Punjabi Language "Dialects of Punjabi language" "ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ " Learn Punjabi Language and Grammar.

ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ 

Dialects of Punjabi language



ਪੰਜਾਬ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਵੀ ਵੱਖਰੀਆਂ ਵੱਖਰੀਆਂ ਵੰਨਗੀਆਂ ਹਨ, ਜਿਨ੍ਹਾਂ ਨੂੰ ਉਪਬੰਲੀਆਂ ਕਿਹਾ ਜਾਂਦਾ ਹੈ।“ਬੋਲੀ ਬਾਰੀਂ ਕੋਹੀਂ ਬਦਲ ਜਾਂਦੀ ਹੈ। ਇਸ ਕਹਾਵਤ ਅਨੁਸਾਰ ਪੰਜਾਬੀ ਬੋਲੀ ਪੜਾਅ ਦਰ ਪੜਾਅ ਬਦਲਦੀ ਜਾਂਦੀ ਹੈ। ਭਾਵੇਂ ਪੰਜਾਬੀ ਦਾ ਲਿਖਤੀ ਸਾਹਿਤਿਕ ਰੂਪ ਸਾਂਝਾ ਹੈ ਪਰ ਪੰਜਾਬੀ ਦੇ ਬੋਲ ਚਾਲੀ ਰੁਪ ਇਲਾਕਿਆਂ ਮੁਤਾਬਕ ਵੱਖ ਵੱਖ ਹਨ। ਇਸ ਕਾਰਨ ਪੰਜਾਬੀ ਦੀਆਂ ਕਈ ਉਪਬੋਲੀਆਂ ਹਨ, ਜਿਨ੍ਹਾਂ ਦੀ ਗਿਣਤੀ ਚੌਖੀ ਹੈ। ਸਹੂਲਤ ਵਾਸਤੇ ਪੰਜਾਬੀ ਉਪਬੋਲੀਆਂ ਦੇ ਤਿੰਨ ਦਾਇਰੇ ਰੱਖੇ ਜਾ ਸਕਦੇ ਹਨ ਜਾਂ ਇਉਂ ਹਨ। 

(1) ਭਾਰਤੀ ਪੰਜਾਬੀ (ਪੂਰਬੀ ਪੰਜਾਬੀ ਦੀਆਂ ਉਪਬੰਲੀਆਂ :

ਮਾਝੀ, ਮਲਵਈ, ਦੁਆਬੀ, ਪੁਆਧੀ 


(2) ਪਾਕਿਸਤਾਨੀ ਪੰਜਾਬੀ (ਲਹਿੰਦੀ/ਪੱਛਮੀ ਪੰਜਾਬੀ ਦੀਆਂ ਉਪਬੋਲੀਆਂ

ਮੁਲਤਾਨੀ, ਪੋਠੋਹਾਰੀ, ਹਿੰਦਕ। ਝਾਂਗੀ ਜਾਂ ‘ਬਾਰ ਦੀ ਬੋਲੀ, ਧਨੀ. ਅਵਾਣਕਾਰੀ ਉਪਬੋਲੀਆਂ ਮੁਲਤਾਨੀ ਪੋਠੇਹਾਰੀ ਦੇ ਅੰਤਰਗਤ ਹੀ ਹਨ। ਮੁਲਤਾਨੀ ਦੇ ਘੇਰੇ ਵਿੱਚ ਸਿਰਾਇਕੀ ਨਾਂ ਵੀ ਪ੍ਰਚਲਿਤ ਹੈ।


(3) ਪਹਾੜੀ ਪੰਜਾਬੀ ਦੀਆਂ ਉਪਬੋਲੀਆਂ :

ਪੁਣਛੀ, ਕਾਂਗੜੀ, ਡੋਗਰੀ (ਜੰਮੂਆਲੀ)। ਹੁਣ ਡੋਗਰੀ ਨੂੰ ਪੰਜਾਬੀ ਦੀ ਉਪਭਾਸ਼ਾ ਨਾ ਮੰਨ ਕੇ ਵੱਖਰੀ ਭਾਸ਼ਾ ਮੰਨਿਆ ਗਿਆ ਹੈ।

