Punjabi Essay, Paragraph on "Rabindranath Tagore", "ਰਾਬਿੰਦਰ ਨਾਥ ਟੈਗੋਰ " for Class 8, 9, 10, 11, 12 PSEB, CBSE Students.

ਰਾਬਿੰਦਰ ਨਾਥ ਟੈਗੋਰ  
Rabindranath Tagore



ਸਾਡੇ ਦੇਸ਼ ਦੇ ਕੌਮੀ ਗੀਤ 'ਜਨ ਗਣ ਮਨ' ਦੇ ਲੇਖਕ ਅਤੇ ਉੱਘੇ ਨੇਬਲ ਪੁਰਸਕਾਰ ਜੇਤੂ ਕਵੀ ਰਾਬਿੰਦਰ ਨਾਥ ਟੈਗੋਰ ਦਾ ਨਾਂ ਕੌਣ ਨਹੀਂ ਜਾਣਦਾ। ਉਨ੍ਹਾਂ ਦੀਆਂ ਲਿਖਤਾਂ ਸਾਰੇ ਦੇਸ਼ ਵਾਸੀ ਬੜੀ ਰੁਚੀ ਨਾਲ ਪੜਦੇ ਹਨ। ਉਹ ਅਣਖੀਲੇ ਭਾਰਤੀ ਸਨ ਜਿਨਾਂ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਕਰਕੇ ਅੰਗਰੇਜ਼ਾਂ ਵੱਲੋਂ ਦਿੱਤੇ ‘ਸਰ’ ਦੇ ਖਿਤਾਬ ਨੂੰ ਮੋੜ ਦਿੱਤਾ ਸੀ ।

ਟੈਗੋਰ ਦਾ ਜਨਮ 7 ਮਈ, 1861 ਈ: ਨੂੰ ਕਲਕੱਤਾ ਦੇ ਇਕ ਧਨਾਢੇ ਪਰਿਵਾਰ ਵਿਚ ਹੋਇਆ। ਉਹਨਾਂ ਨੂੰ ਘਰ ਵਿਚ ਹੀ ਸਾਹਿਤਕ ਅਤੇ ਕਲਾਮਈ ਵਾਤਾਵਰਣ ਪ੍ਰਾਪਤ ਹੋਇਆ । ਉਨ੍ਹਾਂ ਨੂੰ ਖੁਲਆਂ ਤੇ ਕੁਦਰਤੀ ਸ਼ਾਂ ਵਾਲੀਆਂ ਥਾਵਾਂ ਬਹੁਤ ਪਸੰਦ ਸਨ । ਉਨਾਂ ਆਪਣੇ ਜੀਵਨ ਵਿਚ ਕਈ ਕੁਦਰਤੀ ਥਾਵਾਂ ਦੀ ਯਾਤਰਾ ਕਤੀ। ਉਹ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਆਏ| ਉਹ ਇਥੋਂ ਦੇ ਵਾਤਾਵਰਨ ਤੋਂ ਬੜੇ ਪ੍ਰਭਾਵਿਤ ਹੋਏ ਤੇ ਕਿੰਨਾ ਚਿਰ ਮੰਤਰ ਮੁਗਧ ਤੇ ਰਸ ਭਿੰਨੇ ਕੀਰਤਨ ਦਾ ਲੁਤਫ ਉਠਾਂਦੇ ਰਹੇ ।

