Punjabi Essay, Paragraph on "Akhbara De Labh", "ਅਖ਼ਬਾਰਾਂ ਦੇ ਲਾਭ " for Class 8, 9, 10, 11, 12 of Punjab Board, CBSE Students.

ਅਖ਼ਬਾਰਾਂ ਦੇ ਲਾਭ 
Akhbara De Labh



ਅਖ਼ਬਾਰਾਂ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ ਹਨ। ਸਵੇਰੇ ਸਵੇਰੇ ਜਦੋਂ ਤੱਕ ਤਾਜ਼ੀਆਂ ਖ਼ਬਰਾਂ ਨਾ ਪੜ ਲਈਆਂ ਜਾਣ ਚਾਹ ਪੀਣ ਨੂੰ ਦਿਲ ਨਹੀਂ ਕਰਦਾ। ਜੇ ਕਿਤੇ ਅਖ਼ਬਾਰ ਦੇਰ ਨਾਲ ਆਵੇ ਤਾਂ ਬਹੁਤ ਅਜੀਬ-ਅਜੀਬ ਲਗਦਾ ਹੈ। ਇਸ ਤਰਾਂ ਅਖ਼ਬਾਰਾਂ ਜੀਵਨ ਵਿਚ ਪੂਰੀ ਤਰਾਂ ਰਚ-ਮਿਚ ਗਈਆਂ ਹਨ। ਅਖ਼ਬਾਰ, ਸਾਨੂੰ ਆਪਣੇ ਦੇਸ਼ ਤੇ ਦੁਨੀਆਂ ਦੇ ਦੂਜੇ ਦੇਸ਼ਾਂ ਦੀਆਂ ਖ਼ਬਰਾਂ ਘਰ ਬੈਠਿਆਂ ਹੀ ਪਹੁੰਚਾ ਦਿੰਦੀਆਂ ਹਨ।

ਸਾਰੀ ਦੁਨੀਆਂ ਵਿਚ ਕੀ ਹੋ ਰਿਹਾ ਹੈ, ਕਿਹੜੇ ਦੇਸ਼ ਨੇ ਕਿਸ ਉੱਤੇ ਹਮਲਾ ਕੀਤਾ ਤੇ ਕਿਸ ਦੇਸ਼ ਨੂੰ ਕਿਹੜੀਆਂ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਰਿਹਾ ਹੈ ? ਸਭ ਅਖ਼ਬਾਰਾਂ ਵਿਚ ਆ ਜਾਂਦਾ ਹੈ। ਇਸ ਤਰਾਂ ਜੇ ਕਿਤੇ ਕੋਈ ਕੁਦਰਤੀ ਬਿਪਤਾ ਨਾਲ ਮਨੁੱਖਤਾ ਨੂੰ ਕਸ਼ਟ ਹੋਵੇਂ, ਕਿਤੇ ਭੁਚਾਲ ਆ ਜਾਵੇ ਜਾਂ ਮਰੀ ਪ ਜਾਵੇ ਤਾਂ ਦੂਜੇ ਦੇਸ਼ ਉਸ ਦੀ ਸਹਾਇਤਾ ਲਈ ਪੁੱਜ ਜਾਂਦੇ ਹਨ। ਇਹ ਖ਼ਬਰਾਂ ਅਖ਼ਬਾਰਾਂ ਵਿਚ ਹੀ ਨਿਕਲਦੀਆਂ ਹਨ।