ਮਾਝੀ

ਸੰਯੁਕਤ ਪੰਜਾਬ ਦੇ ਮੱਧ ਵਿਚਕਾਰ ਹੋਣ ਕਰ ਕੇ ਮਾਝੀ ਨੂੰ ਕੇਂਦਰੀ ਪੰਜਾਬੀ ਬੋਲੀ ਮੰਨਿਆ ਜਾਂਦਾ ਹੈ। ਮਾਝੀ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਤੇ ਲਾਹੌਰ (ਪਾਕਿਸਤਾਨ), ਨਾਰੋਵਾਲ, ਸਿਆਲਕੋਟ ਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਦੇਸ ਵੰਡ ਤੋਂ ਪਹਿਲਾਂ ਲਿਖਤੀ ਤੇ ਟਕਸਾਲੀ ਪੰਜਾਬੀ ਦਾ ਮਾਝੀ ਬੋਲੀ ਹੀ ਆਧਾਰ ਸੀ। ਮਾਝੀ ਬੋਲੀ ਦੇ ਕਈ ਠੇਠ ਵੰਨਗੀ ਸ਼ਬਦ ਰੂਪ ਵੇਖੇ ਜਾ ਸਕਦੇ ਹਨ ਜਿਹੜੇ ਬੋਲ-ਚਾਲੀ ਪੱਧਰ ਤੇ ਵਿਚਰਦੇ ਹਨ, ਜਿਵੇਂ

ਅੱਖੀਂ ਡਿੱਠਾ, ਹੱਥੀਂ ਕੀਤਾ, ਕਠਿਓਂ ਢੱਠਾ (ਵਾਕਾਂਸ਼) 

ਕੀ ਕਰਨ ਡਏ ਓ ? 

ਕਿੱਥੇ ਜਾਣ ਡਿਆ ਏ ? ਕੀ ਆਖਿਆ ਈ ? 

ਕੀ ਆਖਿਆ ਜੇ ?

ਕੀ ਆਖਿਆ ਸੁ ? ਕੀ ਆਖਿਆ ਨੇ ? 



ਮਲਵਈ

ਮਲਵਈ ਮਾਲਵੇ ਦੇ ਇਲਾਕੇ ਦੀ ਬੋਲੀ ਹੈ। ਮਲਵਈ ਜ਼ਿਲਾ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਲੁਧਿਆਣਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਮੰਗਾ, ਬਰਨਾਲਾ, ਸੰਗਰੂਰ ਤੇ ਪਟਿਆਲੇ ਦੇ ਪੱਛਮੰਤਰੀ ਹਿੱਸੇ ਵਿੱਚ ਬੋਲੀ ਜਾਂਦੀ ਹੈ। ਪਹਿਲੇ ਪਹਿਲ ਅੰਗਰੇਜ਼ਾਂ ਨੇ ਮਲਵਈ ਬੋਲੀ ਵਿੱਚ ਹੀ ਆਪਣੀਆਂ ਕਿਤਾਬਾਂ ਛਾਪੀਆਂ ਸਨ। ਮਲਵਈ ਬੋਲੀ ਦੇ ਕਈ ਠੇਠ ਸ਼ਬਦ ਤੇ ਵਾਕ ਵੇਖੇ ਜਾ ਸਕਦੇ ਹਨ ਜਿਵੇਂ ਥੋਨੂੰ , ਥਾਆਡੀ, ਥੋਡੇ, ਬੁਆਡਾ (ਪੜਨਾਂਵ) ਜਮਾ ਈਂ, ਮਖਿਆ, ਬਗ ਵਾਕਾਂਸ਼) ਬਚਨ ਕੇ , ਰਾਮੁ ਕਿਆਂ ਦਾ ਅਗਵਾੜ (ਕੇ, ਕੀ, ਕਿਆ, ਕੀਆਂ ਸੰਬੰਧਕ ਹਨ। 