ਉਹਨਾਂ ਨੇ ਮੁੱਢਲੀ ਵਿਦਿਆ ਜ਼ਿਆਦਾਤਰ ਘਰ ਵਿਚ ਹੀ ਹਾਸਲ ਕੀਤੀ ਸੀ। ਉਹਨਾਂ ਨੇ ਆਪਣੀ ਮਾਂ ਬੋਲੀ ਬੰਗਾਲੀ ਵਿਚ ਸਾfਹਤ ਦੇ ਹਰ ਰੂਪ ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ ਤੇ ਨਿਬੰਧ ਦੀ ਰਚਨਾ ਕੀਤੀ ਪਰ ਉਨ੍ਹਾਂ ਨੂੰ ਵਧੇਰੇ ਪ੍ਰਸਿੱਧੀ ਕਵੀ ਦੇ ਰੂਪ ਵਿਚ ਹੀ ਮਿਲੀ । ਉਨ੍ਹਾਂ ਦੇ ਮਹਾਨ ਕਾਵਿ-ਸੰਗ੍ਰਹਿ ਗੀਤਾਂਜਲੀ ਨੂੰ 1913 ਵਿਚ ਪ੍ਰਸਿੱਧ ਨੰਬਲ ਪੁਰਸਕਾਰ ਪ੍ਰਾਪਤ ਹੋਇਆ| ਇਸ ਨਾਲ ਉਨਾਂ ਦਾ ਨਾਂ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੋ ਗਿਆ। ਉਹਨਾਂ ਨੇ ਬਚਿਆਂ ਲਈ ਵੀ ਸਾਹਿਤ ਦੀ ਰਚਨਾ ਕੀਤੀ। ਉਨਾਂ ਦੀ ਜੁਗਤ ਪ੍ਰਸਿੱਧ ਕਹਾਣੀ ਕਾਬਲੀ ਵਾਲਾ ਉੱਤੇ ਫਿਲਮ ਵੀ ਬਣ ਚੁੱਕੀ ਹੈ । ਉਹਨਾਂ ਦੀਆਂ ਕੁਝ ਮੁੱਖ ਰਚਨਾਵਾਂ ਹਨ-ਗੀਤਾਂਜਲੀ (ਕਵਿਤਾ), ਗੋਹਾ (ਨਾਵਲ) ਤੇ ਡਾਕਘਰ (ਨਾਟਕ) ਆਦਿ । ਟੈਗੋਰ ਸਾਹਿਤ ਤੋਂ ਬਿਨਾਂ ਚਿੱਤਰ ਕਲਾ ਦੇ ਖੇਤਰ ਵਿਚ ਖਾਸ ਥਾਂ ਰੱਖਦੇ ਹਨ। ਸੰਗੀਤ ਵਿਚ ਉਨਾਂ ਦੀਆਂ ਧੁਨਾਂ ਰਵਦ ਸੰਗੀਤ ਵਜੋਂ ਪ੍ਰਸਿੱਧ ਹਨ ।

ਰਾਬਿੰਦਰ ਨਾਥ ਟੈਗੋਰ ਦੀ ਸਿਖਿਆ ਖੇਤਰ ਵਿਚ ਵੀ ਖਾਸ ਥਾਂ ਹੈ । ਬਚਪਨ ਵਿਚ ਉਹ ਆਪਣੇ ਸਮੇਂ ਦੀ ਸਕੂਲ ਸਿੱਖਿਆ ਦੇ ਢੰਗ ਤੋਂ ਸੰਤੁਸ਼ਟ ਨਹੀਂ ਸਨ। ਵਿਦਆ ਬਾਰੇ ਉਨ੍ਹਾਂ ਦੇ ਮਨ ਵਿਚ ਜਿਹੜਾ ਸਪਨਾ ਬਣਿਆ ਹੋਇਆ ਸੀ ਉਹ ਉਨ੍ਹਾਂ ਨੇ 1901 ਵਿਚ ਸ਼ਾਂਤੀ ਨਿਕੇਤਨ ਦਾ ਸਕੂਲ ਸਥਾਪਿਤ ਕਰਕੇ ਸਾਕਾਰ ਕੀਤਾ । ਇਸ ਸਕੂਲ ਦੀਆਂ ਖਾਸ ਗੱਲਾਂ ਵਿਚ ਮਾਂ ਬੋਲੀ ਵਿਚ ਪੜਾਈ, ਪਾਠਕ੍ਰਮ ਵਿੱਚ ਵੱਖਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਅਤੇ ਕੁਦਰਤ ਦੇ ਸੁਹਜ ਵਿਚ ਜੀਉਣਾ ਸ਼ਾਮਲ ਸਨ। ਅੱਜ-ਕਲ੍ਹ ਸ਼ਾਂਤੀ ਨਿਕੇਤਨ ਵਿਸ਼ਵ ਵਿਦਿਆਲਾ ਹੈ । ਟੈਗੋਰ ਦੇ ਦਿਲ ਵਿਚ ਆਪਣੀ ਮਾਂ-ਬਲੀ,ਲਈ ਬੜਾ ਪਿਆਰ ਸੀ। ਉਹ ਹੋਰ ਪ੍ਰਾਂਤ ਦੇ ਲੇਖਕਾਂ ਨੂੰ ਵੀ ਆਪੋਆਪਣੀ ਮਾਂ ਬੋਲੀ ਵਿਚ fਖਣ ਲਈ ਪ੍ਰੇਰਦੇ ਸਨ । ਪ੍ਰਸਿੱਧ ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ, ਅਤੇ ਨਾਟਕਕਾਰ ਬਲਵੰਤ ਗਾਰਗੀ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿਚ ਲਿਖਣ ਲਈ ਉਹਨਾਂ ਨੇ ਉਤਸਾਹਿਤ ਕੀਤਾ। ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ-ਬੋਲੀ ਵਿਚ ਦਿੱਤੀ ਸਿੱਖਿਆ ਹੀ ਸਭ ਤੋਂ ਵੱਧ ਅਸਰਦਾਰ ਹੁੰਦੀ ਹੈ ।

