Punjabi Essay, Paragraph on "Rail Durghatna", "ਰੇਲ ਦੁਰਘਟਨਾ" for Class 8, 9, 10, 11, 12 of Punjab Board, CBSE Students.

ਰੇਲ ਦੁਰਘਟਨਾ 
Rail Durghatna



ਕੋਈ ਅਖਬਾਰ ਦੇਖ ਉਸ ਦਾ ਕੋਈ ਪੰਨਾ ਇਸ ਤਰ੍ਹਾਂ ਦਾ ਨਹੀਂ ਮਿਲੇਗਾ ਜਿਸ ਵਿਚ ਕੋਈ ਨਾ ਕੋਈ ਦੁਰਘਟਨਾ ਨਾ ਹੋਈ ਹੋਵੇ । ਇਸ ਮਸ਼ੀਨੀ ਯੁੱਗ ਵਿਚ ਦਰ ਘਟਨਾਵਾਂ ਦਾ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਆਮ ਕਰਕੇ ਦੁਰਘਟਨਾਵਾਂ ਰੇਲ, ਬੱਸ, ਟਰੱਕ, ਕਾਰਾਂ ਤੇ ਰਿਕਸ਼ਿਆਂ ਦੀਆਂ ਟੱਕਰਾਂ ਨਾਲ ਹੁੰਦੀਆਂ ਹਨ। ਹਵਾਈ ਜਹਾਜ਼ ਦੀਆਂ ਦੁਰਘਟਨਾਵਾਂ ਵੀ ਬਹੁਤ ਹੁੰਦੀਆਂ ਹਨ, ਜਿਨ੍ਹਾਂ ਵਿਚ ਬਹੁਤੇ ਮੁਸਾਫਿਰਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ।

ਕਾਲਜ ਵਿਚ ਵੱਡੇ ਦਿਨਾਂ ਦੀਆਂ ਛੁੱਟੀਆਂ ਹੋ ਗਈਆਂ ਸਨ । ਮੇਰਾ ਵਿਚਾਰ ਹੋਇਆ ਕਿ ਕੁਝ ਛੁੱਟੀਆਂ ਮਾਮਾ ਜੀ ਪਾਸ ਦਿੱਲੀ ਕੱਟ ਆਵਾਂ । ਦਿੱਲੀ ਵਾਸਤੇ ਰਾਤ ਦੀ ਗੱਡੀ ਫੜਨ ਲਈ ਆਪਣਾ ਅਟੈਚੀ ਲੈ ਕੇ ਮੈਂ ਸਟੇਸ਼ਨ ਤੇ ਪਹੁੰਚ ਗਿਆ । ਕੁਝ ਦੇਰ ਉਡੀਕ ਕਰਨ ਤੋਂ ਪਿੱਛੋਂ ਗੱਡੀ ਆ ਗਈ । ਮੇਰਾ ਵੱਡਾ ਵੀਰ ਮੈਨੂੰ ਗੱਡੀ ਚੜਾਉਣ ਆਇਆ ਹੋਇਆ ਸੀ । ਉਸ ਦੇ ਖੜੇ-ਖੜੇ ਗੱਡੀ ਚਲ ਪਈ।