ਦੁਆਬੀ

ਦੁਆਬੀ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੋਲੀ ਜਾਂਦੀ ਹੈ।ਮਿਆਰੀ ਦੁਆਬੀ ਜਲੰਧਰ ਹੁਸ਼ਿਆਰਪੁਰ ਦੇ । ਆਲੇ ਦੁਆਲੇ ਬੋਲੀ ਜਾਂਦੀ ਹੈ। ਬਾਹਰਲੇ ਘੇਰੇ ਦੀ ਦੁਆਬੀ ਉੱਤੇ, ਮਾਝੀ, ਮਲਵਈ, ਪੁਆਧੀ, ਕਾਂਗੜੀ ਦਾ ਰਲਾ ਹੈ। ਚ, ਚੋਈ, ਗੇਝੜਾ, ਘੜਾ, ਲੰਨ੍ਹਾਂਡਾ, ਖਰਕਾ, ਮਦੂਣੀ, ਘੇ, ਪ, ਸੇ ਆਦਿ ਦੁਆਬੀ ਦੇ ਠੇਠ ਸ਼ਬਦ ਰੂਪ ਹਨ, ਬੌਲਦ ਮਾਰਖੰਡ ਆ, ਰੰਗ ਗੋਰਾ ਆ, ਮੁੱਲ ਜਾਂਦਾ ਆ, ਦੁਆਬੀ ਬੋਲੀ ਦੇ ਠੇਠ ਵਾਕ ਹਨ। 


ਪੁਆਧੀ

ਪੁਆਧੀ ਦਾ ਖੇਤਰ ਜ਼ਿਲਾ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲ੍ਹਾ ਪਟਿਆਲਾ ਦਾ ਪੂਰਬੀ ਪਾਸਾ, ਰਾਜਪੁਰਾ ਤਹਿਸੀਲ, ਜ਼ਿਲ੍ਹਾ ਲੁਧਿਆਣਾ ਦੀ ਸਤਲੁਜ ਨਾਲ ਲੱਗਦੀ ਗੁੱਠ, ਤਹਿਸੀਲ ਨਾਰਾਇਣਗੜ੍ਹ ਤੇ ਨੀਂਦ ਦੇ ਕੁਝ ਪਿੰਡ ਹਨ। ਪੁਆਧੀ ਵਿੱਚ ਮਲਵਈ ਤੇ ਬਾਂਗਰੂ ਦਾ ਕਾਫ਼ੀ ਰਲਾ ਹੈ। ਪੁਆਧੀ ਦੀਆਂ ਵੰਨਗੀਆਂ ਹਮੇਂ, ਮੈਂ, ਮਾਰੇ, ਸ਼ਾਰੇ ਨੂੰ, ਥਮਾਨੂੰ, ਇਯ, ਇਥ, ਗੈਲ ਗੈਲ, ਵਿੱਚ ਮਾ (ਠੇਠ ਸ਼ਬਦ ਰੂਪ), ਹਾੜ ਕੀਆਂ ਫਸਲਾਂ ਜਦ ਪਕ ਚੁਕਾਂ ਤਾਂ ਇਥੋਂ ਮੇਲਾ ਭਰਾ ਅਰ ਇਸ ਮਾ ਆ ਕੇ ਸੁੱਖਣੇ ਤਾਰਾਂ (ਵਾਕ ਵਰਤੋਂ।


