ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ
Punjabi language and Punjabi culture
ਜੇਕਰ ਗਹੁ ਨਾਲ ਵੇਖੀਏ ਤਾਂ ਸਾਰੀਆਂ ਵਿਦੇਸ਼ੀ ਨਸਲਾਂ ਅਤੇ ਵਿਦੇਸ਼ੀ ਬੋਲੀਆਂ ਦੇ ਨਿਸ਼ਾਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਅੱਜ ਵੀ ਉਪਲਬਧ ਹਨ। ਪੰਜਾਬੀ ਵਿੱਚ ਅਜਿਹੇ ਸ਼ਬਦਾਂ ਦੀਆਂ ਲੜੀਆਂ ਮਿਲਦੀਆਂ ਹਨ ਜੋ ਅੱਡ-ਅੱਡ ਸੱਭਿਆਚਾਰਾਂ ਦੇ ਨਿਸ਼ਾਨ ਪੇਸ਼ ਕਰ ਰਹੀਆਂ ਹਨ। ਮਿਸਾਲ ਦੇ ਤੌਰ ਤੇ ਪੰਜਾਬੀ ਬੋਲੀ ਵਿੱਚ :
ਛਿੱਤਰ, ਲਿੱਤਰ, ਖੌਸੜੇ, ਜੁੱਤ-ਪਤਾਣ, ਮੌਜੇ, ਬੂਟ, ਜੋੜੇ।
ਇਹ ਕਈ ਸ਼ਬਦ ਹਨ, ਜੋ ਇਕ ਥੈ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਅੱਡ-ਅੱਡ ਮੁੰਡਾ ਭਾਸ਼ਾ, ਦਾਵਿੜੀ ਭਾਸ਼ਾ, ਆਰੀਆ ਭਾਸ਼ਾ, ਫ਼ਾਰਸੀ, ਅੰਗਰੇਜ਼ੀ ਤੋਂ ਪੰਜਾਬੀ ਵਿੱਚ ਆਏ ਹਨ ਜਿਹੜੇ ਪੰਜਾਬੀ ਨੇ ਹਜ਼ਮ ਕਰ ਲਏ ਹਨ। ਇਸੇ ਤਰ੍ਹਾਂ “ਲੜਕੇ ਵਾਸਤੇ ਪ੍ਰਚਲਿਤ ਪੰਜਾਬੀ ਸ਼ਬਦਾਂ ਦੀ ਇੱਕ ਹੋਰ ਲੜੀ ਹੈ ਗੀਗਾ, ਮੁੰਡਾ, ਜਾਤਕ, ਨਿਆਣਾ, ਬੱਚਾ, ਬਾਲ, ਛੱਹਰਾ, ਬੂਜਾ, ਨੰਦਾ, ਛੋਕਰਾ, ਲੜਕਾ, ਕਾਕਾ ਆਦਿ। ਇਹ ਗਿਆਰਾਂ ਸਮਾਨਾਰਥਕ ਸ਼ਬਦ ਹਨ ਪਰ ਸਾਰੇ ਵੱਖ ਵੱਖ ਬੋਲੀਆਂ ਤੇ ਸੱਭਿਆਚਾਰ ਤੋਂ ਆਏ ਹਨ। ਇਹ ਸ਼ਬਦ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਪੰਜਾਬ ਨਾਲ ਇਹਨਾਂ ਵਿਦੇਸ਼ੀ ਸੱਭਿਆਚਾਰਾਂ ਦਾ ਕਿਸੇ ਨਾ ਕਿਸੇ ਵੇਲੇ ਮੇਲ ਜੋਲ ਜ਼ਰੂਰ ਹੋਇਆ ਹੈ ਜਿਸ ਕਰ ਕੇ ਵਿਦੇਸ਼ੀ ਸ਼ਬਦ ਪੰਜਾਬੀ ਬੋਲੀ ਵਿੱਚ ਦਾਖ਼ਲ ਹੋਏ ਹਨ। ਦੂਸਰੇ ਸੱਭਿਆਚਾਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਹੋਰ ਅਮੀਰ ਕੀਤਾ ਹੈ। ਪੰਜਾਬੀ ਸੱਭਿਆਚਾਰ ਇੱਕ ਸਾਂਝਾ ਸੱਭਿਆਚਾਰ ਹੈ, ਜਿਸ ਦੀ ਮੂੰਹ ਬੋਲਦੀ ਤਸਵੀਰ ਸਾਡੀ ਪੰਜਾਬੀ ਬੋਲੀ ਪੇਸ਼ ਕਰਦੀ ਹੈ।
ਨਿਸਚੇ ਹੀ ਪੰਜਾਬੀ ਬੋਲੀ ਵਿੱਚ ਪੰਜਾਬੀ ਸੱਭਿਆਚਾਰ ਸਮਾਇਆ ਹੋਇਆ ਹੈ।
0 Comments