Punjabi Essay, Paragraph on "Je Mein Adhiyapak Hova", "ਜੇ ਮੇ ਅਧਿਆਪਕ ਹੋਵਾਂ " for Class 8, 9, 10, 11, 12 of Punjab Board, CBSE Students.

 ਜੇ ਮੇ ਅਧਿਆਪਕ ਹੋਵਾਂ  
Je Mein Adhiyapak Hova



ਮੇਰਾ ਦਿਲ ਕਦੇ ਨਹੀਂ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਜਾਂ ਡਾਕਟਰ ਹੋਵਾਂ। ਮੈਂ ਤਾਂ ਸਦਾ ਇਹੋ ਹੀ ਚਾਹੁੰਦਾ ਹਾਂ ਕਿ ਮੈਂ ਅਧਿਆਪਕ ਬਣੀ । ਕਿਉਂਕਿ ਬਾਕੀ ਨੌਕਰੀਆਂ ਨਾਲ ਹਕੂਮਤ ਤਾਂ ਕੀਤੀ ਜਾ ਸਕਦੀ ਹੈ ਪਰ ਸਮਾਜ ਸੇਵਾ ਤੇ ਸਮਾਜ ਵਿਚ ਪਰਿਵਰਤਨ ਨਹੀਂ ਲਿਆਂਦਾ ਜਾਂਦਾ। ਨਾ ਹੀ ਨਵੀਂ ਪੀੜੀ ਨੂੰ ਦੇਸ਼ ਦੀ ਭਲਾਈ . ਲਈ ਨਵਾਂ ਰਾਹ ਦਿਖਾਇਆ ਜਾ ਸਕਦਾ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਜੇ ਮੈਂ' ਅਧਿਆਪਕ ਹੋਵਾਂ ਤਾਂ ਮੈਂ ਵਿਦਿਆਰਥੀਆਂ ਨੂੰ ਆਪਣੇ ਪਿੱਛੇ ਲੱਗਾ ਲਵਾਂ, ਉਨ੍ਹਾਂ ਨੂੰ ਕੁਦਰਤ ਦੇ ਲੁਕੇ ਰਹੱਸਾਂ ਬਾਰੇ ਸਿਖਿਆ ਦੇਵਾਂ।

ਜੋ ਮੈਂ ਅਧਿਆਪਕ ਹੋਵਾਂ ਤਾਂ ਮੇਰਾ ਹਰ ਵਿਦਿਆਰਥੀ ਸ਼ਹੀਦ ਭਗਤ ਸਿੰਘ ਹੋਵੇ , ਸੁਭਾਸ਼ ਹੋਵੇ, ਸਰਦਾਰ ਪਟੇਲ ਹੋਵੇ ਅਤੇ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਇ ਹੋਵੇ । ਹਰ ਵਿਦਿਆਰਥੀ ਵਿਚ ਦੇਸ਼ ਪਿਆਰ ਕੁੱਟ-ਕੁੱਟ ਕੇ ਭਰ ਦੇਵਾਂ। ਉਹ ਸਦਾ ਹੀ ਦੇਸ਼ ਬਾਰੇ ਸੋਚੇ । ਭਾਵੇਂ ਹੁਣ ਆਜ਼ਾਦੀ ਮਿਲ ਚੁੱਕੀ ਹੈ ਪਰ ਅਜੇ ਵੀ ਸਾਨੂੰ ਸੱਚੇ ਦੇਸ਼ ਭਗਤਾਂ ਦੀ ਬਹੁਤ ਲੋੜ ਹੈ ਮੈਂ ਆਪਣੇ ਵਿਦਿਆਰਥੀਆਂ ਨੂੰ ਦੱਸਾਂ ਕਿ ਆਪਣੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੈ ਜਾਈਦਾ ਹੈ। ਕਿਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਤੇ fਪਤਾ ਦੀ ਕੁਰਬਾਨੀ ਦੇ ਕੇ ਪੰਜਾਬੀਆਂ ਵਿਚ ਕੁਰਬਾਨੀ ਦੀ ਪਿਰਤ ਸ਼ੁਰੂ ਕੀਤੀ ਸੀ ।