ਮੁਲਤਾਨੀ

ਮੁਲਤਾਨੀ ਨੂੰ ਪਾਕਿਸਤਾਨੀ ਪੰਜਾਬੀ ਦਾ ਮਿਆਰੀ ਰੂਪ ਮੰਨਿਆ ਜਾਂਦਾ ਹੈ। ਮੁਲਤਾਨੀ ਨੂੰ ਤੇ ਹੌਰ ਪਾਕਿਸਤਾਨੀ ਪੰਜਾਬੀ ਉਪਬੋਲੀਆਂ ਨੂੰ ਮਿਲਾ ਕੇ “ਲਹਿੰਦੀ ਵੀ ਕਿਹਾ ਜਾਂਦਾ ਹੈ। ਜਟਕੀ, ਸਰਾਇਕੀ, ਝਾਂਗੀ, ਬਾਰ ਦੀ ਬੋਲੀ, ਸ਼ਾਹਪੁਰੀ, ਬਹਾਵਲਪੁਰੀ ਆਦਿ ਬੋਲੀਆਂ ਮੁਲਤਾਨੀ ਦੇ ਅੰਤਰਗਤ ਹੀ ਹਨ। ਮੁਲਤਾਨੀ ਉੱਤੇ ਸਿੰਧੀ ਦਾ ਅਸਰ ਹੈ। ਮੁਲਤਾਨੀ ਜ਼ਿਲ੍ਹਾ ਮੁਲਤਾਨ, ਮੁਜ਼ਫਰਗੜ੍ਹ, ਡੇਰਾ ਗਾਜ਼ੀ ਖਾਂ, ਉਗ, ਰਿਆਸਤ ਬਹਾਵਲਪੁਰ, ਸ਼ਾਹਪੁਰ ਵਿੱਚ ਬੋਲੀ ਜਾਂਦੀ ਹੈ। ਮੁਲਤਾਨੀ ਦੀਆਂ ਖ਼ਾਸ ਵੰਨਗੀਆਂ ਹਨ। ਮੈਂਡਾ, ਪੈਂਡਾ ਮੈਗੂੰ , ਤੈਨੂੰ (ਪੜਨਾਂਵ), ਆਵਸਾਂ, ਆਵਸੀ ਆਵਸਣ ਮਾਰਿਉਸ, ਮਾਰਿਐਲੈ (ਕਿਰਿਆ ਰੂਪ), ਘਿਨ, ਵੰਦ, ਕੇ ਕਰੇਂਦਾ ਈ ਵਾਕ)।


ਪਠੋਹਾਰੀ

ਪਾਕਿਸਤਾਨ ਦੇ ਪਠਹਾਰ ਇਲਾਕੇ ਦੀ ਬੋਲੀ ਹੈ। ਇਹ ਜਿਹਲਮ ਤੇ ਰਾਵਲਪਿੰਡੀ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਧੰਨੀ, ਅਵਾਣਕਾਰੀ, ਘੇਰੀ ਇਸ ਦੀਆਂ ਹੋਰ ਨਿਮਨ ਬੋਲੀਆਂ ਹਨ। ਭਾਸ਼ਾਈ ਖ਼ਾਸ ਵਿਸ਼ੇਸ਼ਤਾਵਾਂ ਕਾਫ਼ੀ ਹਨ ਮਿੱਘੀ, ਡੂੰਘੀ (ਮੈਨੂੰ, ਤੈਨੂੰ) ਮਾੜਾ, ਸਾੜਾ (ਮੇਰਾ, ਸਾਡਾ) ਵੱਖਰੇ ਪੜਨਾਂਵ ਹਨ। ਦਾ, ਦੀ, ਦੇ, ਦੀ ਥਾਂ ਨਾ, ਨੀ, ਨੇ ਸੰਬੰਧਕ ਹਨ। (ਮਹਿੰਦਰੇ ਨੀ ਰਟੀ), ਮੱਝੀ ਕੀ ਗੁਤਾਵਾ ਪਾ (ਮੱਝ ਨੂੰ ਗੁਤਾਵਾ ਪਾ) ਅਧਕ ਦਾ ਬਹੁਤ ਜ਼ੋਰ ਹੈ- ਰੱਤਾ, ਪੱਡਾ, ਰਤਾ, ਪਤਾ, ਹਾਹਾ, ਜੜਨ ਦੀ ਰੁਚੀ ਹਿੱਕ, ਹਿੱਥੇ, ਹਿੰਗ, ਹੱਸ, ਹਿੱਸ (ਇੱਕ ਇੱਥ, ਇੰਜ, ਉਸ, ਇਸ)। ਕਨੌੜਾ ਦੀ ਥਾਂ ਹੜੇ ਦੀ ਵਰਤੋਂ ਹੈਪੜੀ, ਕਲੀ, ਚੋਲ (ਪੌੜੀ, ਕੌਲੀ, ਚੌਲ।



