Duabi Dialect "ਦੁਆਬੀ ਉਪਭਾਸ਼ਾ" Learn Punjabi Language and Grammar for Class 8, 9, 10, 12, BA and MA Students.

ਦੁਆਬੀ ਉਪਭਾਸ਼ਾ 
Duabi Dialect



ਦੁਆਬੀ ਪੰਜਾਬ ਦੇ ਦੁਆਬਾ ਇਲਾਕੇ ਦੀ ਬੋਲੀ ਹੈ। ਦੁਆਬੀ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਦੁਆਬੀ ਦੇ ਇੱਕ ਪਾਸੇ ਮਾਝੀ ਤੇ ਦੂਜੇ ਪਾਸੇ ਮਲਵਈ ਉਪਭਾਸ਼ਾ ਹੈ ਇਸ ਲਈ ਦੁਆਬੀ ਉਪਭਾਸ਼ਾ ਉੱਤੇ ਦੋਹਾਂ ਦਾ ਚੋਖਾ ਪ੍ਰਭਾਵ ਹੈ।

ਡਾ, ਐੱਸ. ਐੱਸ. ਜਸ਼ੀ ਨੇ ਦੁਆਬੀ ਬੋਲੀ ਬਾਰੇ ਡੂੰਘੀ ਖੋਜ ਕਰਕੇ ਇਸ ਦੀਆਂ ਨਵੇਕਲੀਆਂ ਸਿਫ਼ਤਾਂ ਖਜ ਕੱਢੀਆਂ ਹਨ। ਵਾਵੇ ਨੂੰ ਥੱਥਾ ਬੋਲਣਾ ਦੁਆਬੀਆਂ ਦਾ ਆਮ ਸੁਭਾਅ ਹੈ, ਜਿਵੇਂ “ਬਲ ਬਰਿਆਮ ਸਿੰਹਾਂ ਬਾਗਰੂ" ਜਾਂ “ਬਹਿੜਕੇ ਦੀ ਬੱਖੀ ਬਿੱਚ ਬੱਟਾ ਮਾਰਿਆ। .

ਇਸੇ ਤਰ੍ਹਾਂ ਦੁਆਬੀ ਦੇ ਵਾਕ-ਵਿਧਾਨ ਵਿੱਚ ਸਹਾਇਕ ਕਿਰਿਆਵਾਂ ਤੇ ਕਿਰਿਆਵਾਂ ਦੀ ਵਰਤੋਂ ਵੀ ਵਿਲੱਖਣ ਹੈ, ਕੁਝ ਮਿਸਾਲਾਂ ਵੇਖ

(1) “ਉਹ ਗਏ ਓਏ ਆ” (ਉਹ ਗਏ ਹੋਏ ਹਨ) 

(2) “ਤੁਸੀਂ ਆਏ ਏ ਨੀਂ” (ਤੁਸੀਂ ਆਏ ਹੀ ਨਹੀਂ।)

(3) “ਕੁਲਦੀਪ ਆ ਈ ਆ?” (ਕੁਲਦੀਪ ਆਈ ਹੋਈ ਹੈ), 

(4) “ਤਾਂ ਕੀ ਕਰਦਾ ਆ” (ਵੇਖ ਤਾਂ, ਉਹ ਕੀ ਕਰਦਾ ਹੈ?”)

ਦੁਆਬੀ ਉਪਭਾਸ਼ਾ ਵਿੱਚ ਕਰਮਣੀ ਵਾਚ ਤੇ ਭਾਵ ਵਾਚ ਵਿੱਚ ਉੱਭਰਵਾਂ ਵਖਰੇਵਾਂ ਮਿਲਦਾ ਹੈ। ਪਹਾਰੀ ਵਿੱਚ “ਕਰੇਂਦਾਂ” ਮਲਵਈ ਵਿੱਚ “ਕਰੀਦਾ, ਬਹੀਦਾ ਪਰ ਦੁਆਬੀ ਵਿੱਚ ਕਰਮਣੀ ਯੁਗ ਹਨ “ਕਰ ਨਹੀਂ ਹੁੰਦਾ, ਬਹਿ ਨਹੀਂ ਹੁੰਦਾ। ਦੁਆਬੀ ਦੀ ਵੰਨਗੀ ਪੇਸ਼ ਹੈ-

“ਮਿੰਦੇ ਦਾ ਪੀ ਆਇਆ, ਘ ਲਿਆਇਆ। ਮੈਂ ਰੀਣ ਕੁ ਮੰਗਿਆ, ਮੇਰੇ ਧਮੜੀ ਲੜਗੀ, ਓ ਨੂੰ ਲੱਝਾ ਈ ਨਾਂ “

ਦੁਆਬੀ ਸ਼ਬਦਾਵਲੀ ਦਾ ਟਕਸਾਲੀ ਪੰਜਾਬੀ ਵਿੱਚ ਰੂਪ

ਰੇਖਾ-ਚਿੱਤਰ 

ਦੁਆਬੀ ਸ਼ਬਦਾਵਲੀ  ਟਕਸਾਲੀ ਰੂਪ









Post a Comment

0 Comments