ਅਧਿਆਪਕ ਬਣ ਕੇ ਮੈਂ ਵਿਦਿਆਰਥੀਆਂ ਵਿਚ ਸੱਚ ਦਾ ਪ੍ਰਚਾਰ ਕਰਾਂਗਾ। ਉਨ੍ਹਾਂ ਨੂੰ ਸਚ ਦੀ ਮਹੱਤਾ ਦੱਸ ਕੇ ਠ ਨਾਲ ਨਫ਼ਰਤ ਕਰਵਾ ਦੇਵਾਂਗਾ। ਉਨ੍ਹਾਂ ਦੇ ਅੰਦਰ ਬਾਹਰ ਸੱਚ ਹੀ ਹੋਵੇਗਾ। ਉਨ੍ਹਾਂ ਨੂੰ ਦਸਾਂਗਾ ਕਿ ਸੱਚ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੈ। ਸਭ ਧਰਮ ਸੱਚ ਦਾ ਪ੍ਰਚਾਰ ਕਰਦੇ ਹਨ। ਸੱਚ ਨਾਲ ਆਦਮੀ ਦੀ ਆਤਮਾ ਸੱਚੀ ਤੇ ਬਲਵਾਨ ਹੋ ਜਾਂਦੀ ਹੈ। ਉਹ ਸੱਚ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ।

ਜੋ ਮੈਂ ਅਧਿਆਪਕ ਹੋਵਾਂ ਤਾਂ ਆਪਣੇ ਵਿਦਿਆਰਥੀਆਂ ਵਿਚ ਸੱਚ ਦੇ ਨਾਲ-ਲਾਲ ਪ੍ਰੇਮ ਦੀ ਭਾਵਨਾ ਵੀ ਭਰ ਦੇਵਾਂ। ਮੈਂ ਉਨ੍ਹਾਂ ਨੇ ਦੱਸਗਾ ਗਿ ਪ੍ਰੇਮ ਦੀ ਭਾਵਨਾ ਨਾਲ ਦਿੱਤੇ ਜਾ ਸਕਦੇ ਹਨ। ਸੋ ਜਿੱਥੇ ਪ੍ਰੇਮ ਦੀ ਭਾਵਨਾ ਹੋਵੇਗੀ ਉੱਥੇ ਈਰਖਾ ਨਹੀਂ ਹੋਵੇਗੀ। ਉੱਥੇ ਸਾੜਾ ਨਹੀਂ ਹੋਵੇਗਾ, ਉਥੇ ਸ਼ਹਿਨਸ਼ੀਲਤਾ ਹੋਵੇਗੀ। ਪ੍ਰੇਮ ਭਾਵਨਾ ਰੱਖਣ ਵਾਲੇ ਕਪਟ ਨਹੀਂ ਹੋਵੇਗਾ ਤੇ ਉਹ ਸਦਾ ਹੀ ਈਮਾਨਦਾਰੀ ਨਾਲ ਜੀਵਨ ਬਤੀਤ ਕਰੇਗਾ।