ਉਹਨਾਂ ਦੀ ਮਹਾਨਤਾ ਅੱਗੇ ਅੰਗਰੇਜ਼ ਸਰਕਾਰ ਵੀ ਸਿਰ ਝੁਕਾਉਂਦੀ ਸੀ। ਸਰਕਾਰ ਵਲੋਂ ਉਹਨਾਂ ਨੂੰ ਸਰ’ ਦਾ ਖਿਤਾਬ ਦਿੱਤਾ ਗਿਆ ਸੀ । ਪਰ ਉਹਨਾਂ ਲਈ ਕੋਈ ਵੀ ਸਨਮਾਨ ਆਪਣੇ ਪਿਆਰੇ ਭਾਰਤ ਦੀ ਅਣਖ ਕਾਇਮ ਰੱਖਣ ਨਾਲੋਂ ਵੱਡਾ ਨਹੀਂ ਸੀ। ਜਦੋਂ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਵਿਖੇ ਜਲਿਆਂ ਵਾਲਾ ਬਾਗ ਵਿਚ ਅੰਗਰੇਜ਼ਾਂ ਵਲੋਂ ਨਿਹੱਥੇ ਭਾਰਤੀਆਂ ਉੱਤੇ ਗੋਲੀ ਚਲਾਈ ਗਈ, ਤਾਂ ਇਸ ਖੂਨੀ ਸਾਕੇ ਨੂੰ ਸੁਣ ਕੇ ਉਹਨਾਂ ਦੀ ਰੂਹ ਕੰਬ ਉੱਠੀ। ਉਹਨਾਂ ਨੂੰ ਅਜਿਹੀ ਜ਼ਾਲਮ ਸਰਕਾਰ ਵਲੋਂ ਦਿੱਤਾ ‘ਸਰ ਦਾ ਸਨਮਾਨ ਇਕ ਬੱਝ ਜਾਪਿਆ । ਇਸ ਲਈ ਉਹਨਾਂ ਨੇ ਇਹ ਖਿਤਾਬ ਰੋਸ ਵਜੋਂ ਮੋੜ ਦਿੱਤਾ।

ਰਾਬਿੰਦਰ ਨਾਥ ਟੈਗੋਰ ਨੇ ਕਦੇ ਵੀ ਸਰਗਰਮ ਰਾਜਨੀਤੀ ਵਿਚ ਭਾਗ ਨਹੀਂ ਲਿਆ ! ਭਾਰਤ ਦੇ ਮਹਾਨ ਨੇਤਾ ਉਹਨਾਂ ਦਾ ਬਹੁਤ ਸਨਮਾਨ ਕਰਦੇ ਸਨ । ਮਹਾਤਮਾ ਗਾਂਧੀ ਤਾਂ ਉਹਨਾਂ ਨੂੰ ਸਤਿਕਾਰ ਨਾਲ ਗੁਰਦੇਵ ਕਹਿੰਦੇ ਸਨ । ਰਾਬਿੰਦਰ ਨਾਥ ਟੈਗੋਰ ਦਾ 1941 ਵਿਚ ਦੇਹਾਂਤ ਹੋ ਗਿਆ ।

ਸਮੁੱਚੇ ਤੌਰ ਤੇ ਟੇਗਰ ਇਕ: ਮਹਾਨ ਸਾਹਿਤਕਾਰ ਸਨ । ਉਹਨਾਂ ਨੇ ਆਪਣੀ ਬਹੁਤੀ ਰਚਨਾ ਆਪਣੀ ਮਾਂ-ਬੋਲੀ ਬੰਗਾਲੀ ਵਿਚ ਕੀਤੀ । ਉਹਨਾਂ ਨੇ ਮਨੁੱਖ ਨੂੰ ਜਾਤ-ਪਾਤ, ਰੰਗ, ਨਸਲ ਆਦਿ ਵਿਤਕਰਿਆਂ ਤੋਂ ਉੱਚਾ ਉਠਣ ਦੀ ਪ੍ਰੇਰਨਾ ਦਿੱਤੀ । ਉਹਨਾਂ ਦੀਆਂ ਰਚਨਾਵਾਂ ਵਿਚ ਆਜ਼ਾਦੀ ਲਈ ਲੜਦੇ ਭਾਰਤੀਆਂ ਦੀਆਂ ਭਾਵਨਾਵਾਂ, ਕੌਮੀ ਏਕਤਾ ਤੇ ਵਿਸ਼ਵ ਏਕਤਾ ਦੇ ਭਾਵ ਇਕਸਾਰ ਹੋਏ ਹਨ।


Post a Comment

4 Comments

  1. VERY GOOD PUNJABI GARRAMER YOU ARE MY IN MY FAVERET LINK I KNOW MY SPELLIN IS VERY BAD 😒😒😒😒

    ReplyDelete
  2. ਬਹੁਤ ਵਧੀਆ !

    ReplyDelete
  3. Thanks ☺️☺️

    ReplyDelete