ਅਖ਼ਬਾਰਾਂ ਜਨਤਾ ਤੇ ਸਰਕਾਰ ਦੇ ਵਿਚਕਾਰ ਵਿਚੋਲਪੁਣਾ ਕਰਦੀਆਂ ਹਨ। ਜਨਤਾ ਦੀਆਂ ਮੰਗਾਂ ਤੇ ਉਨ੍ਹਾਂ ਦੀਆਂ ਫਰਿਆਦਾਂ ਸਰਕਾਰ ਤਾਈਂ ਪਹੁੰਚਾ ਦਿੰਦੀਆਂ ਹਨ। ਜਨਤਾ ਸਰਕਾਰ ਬਾਰੇ ਕੀ ਸੋਚਦੀ ਹੈ, ਉਹ ਸਭ ਕੁਝ ਅਖ਼ਬਾਰਾਂ ਵਿਚ ਹੁੰਦਾ ਹੈ। ਦੂਜੇ ਪਾਸੇ ਸਰਕਾਰ ਦੀਆਂ ਨੀਤੀਆਂ ਜਨਤਾ ਤਾਈਂ ਪਹੈ ਚਾਣਾ ਵੀ ਅਖ਼ਬਾਰ ਦਾ ਕੰਮ ਹੈ। ਪਰ ਨਾਲੋਂ ਨਾਲ ਅਖ਼ਬਾਰਾਂ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਉਚਨਾ ਕਰਕੇ ਸਰਕਾਰ ਨੂੰ ਸਹੀ ਰਾਹ ਤੇ ਵੀ ਲਿਆਉਂਦੀਆਂ ਹਨ। ਜੇ ਅਖਬਾਰਾਂ ਨਾ ਹੋਣ ਤਾਂ ਸਰਕਾਰ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਨਾ ਲੱਗੇ ਤੇ ਉਹ ਆਪਣੀਆਂ ਮਨਮਾਨੀਆਂ ਕਰਦੀਆਂ ਰਹਿਣ। ਅਖ਼ਬਾਰ ਲਕ ਰਾਏ ਵੀ ਬਣਾਉਂਦੀਆਂ ਹਨ। ਜਨਤਾ ਨੂੰ ਜਿਸ ਪਾਸੇ ਚਾਹੁਣ ਲਗਾ ਲੈਂਦੀਆਂ ਹਨ। ਇਸ ਦਾ ਇਹ ਭਾਵ ਨਹੀਂ ਕਿ ਇਨ੍ਹਾਂ ਪਾਸ ਕੋਈ ਜਾਦੂ ਹੈ। ਇਹ ਹੋਲੀ-ਹੋਲੀ ਵਿਚਾਰ ਹੀ ਇਸ ਤਰਾਂ ਦੇ ਪੇਸ਼ ਕਰਦੀਆਂ ਹਨ ਕਿ ਲੋਕ ਇਨ੍ਹਾਂ ਵਿਚਾਰਾਂ ਨੂੰ ਅਪਣਾ ਲੈਂਦੇ ਹਨ।

ਰਾਜਨੀਤਿਕ ਚੇਤਨਤਾ ਪੈਦਾ ਕਰਨ ਵਿਚ ਅਖ਼ਬਾਰਾਂ ਦਾ ਬਹੁਤ ਹੱਥ ਹੈ। ਖ਼ਬਰਾਂ ਤੋਂ ਬਿਨਾਂ ਸੰਪਾਦਕਾਂ ਦੇ ਲੇਖ ਵੀ ਬਹੁਤ ਹੀ ਰਾਜਸੀ ਸੂਝ ਵਾਲੇ ਹੁੰਦੇ ਹਨ। ਉਨ੍ਹਾਂ ਨੇ ਰਾਜਨੀਤਿਕ ਸਮੱਸਿਆਵਾਂ ਦੀ ਸਹੀ ਤਸਵੀਰ ਸਾਡੇ ਸਾਹਮਣੇ ਪੇਸ਼ ਕੀਤੀ ਹੁੰਦੀ ਹੈ। ਅਖ਼ਬਾਰਾਂ ਸਮਾਜ ਸੁਧਾਰ ਕਰਨ ਵਿਚ ਵੀ ਬਹੁਤ ਸਹਾਇਕ ਹਨ। ਚੰਗੀਆਂ ਤੇ ਅਗਾਂਹ ਵਧੂ ਅਖ਼ਬਾਰਾਂ ਸਦਾ ਹੀ ਸਮਾਜ ਦੀਆਂ ਬੁਰਾਈਆਂ ਨੂੰ ਭੇਡਦੀਆਂ ਹਨ ਤੇ ਸਮਾਜ ਦੇ ਹਨੇਰੇ ਪੱਖਾਂ ਨੂੰ ਰੋਸ਼ਨ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।