ਹਿੰਦਕ

ਹਿੰਦਕ ਪਾਕਿਸਤਾਨ ਪੰਜਾਬ ਦੇ ਪੱਛਮ ਉੱਤਰੀ ਕਿਨਾਰੇ ਤੇ ਬੋਲੀ ਜਾਂਦੀ ਹੈ। ਇਸ ਵਿੱਚ ਪਸ਼ਤ ਦਾ ਰਲਾ ਹੈ। 

ਪਹਾੜੀ ਪੰਜਾਬੀ ਦੀ ਕਾਂਗੜੀ ਬੋਲੀ ਜ਼ਿਲਾ ਕਾਂਗੜਾ (ਹਿਮਾਚਲ) ਵਿੱਚ ਬੋਲੀ ਜਾਂਦੀ ਹੈ ਅਤੇ ਪੁਣਛੀ ਕਸ਼ਮੀਰ ਵਾਦੀ ਦੇ ਪੁਣਛ ਇਲਾਕੇ ਵਿੱਚ ਚਾਲੂ ਹੈ। ਜੰਮੁਆਲੀ (ਡਿਗਰੀ) ਜੰਮੂ ਦੀ ਬੋਲੀ ਹੈ, ਜਿਸ ਨੂੰ ਹੁਣ ਵੱਖਰੀ ਭਾਸ਼ਾ ਦੇ ਤੌਰ ਤੇ ਉੱਨਤ ਕੀਤਾ ਜਾ ਰਿਹਾ ਹੈ। 

ਇਸ ਤੋਂ ਇਲਾਵਾ ਰਾਠੀ ਤੇ ਭਟਿਆਣੀ ਪੰਜਾਬੀ ਦੀਆਂ ਦੇ ਹੋਰ ਉਪ ਬੋਲੀਆਂ ਹਨ। ਪੁਆਧੀ ਦੇ ਦੱਖਣ ਵੱਲ ਮਲਵਈ ਦੇ ਦੱਖਣੀ ਪਾਸੇ ਅਤੇ ਘੱਗਰ ਨਦੀ ਦੇ ਇਲਾਕੇ ਵਿੱਚ ਪੰਚਾਧੇ ਰਾਠ ਮੁਸਲਮਾਨਾਂ ਦੀ ਬੋਲੀ ਰਾਠੀ ਪੰਜਾਬੀ ਸੀ ਪਰ ਹੁਣ ਰਾਠ ਪਾਕਿਸਤਾਨ ਚਲੇ ਗਏ। ਭਟਿਆਣੀ ਪੰਜਾਬੀ ਬੋਲਦੇ ਭੱਟੀ ਮੁਸਲਮਾਨ ਰਾਜਪੂਤਾਂ ਦੀ ਬੋਲੀ ਸੀ। ਇਹ ਫ਼ਿਰੋਜ਼ਪੁਰ ਵਿੱਚ ਸਤਲੁਜ ਦੇ ਖੱਬੇ ਪਾਸੇ ਦੇ ਕੰਢੇ 'ਤੇ ਅੜੇ ਬੀਕਾਨੇਰ ਦੇ ਪੱਛਮੰਤਰ ਵਿੱਚ ਬੋਲੀ ਜਾਂਦੀ ਸੀ। ਹੁਣ ਰਾਠੀ ਤੇ ਭਟਿਆਣੀ ਦੋਵੇਂ ਜਜ਼ਬ ਹੋ ਗਈਆਂ ਹਨ। 


Post a Comment

0 Comments