ਗੱਡੀ ਲੁਧਿਆਣਾ ਤੋਂ ਚਲੀ ਤਾਂ ਇਸ ਨੇ ਹੁਣ ਅੰਬਾਲਾ ਹੀ ਖੜਾ ਹੋਣਾ ਸੀ । ਉਹ ਹਵਾ ਨਾਲ ਗੱਲਾਂ ਕਰਦੀ ਜਾ ਰਹੀ ਸੀ। ਮੈਂ ਆਪਣਾ ਅਟੈਚੀ ਸੰਭਾਲ ਲਿਆ ਤੇ ਜਤਨ ਕਰ ਰਿਹਾ ਸੀ ਕਿ ਕਿਤੇ ਲੇਟਣ ਲਈ ਥਾਂ ਮਿਲ ਜਾਵੇ । ਮੇਰੇ ਸਾਹਮਣੇ ਲਾਲਾ ਜੀ ਬੈਠੇ ਹੋਏ ਸਨ । ਉਨਾਂ ਨੇ ਮੈਨੂੰ ਬੱਚਾ ਸਮਝ ਕੇ ਆਪਣੇ ਪਾਸ ਲਿਟਾ ਲਿਆ ਤੇ ਆਖਿਆ ਕਿ ਦੋ ਘੰਟੇ ਮੈਂ ਸੋਂ ਲਵਾਂ ਫਿਰ , ਉਹ # ਲਵੇਗਾ। ਗੱਡੀ ਬਹੁਤ ਤੇਜ਼ੀ ਨਾਲ ਜਾ ਰਹੀ ਸੀ । ਬਹੁਤੀ ਭੀੜ ਹੋਣ ਕਾਰਣ ਕੁਝ ਲੋਕ ਖੜੇ ਵੀ ਸਨ। ਇਕ ਦਮ ਪਹਿਲਾਂ ਬੱਤੀਆਂ ਬਝ ਗਈਆਂ, ਫਿਰ ਇਕ ਜ਼ੋਰ ਦੀ ਝਟਕਾ ਲੱਗਾ ਤੇ ਉਸ ਵਿਚਾਰੇ ਲਾਲੇ ਦੇ ਸਿਰ ਉੱਤੇ ਭਾਰੀ ਟਰੰਕ ਆ ਡਿੱਗਾ । ਮੇਰੀਆਂ ਲੱਤਾਂ ਤੇ ਟਰੰਕ ਡਿੱਗੁਣ ਕਰਕੇ ਮੇਰੀ ਚੀਕ ਨਿਕਲ ਗਈ। ਕੁਝ ਮਿੰਟਾਂ ਤਾਈਂ ਤਾਂ ਕਿਸੇ ਨੂੰ ਇਹ ਨਾ ਪਤਾ ਲੱਗਿਆ ਕਿ ਕੀ ਹੋਇਆ ਸੀ । ਸਭ ਡਰ ਗਏ ਸਨ । ਸਵਾਆਂ ਬੈਠੀਆਂ ਤੇ ਸੁੱਤੀਆਂ ਦੇ ਵੀ ਬਹੁਤ ਸੱਟਾਂ ਲੱਗੀਆਂ ਸਨ, ਪਰ ਹਨੇਰਾ ਹੋਣ ਕਰਕੇ ਬਹੁਤਾ ਦਿਖਾਈ ਨਹੀਂ ਦਿੰਦਾ ਸੀ। ਮੇਰੇ ਨਾਲ ਦੇ ਲਾਲੇ ਨੇ ਮੈਨੂੰ ਉੱਠ ਕੇ ਬਾਹਰ ਜਾਣ ਲਈ ਆਖਿਆ ਪਰ ਗੱਡੀ ਦੇ ਦਰਵਾਜ਼ੇ ਜਾਮ ਹੋ ਗਏ ਸਨ । ਆਲੇ-ਦੁਆਲੇ ਤੋਂ ਬੱਚਿਆਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਤੇ ਇਸਤਰੀਆਂ ਦੇ ਰੋਣ ਦੀਆਂ ਉੱਚੀਆਂ-ਉੱਚੀਆਂ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਹੋ ਗਿਆ। ਲਾਲਾ ਜੀ ਨੂੰ ਅਜੇ ਤਾਈਂ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਸਿਰ ਤੇ ਭਾਰੀ ਸੱਟ ਲੱਗੁਣ ਨਾਲ ਲਹੂ ਵੱਗ ਰਿਹਾ ਹੈ। ਅਸੀਂ ਹੌਲੀ-ਹੌਲੀ ਗੱਡੀ ਤੋਂ ਬਾਹਰ ਆ ਗਏ ।

ਬਾਹਰ ਆ ਕੇ ਦੇਖਿਆ ਕਿ ਗੱਡੀ ਦੇ ਪਹਿਲੇ ਪੰਜ ਡੱਬੇ ਪਟੜੀ ਤੋਂ ਉਤਰੇ ਹੋਏ ਸਨ । ਸਾਹਮਣੇ ਮਾਲ ਗੱਡੀ ਨਾਲ ਟੱਕਰ ਹੋ ਗਈ ਸੀ । ਮਾਲ ਗੱਡੀ ਇਕ ਨਿੱਕੇ ਜਿਹੇ ਸਟੇਸ਼ਨ ਉੱਤੇ ਖੜੀ ਸੀ । ਸਾਰੀ ਗੱਡੀ ਵਿਚ ਹਾਹਾਕਾਰ ਮੱਚੀ ਹੋਈ ਸੀ । ਜ਼ਖਮੀਆਂ ਨੂੰ ਉਨਾਂ ਦੇ ਸਾਥੀ ਬਾਹਰ ਕੱਢੀ ਜਾ ਰਹੇ ਸਨ । ਬਹੁਤ ਸਾਰੀਆਂ ਲਾਸ਼ਾਂ ਵੀ ਬਾਹਰ ਲਿਆਂਦੀਆਂ ਗਈਆਂ । ਪਹਿਲੇ ਡੱਬੇ ਦਾ ਤਾਂ ਬਹੁਤ ਬੁਰਾ ਹਾਲ ਸੀ । ਕੋਈ ਹੀ ਕਿਸਮਤ ਵਾਲਾ ਬਚਿਆ ਸੀ । ਇਸ ਤਰਾਂ ਦਿਲ ਹਿਲਾ ਦੇਣ ਵਾਲਾ ਦੇਸ਼ ਸੀ। ਡਰਾਈਵਰ, ਫਾਇਰਮੈਨ ਤੇ ਦੂਜੇ ਕਰਮਚਾਰੀ ਮਰੇ ਪਏ ਸਨ । ਮਾਲ ਗੱਡੀ ਦੇ ਪਹਿਲੇ ਕੁਝ ਡੱਬੇ ਬੁਰੀ ਤਰ੍ਹਾਂ - ਬਰਬਾਦ ਹੋ ਗਏ ਸਨ । ਮੇਰੀ ਲੱਤ ਉੱਤੇ ਕਾਫ਼ੀ ਸੱਟ ਆਈ ਸੀ, ਪਰ ਲੋਕਾਂ ਦੀ ਐਨੀ ਬਰਬਾਦੀ ਕਾਰਣ ਮੈਨੂੰ ਆਪਣੀ ਸੱਟ ਭੁੱਲੀ ਹੋਈ ਸੀ । ਇੰਝ ਜਾਪਦਾ ਸੀ ਜਿਵੇਂ ਮੌਤ ਰਾਣੀ ਨੰਗਾ ਨਾਚ ਕਰ ਰਹੀ ਹੋਵੇ ।