ਭਾਰਤ ਇਕ ਖੇਤੀਬਾੜੀ ਦਾ ਦੇਸ਼ ਹੈ। ਇਥ ਦੀ ਖੇਤੀਬਾੜੀ ਦੀ ਉੱਨਤੀ ਲਈ ਅਖ਼ਬਾਰਾਂ ਵਿਚ ਖੇਤੀਬਾੜੀ ਦੇ ਮਾਹਿਰਾਂ ਦੇ ਲੇਖ ਪ੍ਰਕਾਸ਼ਿਤ ਹੁੰਦੇ ਹਨ, ਜਿਨ੍ਹਾਂ ਨੂੰ ਪੜ ਕੇ ਖੇਤੀਬਾੜੀ ਵਿੱਚ ਸੁਧਾਰ ਹੋ ਰਿਹਾ ਹੈ। ਇਸੇ ਤਰ੍ਹਾਂ ਅਖ਼ਬਾਰਾਂ ਬੇ-ਰੋਜ਼ਗਾਰਾਂ ਨੂੰ ਨੌਕਰੀਆਂ ਦੁਆਉਂਦੀਆਂ ਹਨ। ਅਖ਼ਬਾਰਾਂ ਵਿਚ ਲਿਖਿਆ ਹੁੰਦਾ ਹੈ ਕਿ ਕਿਹੜੇ ਦਫਤਰ ਵਿਚ ਕਿਹੜੀ ਆਸਾਮੀ ਖਾਲੀ ਪਈ ਹੈ। ਇਸ ਵਿਚ ਬਹੁਤ ਸਾਰੇ ਇਸ਼ਤਿਹਾਰ ਹੁੰਦੇ ਹਨ ਜਿਨਾਂ ਨਾਲ ਚੀਜ਼ਾਂ ਦੇ ਉਤਪਾਦਕਾਂ ਤੇ ਚੀਜ਼ਾਂ ਖਰੀਦਣ ਵਾਲਿਆਂ ਨੂੰ ਕੀ ਲਾਭ ਹੁੰਦਾ ਹੈ। ਇਸ਼ਤਿਹਾਰਾਂ ਦੇ ਕਾਫ਼ੀ ਪੈਸੇ ਅਖ਼ਬਾਰਾਂ ਨੂੰ ਆਉਂਦੇ ਹਨ ਜਿਸ ਨਾਲ ਅਖ਼ਬਾਰ ਦੀ ਕੀਮਤ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਬਿਨਾਂ ਵਿਆਹਾਂ ਸੰਬੰਧੀ ਲੋੜ ਵਾਲੇ ਵੀ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੰਦੇ ਹਨ ਤੇ ਉਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਵੀ ਅਖ਼ਬਾਰਾਂ ਸਹਾਇਕ ਹੁੰਦੀਆਂ ਹਨ।

ਅਖ਼ਬਾਰ ਦਾ ਵਪਾਰੀਆਂ ਨੂੰ ਵੀ ਬਹੁਤ ਲਾਭ ਹੁੰਦਾ ਹੈ। ਉਨ੍ਹਾਂ ਨੂੰ ਵੱਖਵੱਖ ਮੰਡੀਆਂ ਦੇ ਭਾਵਾਂ ਦਾ ਪਤਾ ਲਗ ਜਾਂਦਾ ਹੈ। ਇਸ ਤਰਾਂ ਵਿਉਪਾਰ ਦੀ ਉੱਨਤੀ ਲਈ ਅਖ਼ਬਾਰਾਂ ਕਾਫੀ ਸਹਾਇਕ ਹੁੰਦੀਆਂ ਹਨ। ਕੀਮਤਾਂ ਵਿਚ ਵੀ ਇਕਸਾਰਤਾ ਆਉਂਦੀ ਹੈ। ਅਖ਼ਬਾਰਾਂ ਮਨੋਰੰਜਨ ਦਾ ਸਾਧਨ ਵੀ ਬਣ ਜਾਂਦੀਆਂ ਹਨ। ਇਨਾਂ ਵਿਚ ਚੁਟਕਲੇ, ਕਹਾਣੀਆਂ ਤੇ ਕਾਰਟੂਨ ਆਦਿ ਹੁੰਦੇ ਹਨ। ਹਰ ਇਕ ਉਮਰ ਲਈ ਮਨੋਰੰਜਨ ਦਾ ਮਸਾਲਾ ਕਾਫ਼ੀ ਹੁੰਦਾ ਹੈ।

ਸਮੁੱਚੇ ਤੌਰ ਤੇ ਅਖ਼ਬਾਰ ਲੋਕਰਾਜ ਦੇ ਥੰਮ ਹੁੰਦੇ ਹਨ, ਇਹ ਦੇਸ਼ ਦੀ ਸ਼ਕਤੀ ਹੁੰਦੇ ਹਨ। ਜਿੱਥੇ ਅਖ਼ਬਾਰਾਂ ਸੁਤੰਤਰ ਨਹੀਂ ਉਸ ਦੇਸ਼ ਨੂੰ ਸੁਤੰਤਰ ਨਹੀਂ ਆਖਿਆ ਜਾ ਸਕਦਾ। ਵਿਦਵਾਨ ਲੋਕ ਲੋਕ-ਸਭਾ ਤੋਂ ਦੂਜੇ ਦਰਜੇ ਤੇ ਰਾਜਨੀਤਕ ਸ਼ਕਤੀ ਅਖ਼ਬਾਰਾਂ ਨੂੰ ਦੱਸਦੇ ਹਨ।


Post a Comment

0 Comments