਕ ਵਰਤਾਰੇ ਲਈ ਅਰਥ ਸਿਰਜਦੇ ਹਨ। ਇਸ ਵਿਉਂਤ ਨਾਲ ਪੰਜਾਬੀ ਭਾਸ਼ਾ ਦਾ ਸਮੁੱਚਾ ਪੰਚ ਉਸਾਰਿਆ ਜਾਂਦਾ ਹੈ।
ਨੋਟ : ਬੰਕਟਾਂ ਵਿੱਚ ਦਿੱਤੇ ਘ, ਝ, ਢ, ਧ, ਭੁ ਅੱਖਰ ਸੁਰਾਤਮਿਕ ਧੁਨੀਆਂ ਨੂੰ ਪ੍ਰਗਟ ਨਹੀਂ ਕਰਦੇ ਪਰ ਰਵਾਇਤੀ ਤੌਰ ਤੇ ਵਰਨ-ਮਾਲਾ ਵਿੱਚ ਰੱਖੇ ਹਨ। ਉੱਪਰ ਦੇਖੋ।
ਇਸ ਪ੍ਰਕਾਰ ਪੰਜਾਬੀ ਭਾਸ਼ਾ ਦੀ ਬਣਤਰ ਵਿੱਚ ਚਾਰ ਪੌੜੀਆਂ ਕੰਮ ਕਰਦੀਆਂ ਹਨ। ਪਹਿਲੀ ਪੌੜੀ ਧੁਨੀਆਂ ਦੀ ਹੈ, ਦੂਜੀ ਪੌੜੀ ਸ਼ਬਦ ਰੂਪਾਂ ਦੀ ਹੈ, ਤੀਜੀ ਪੌੜੀ ਵਾਕਾਂ ਦੀ ਹੈ ਅਤੇ ਚੌਥੀ ਪੌੜੀ ਅਰਥਾਂ ਦੀ ਹੈ। ਇਹਨਾਂ ਚਾਰਾਂ ਦੇ ਉਚਿਤ ਸੰਜੰਗ ਨਾਲ ਪੰਜਾਬੀ ਭਾਸ਼ਾ ਬਣਦੀ ਹੈ।
0 Comments