ਇਸ ਦੁਰਘਟਨਾ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ । ਰੇਲਵੇ ਅਧਿਕਾਰੀਆਂ ਨੇ ਸੰਬੰਧਤ ਸਟੇਸ਼ਨਾਂ ਨੂੰ ਇਹ ਖ਼ਬਰ ਪਹੁੰਚਾ ਦਿੱਤੀ । ਅੰਬਾਲਾ ਉੱਥੋਂ ਲਾਗੇ ਹੀ ਸੀ। ਉੱਥੋਂ ਸਹਾਇਤਾ ਲਈ ਰਲੀਫ਼ ਟੈਨ’ ਆ ਗਈ । 'ਜ਼ਖਮੀਆਂ ਦੀ ਮਰਮ ਪੱਟੀ ਕੀਤੀ ਗਈ । ਮੈਂ ਦੇਖਿਆ ਕਿ ਇਕ ਨੌਜਵਾਨ ਔਰਤ ਮਰੀ ਪਈ ਹੈ। ਉਸ ਦਾ ਦੋ-ਕੁ ਸਾਲ ਦਾ ਬੱਚਾ ਰੋ ਰਿਹਾ ਸੀ। ਪੁਲਿਸ ਵੀ ਪਹੁੰਚ ਗਈ । ਪੁਲਿਸ ਨੇ ਉਸ ਬੱਚੇ ਨੂੰ ਸੰਭਾਲ ਲਿਆ। ਕਈ ਲਾਸ਼ਾਂ ਦੀ ਤਾਂ ਬਰੀ ਹਾਲਤ ਹੋਈ ਪਈ ਸੀ ।

• ਦੁਜੇ ਦਿਨ ਦੁਪਹਿਰ ਤਾਈ ਰੇਲਵੇ ਪਟੜੀ ਸਾਫ ਕਰ ਦਿੱਤੀ ਗਈ । ਕਰੇਨ ਨੇ ਆ ਕੇ ਟੁੱਟੇ ਹੋਏ ਡੱਬਿਆਂ ਨੂੰ ਇਕੱਠਾ ਕੀਤਾ। ਲਾਸ਼ਾਂ ਨੂੰ ਹਸਪਤਾਲਾਂ ਵਿਚ ਪੋਸਟ ਮਾਰਟਮ ਲਈ ਪਹੁੰਚਾ ਦਿੱਤਾ ਗਿਆ । ਇਕ ਸਪੈਸ਼ਲ ਗੱਡੀ ਆਈ ਜਸ ਰਾਹੀਂ ਮੁਸਾਫਰਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਉੱਤੇ ਪਹੁੰਚਾਇਆ ਗਿਆ ।

ਦੁਰਘਟਨਾ ਦੀ ਖ਼ਬਰ ਸੁਣ ਕੇ ਲੁਧਿਆਣਾ ਤੋਂ ਮੇਰਾ ਵੀਰ ਤੇ ਮਾਤਾ ਜੀ ਪਹੁੰਚ ਗਏ । ਉਨ੍ਹਾਂ ਦੇ ਚਿਹਰ` ਉਤਰੇ ਹੋਏ ਸਨ, ਪਰ ਮੈਨੂੰ ਉਥੇ ਠੀਕ-ਠਾਕ ਦੇਖ ਕੇ ਉਨਾਂ ਦੀ ਜਾਨ ਵਿਚ ਜਾਨ ਆਈ। ਮੈਂ ਮਾਂ ਦੀ ਨਾਲ ਲੱਗ ਕੇ ਬਹੁਤ ਰੋਇਆ । ਇਸ ਦੁਰਘਟਨਾ ਨੂੰ ਵਾਪਰਿਆਂ ਅੱਜ ਕਈ ਮਹੀਨੇ ਹੋ ਗਏ ਹਨ, ਪਰ ਉਹ ਦ੍ਰਿਸ਼ ਯਾਦ ਕਰ ਕੇ ਮੇਰਾ ਦਿਲ ਅਜੇ ਵੀ ਭਰ ਆਉਂਦਾ ਹੈ।


Post a Comment

0 Comments