ਜੋ ਮੈਂ ਅਧਿਆਪਕ ਹੋਵਾਂਗਾ ਤੇ ਆਪਣੇ ਖਿਆਲਾਂ ਵਿਚ ਲਗਨ ਦਾ  ਗੁਣ ਭਰਾਂਗਾ । ਇਹ ਗੁਣ ਇਸ ਤਰਾਂ ਦਾ ਗੁਣ ਹੈ ਜਿਸ ਨਾਲ ਆਦਮੀ ਪਹਾੜਾ ਤੇ ਤੇ ਫਾਨਾਂ ਵਿਚੋਂ ਦੀ ਰਾਹ ਲੱਭ ਲੈਂਦਾ ਹੈ ਅਤੇ ਆਪਣੀ ਮੰਜ਼ਲ ਤੇ ਪੁਜ ਜਾਦਾ ਹੈ। ਲਗਨ ਬਿਨਾਂ ਆਦਮੀ ਨਿਕੰਮਾ ਤੇ ਆਲਸੀ ਹੁੰਦਾ ਹੈ ਜਿਸ ਵਿਦਿਆਰਥੀ ਵਿਚ ਲਗਨ ਦੀ ਘਾਟ ਹੈ ਉਹ ਵਿਦਿਆ ਪ੍ਰਾਪਤੀ ਨਹੀਂ ਕਰ ਸਕਦਾ ਹੈ

ਜੇ ਮੈਂ ਅਧਿਆਪਕ ਬਣ ਗਿਆ ਤਾਂ ਆਪਣੇ ਵਿਦਿਆਰਥੀਆਂ ਨੂੰ ਸੱਚੀ ਤੇ ਕਿਰਤ ਕਰਨੀ ਸਿਖਾਵਾਂਗਾ । ਉਹਨਾਂ ਨੂੰ ਦੱਸਾਂਗਾ ਕਿ ਹੱਥੀਂ ਕਿਰਤ ਦਾ ਅਸਲੀ - ਭਾਵ ਕੀ ਹੁੰਦਾ ਹੈ। ਕਿਰਤ ਤਾਂ ਮਜ਼ਦੂਰ ਵੀ ਕਰਦਾ ਹੈ ਪਰ ਇਹ ਤਾਂ ਸਾਰੀਆਂ ਕਿਰਤ ਦੀਆਂ ਕਿਸਮਾਂ ਹਨ। ਸੱਚੀ ਜਾਂ ਹੱਥੀ ਕਿਰਤ ਤੋਂ ਭਾਵ ਹੈ ਨੇਕ ਕਮਾਈ, ਜਿਹੜੀ ਪ੍ਰਮੋ ਤੇ ਈਮਾਨਦਾਰੀ ਦੀ ਕਮਾਈ ਹੈ। ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਬਹੁਤ ਦੇਰ ਪਹਿਲਾਂ ਨੇਕ ਕਮਾਈ ਭਾਵ ਸੱਚੀ ਕਿਰਤ ਉੱਤੇ ਜ਼ੋਰ ਦਿੱਤਾ ਸੀ ।

ਜੇ ਮੈਂ ਅਧਿਆਪਕ ਹੋਵਾਂ ਤਾਂ ਆਪਣੇ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਗਿਆਨ ਦੇ ਨਾਲ-ਨਾਲ ਜੀਵਨ ਜਾਂਚ ਵੀ ਸਿਖਾਵਾਂਗਾ। ਉਹਨਾਂ ਨੂੰ ਦੱਸਾਂਗਾ ਕਿ ਜੀਵਨ ਵਿਚ ਡਿਗਰੀਆਂ ਹੀ ਸਭ ਕੁਝ ਨਹੀਂ, ਮਨੁੱਖੀ ਆਚਰਨ ਵੀ ਬਹੁਤ ਮਹੱਤਾ ਰੱਖਦਾ ਹੈ। ਉਹਨਾਂ ਵਿੱਚ ਮਨੁੱਖਤਾ ਨਾਲ ਪਿਆਰ, ਗਰੀਬਾਂ ਨਾਲ ਹਮਦਰਦੀ ਅਤੇ ਕਿਸੇ ਦੇ ਕੰਮ ਆਉਣ ਦੇ ਗੁਣ ਭਰ ਦਿਆਂਗਾ । ਇਸ ਤਰਾਂ ਉਹ ਭਾਰਤ ਦੇ ਚੰਗੇ ਅਤੇ . ਸਫਲ ਨਾਗਰਿਕ ਬਣਨਗੇ ।


Post a Comment

0 Comments